Gurdaspur News: ਬੱਸ ਤੇ ਟਿੱਪਰ ਦੀ ਟੱਕਰ 'ਚ 10 ਸਵਾਰੀਆਂ ਜ਼ਖਮੀ
ਕਲਾਨੌਰ ਤੋਂ ਲੰਘਦੇ ਨੈਸ਼ਨਲ ਹਾਈਵੇਅ ’ਤੇ ਵੀਰਵਾਰ ਬਾਅਦ ਦੁਪਹਿਰ ਅੱਡਾ ਭਿਖਾਰੀਵਾਲ ਨੇੜੇ ਬੱਸ ਅਤੇ ਟਿੱਪਰ ਦਰਮਿਆਨ ਹੋਈ ਟੱਕਰ 'ਚ 10 ਸਵਾਰੀਆਂ ਜ਼ਖਮੀ ਹੋ ਗਈਆਂ । ਘਟਨਾ ਦੀ ਖ਼ਬਰ ਸੁਣਦਿਆਂ ਹੀ ਥਾਣਾ ਕਲਾਨੌਰ ਦੀ ਪੁਲੀਸ ਮੌਕੇ ’ਤੇ ਪਹੁੰਚੀ । ਜਾਣਕਾਰੀ ਅਨੁਸਾਰ...
Advertisement
ਕਲਾਨੌਰ ਤੋਂ ਲੰਘਦੇ ਨੈਸ਼ਨਲ ਹਾਈਵੇਅ ’ਤੇ ਵੀਰਵਾਰ ਬਾਅਦ ਦੁਪਹਿਰ ਅੱਡਾ ਭਿਖਾਰੀਵਾਲ ਨੇੜੇ ਬੱਸ ਅਤੇ ਟਿੱਪਰ ਦਰਮਿਆਨ ਹੋਈ ਟੱਕਰ 'ਚ 10 ਸਵਾਰੀਆਂ ਜ਼ਖਮੀ ਹੋ ਗਈਆਂ । ਘਟਨਾ ਦੀ ਖ਼ਬਰ ਸੁਣਦਿਆਂ ਹੀ ਥਾਣਾ ਕਲਾਨੌਰ ਦੀ ਪੁਲੀਸ ਮੌਕੇ ’ਤੇ ਪਹੁੰਚੀ ।
ਜਾਣਕਾਰੀ ਅਨੁਸਾਰ ਇੱਕ ਨਿੱਜੀ ਕੰਪਨੀ ਦੀ ਬੱਸ ਕਲਾਨੌਰ ਤੋਂ ਗੁਰਦਾਸਪੁਰ ਜਾ ਰਹੀ ਸੀ । ਜਦੋਂ ਬੱਸ ਅੱਡਾ ਭਿਖਾਰੀਵਾਲ ਨੇੜੇ ਪਹੁੰਚੀ ਤਾਂ ਬੱਸ ਦੇ ਪਿੱਛੇ ਤੋਂ ਆ ਰਹੇ ਟਿੱਪਰ ਨੇ ਬੱਸ ਨੂੰ ਟੱਕਰ ਮਾਰ ਦਿੱਤੀ ।
Advertisement
ਬੱਸ ਸੜਕ ਦੇ ਨਾਲ ਲੱਗਦੇ ਦਰਖਤਾਂ ਵਿੱਚ ਜਾ ਵੱਜੀ ਜਿਸ ਵਿੱਚ ਸਵਾਰ 10 ਸਵਾਰੀਆਂ ਜ਼ਖਮੀ ਹੋ ਗਈਆਂ। ਜਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।
Advertisement
Advertisement
×

