DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Gurdaspur: ਸਿਵਲ ਹਸਪਤਾਲ ਦੀ ਲਾਪਰਵਾਹੀ: ਫਰੀਜ਼ਰ ’ਚ ਤਕਨੀਕੀ ਨੁਕਸ ਕਾਰਨ ਖਰਾਬ ਹੋਈ ਲਾਸ਼

ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਪ੍ਰਬੰਧਾਂ ਦੀ ਵੱਡੀ ਘਾਟ ਸਾਹਮਣੇ ਆਈ ਹੈ। ਮੁਰਦਾ ਘਰ ਦਾ ਫਰੀਜ਼ਰ ਖ਼ਰਾਬ ਹੋਣ ਕਾਰਨ ਉੱਥੇ ਰੱਖੀ ਇੱਕ ਔਰਤ ਦੀ ਲਾਸ਼ ਬੁਰੀ ਤਰ੍ਹਾਂ ਖ਼ਰਾਬ ਹੋ ਗਈ, ਜਿਸ ਕਾਰਨ ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਜਤਾਇਆ...

  • fb
  • twitter
  • whatsapp
  • whatsapp
featured-img featured-img
ਅਮਨਦੀਪ ਕੌਰ ਦੀ ਫਾਈਲ ਫ਼ੋਟੋ । ਫੋਟੋ : ਕੇ ਪੀ ਸਿੰਘ
Advertisement

ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਪ੍ਰਬੰਧਾਂ ਦੀ ਵੱਡੀ ਘਾਟ ਸਾਹਮਣੇ ਆਈ ਹੈ। ਮੁਰਦਾ ਘਰ ਦਾ ਫਰੀਜ਼ਰ ਖ਼ਰਾਬ ਹੋਣ ਕਾਰਨ ਉੱਥੇ ਰੱਖੀ ਇੱਕ ਔਰਤ ਦੀ ਲਾਸ਼ ਬੁਰੀ ਤਰ੍ਹਾਂ ਖ਼ਰਾਬ ਹੋ ਗਈ, ਜਿਸ ਕਾਰਨ ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਜਤਾਇਆ ਹੈ। ਜ਼ਿਕਰਯੋਗ ਹੈ ਕਿ ਇਸੇ ਮੁਰਦਾ ਘਰ ਵਿੱਚ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਰਣਜੀਤ ਸਿੰਘ ਦੀ ਲਾਸ਼ ਵੀ ਰੱਖੀ ਹੋਈ ਹੈ।

ਰੋਸ ਜਤਾਉਂਦੇ ਅਮਨਦੀਪ ਕੌਰ ਦੇ ਪਰਿਵਾਰ ਵਾਲੇ। ਫ਼ੋਟੋ : ਕੇ ਪੀ ਸਿੰਘ
ਰੋਸ ਜਤਾਉਂਦੇ ਅਮਨਦੀਪ ਕੌਰ ਦੇ ਪਰਿਵਾਰ ਵਾਲੇ। ਫ਼ੋਟੋ : ਕੇ ਪੀ ਸਿੰਘ

ਪਿੰਡ ਕੋਟ ਦੇ ਰਹਿਣ ਵਾਲੇ ਗੁਰਮੁਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਅਮਨਦੀਪ ਕੌਰ ਦੀ ਦੋ ਦਿਨ ਪਹਿਲਾਂ ਮੌਤ ਹੋ ਗਈ ਸੀ। ਬੱਚਿਆਂ ਦੇ ਵਿਦੇਸ਼ ਤੋਂ ਆਉਣ ਦੀ ਉਡੀਕ ਵਿੱਚ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖਿਆ ਗਿਆ ਸੀ। ਪਰ ਜਦੋਂ ਉਹ ਲਾਸ਼ ਲੈਣ ਪਹੁੰਚੇ ਤਾਂ ਦੇਖਿਆ ਕਿ ਫਰੀਜ਼ਰ ਨਾ ਚੱਲਣ ਕਰਕੇ ਲਾਸ਼ ਕਾਲੀ ਹੋ ਚੁੱਕੀ ਸੀ। ਗੁਰਮੁਖ ਸਿੰਘ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਬੱਚਿਆਂ ਦੇ ਪਹੁੰਚਣ 'ਤੇ ਉਨ੍ਹਾਂ ਨੂੰ ਇਸ ਹਾਲਤ ਕਾਰਨ ਬਹੁਤ ਨਮੋਸ਼ੀ ਝੱਲਣੀ ਪਵੇਗੀ।

Advertisement

ਦੂਜੇ ਪਾਸੇ, ਮੈਡੀਕਲ ਅਫ਼ਸਰ ਸੁਖਦੀਪ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਦੱਸਿਆ ਕਿ ਫਰੀਜ਼ਰ ਬਾਹਰੋਂ ਤਾਂ ਚੱਲਦਾ ਦਿਖ ਰਿਹਾ ਸੀ, ਪਰ ਕਿਸੇ ਤਕਨੀਕੀ ਨੁਕਸ ਕਾਰਨ ਅੰਦਰ ਕੂਲਿੰਗ (ਠੰਢਕ) ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜਿਸ ਦੀ ਵੀ ਲਾਪਰਵਾਹੀ ਨਿਕਲੀ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Advertisement

Advertisement
×