DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿ ਵੀਕ ਸਰਵੇ 2026 ਵਿੱਚ ਗੁਰੂ ਨਾਨਕ ਦੇਵ ’ਵਰਸਿਟੀ ਦਾ ਦੇਸ਼ ਭਰ ਵਿੱਚ 14ਵਾਂ ਸਥਾਨ

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪ੍ਰਸਿੱਧ ਦਿ ਵੀਕ ਹੰਸਾ ਰਿਸਰਚ ਬੈਸਟ ਯੂਨੀਵਰਸਿਟੀਜ਼ ਸਰਵੇ 2026 ਵਿੱਚ ਬੇਹਤਰੀਨ ਪ੍ਰਦਰਸ਼ਨ ਕੀਤਾ ਹੈ। ਦਿ ਵੀਕ ਹੰਸਾ ਰਿਸਰਚ ਸਰਵੇ 2026 ਅਨੁਸਾਰ ਯੂਨੀਵਰਸਿਟੀ ਨੇ ਆਲ ਇੰਡੀਆ ਪੱਧਰ ’ਤੇ ਮਲਟੀ-ਡਿਸਿਪਲਿਨਰੀ ਯੂਨੀਵਰਸਿਟੀਆਂ ਦੀ ਸ਼੍ਰੇਣੀ ਵਿੱਚ 14ਵਾਂ ਸਥਾਨ ਪ੍ਰਾਪਤ...

  • fb
  • twitter
  • whatsapp
  • whatsapp
Advertisement

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪ੍ਰਸਿੱਧ ਦਿ ਵੀਕ ਹੰਸਾ ਰਿਸਰਚ ਬੈਸਟ ਯੂਨੀਵਰਸਿਟੀਜ਼ ਸਰਵੇ 2026 ਵਿੱਚ ਬੇਹਤਰੀਨ ਪ੍ਰਦਰਸ਼ਨ ਕੀਤਾ ਹੈ। ਦਿ ਵੀਕ ਹੰਸਾ ਰਿਸਰਚ ਸਰਵੇ 2026 ਅਨੁਸਾਰ ਯੂਨੀਵਰਸਿਟੀ ਨੇ ਆਲ ਇੰਡੀਆ ਪੱਧਰ ’ਤੇ ਮਲਟੀ-ਡਿਸਿਪਲਿਨਰੀ ਯੂਨੀਵਰਸਿਟੀਆਂ ਦੀ ਸ਼੍ਰੇਣੀ ਵਿੱਚ 14ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਨਾਲ ਯੂਨੀਵਰਸਿਟੀ ਖੇਤਰ ਦੀ ਸਭ ਤੋਂ ਉੱਚੀ ਰੈਂਕ ਪ੍ਰਾਪਤ ਕਰਨ ਵਾਲੀ ਯੂਨੀਵਰਸਿਟੀ ਬਣ ਗਈ ਹੈ। ਪੰਜਾਬ ਯੂਨੀਵਰਸਿਟੀ ਨੂੰ 15ਵਾਂ ਅਤੇ ਚੰਡੀਗੜ੍ਹ ਯੂਨੀਵਰਸਿਟੀ ਨੂੰ ਦੇਸ਼ ਭਰ ਵਿੱਚ 23ਵਾਂ ਸਥਾਨ ਮਿਲਿਆ ਹੈ।

ਨਾਰਥ ਜ਼ੋਨ ਰੈਂਕਿੰਗ ਵਿੱਚ ਵੀ ਯੂਨੀਵਰਸਿਟੀ ਨੇ 6ਵਾਂ ਸਥਾਨ ਹਾਸਲ ਕਰਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਪਿੱਛੇ ਛੱਡ ਦਿੱਤਾ ਹੈ, ਜਿਸ ਨੂੰ 7ਵਾਂ ਸਥਾਨ ਪ੍ਰਾਪਤ ਹੋਇਆ। ਇਸ ਸ਼੍ਰੇਣੀ ਵਿੱਚ ਕੇਵਲ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਯੂਨੀਵਰਸਿਟੀ ਆਫ ਦਿੱਲੀ, ਬਨਾਰਸ ਹਿੰਦੂ ਯੂਨੀਵਰਸਿਟੀ, ਬਨਾਸਥਾਲੀ ਵਿਦਿਆਪੀਠ ਅਤੇ ਐਮਿਟੀ ਯੂਨੀਵਰਸਿਟੀ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਉੱਪਰ ਰਹੇ ਹਨ।

Advertisement

ਇਹ ਉਪਲਬਧੀ ਇਸ ਲਈ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਪਿਛਲੀਆਂ ਰੈਂਕਿੰਗਾਂ ਵਿੱਚ ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਅੱਗੇ ਰਹੀ ਸੀ।

Advertisement

ਯੂਨੀਵਰਸਿਟੀ ਨੇ ਹਾਲ ਹੀ ਵਿੱਚ ਵਰਲਡ ਯੂਨੀਵਰਸਿਟੀ ਰੈਕਿੰਗਜ਼ ਫਾਰ ਇਨੋਵੇਸ਼ਨ 2026 ਵਿੱਚ ਵੀ ਵਿਸ਼ਵ ਪੱਧਰੀ ਮਾਣ ਹਾਸਲ ਕੀਤਾ ਸੀ। 7 ਮਈ 2026 ਨੂੰ ਜਾਰੀ ਰੈਂਕਿੰਗ ਵਿੱਚ ਯੂਨੀਵਰਸਿਟੀ ਨੂੰ “ਯੂਨੀਵਰਸਿਟੀ ਬ੍ਰਾਂਡ ਐਂਡ ਰੇਪੂਟੇਸ਼ਨ” ਸ਼੍ਰੇਣੀ ਵਿੱਚ ਵਿਸ਼ਵ ਦੀਆਂ ਟਾਪ 100 ਯੂਨੀਵਰਸਿਟੀਆਂ ਵਿੱਚ 78ਵਾਂ ਸਥਾਨ ਪ੍ਰਾਪਤ ਹੋਇਆ ਸੀ। ਇਸ ਪ੍ਰਾਪਤੀ ’ਤੇ ਖੁਸ਼ੀ ਜਤਾਉਂਦਿਆਂ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਇਹ ਸਨਮਾਨ ਪੂਰੇ ਯੂਨੀਵਰਸਿਟੀ ਪਰਿਵਾਰ ਦੀ ਮਿਹਨਤ, ਸਮਰਪਣ ਅਤੇ ਅਕਾਦਮਿਕ ਵਚਨਬੱਧਤਾ ਦਾ ਸਾਂਝਾ ਨਤੀਜਾ ਹੈ।

Advertisement
×