DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਸਰਕਾਰੀ ਨੌਕਰੀਆਂ: ਲਾਡੀ ਦੀ ਚੁਣੌਤੀ, ਅਮਨ ਅਰੋੜਾ ਦਾ ਕਬੂਲਨਾਮਾ

ਮੌਨਸੂਨ ਸੈਸ਼ਨ ਦੌਰਾਨ ਅੱਜ ਸਰਕਾਰੀ ਨੌਕਰੀਆਂ ਦੇ ਮੁੱਦੇ ’ਤੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਗਰਾਰੀ ਫਸ ਗਈ, ਜਦੋਂ ਸਦਨ ’ਚ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਾਏ ਰੁਜ਼ਗਾਰ ’ਤੇ ਬਹਿਸ ਚੱਲ ਰਹੀ ਸੀ ਤਾਂ ਉਸ...

  • fb
  • twitter
  • whatsapp
  • whatsapp
Advertisement

ਮੌਨਸੂਨ ਸੈਸ਼ਨ ਦੌਰਾਨ ਅੱਜ ਸਰਕਾਰੀ ਨੌਕਰੀਆਂ ਦੇ ਮੁੱਦੇ ’ਤੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਗਰਾਰੀ ਫਸ ਗਈ, ਜਦੋਂ ਸਦਨ ’ਚ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਾਏ ਰੁਜ਼ਗਾਰ ’ਤੇ ਬਹਿਸ ਚੱਲ ਰਹੀ ਸੀ ਤਾਂ ਉਸ ਵੇਲੇ ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਅਮਨ ਅਰੋੜਾ ਨੂੰ ਚੈਲਿੰਜ ਕਰ ਦਿੱਤਾ ਕਿ ਉਨ੍ਹਾਂ ਦੇ ਸ਼ਾਹਕੋਟ ਹਲਕੇ ’ਚ ਇੱਕ ਵੀ ਸਰਕਾਰੀ ਨੌਕਰੀ ਨਹੀਂ ਮਿਲੀ। ਜੁਆਬੀ ਹਮਲੇ ’ਚ ਅਮਨ ਅਰੋੜਾ ਨੇ ਕਿਹਾ ਕਿ ਲਾਡੀ ਜੀ! ਬੰਨ੍ਹੋ ਟਾਈਮ ਅਤੇ ਦੱਸ ਦਿਓ ਤਰੀਕ, ਮੈਂ ਆਵਾਂਗਾ ਤੁਹਾਡੇ ਹਲਕੇ ’ਚ, ਦਿਖਾਵਾਂਗਾ ਸਰਕਾਰੀ ਨੌਕਰੀ ਹਾਸਲ ਕਰਨ ਵਾਲੇ।’

ਅਰੋੜਾ ਨੇ ਚੈਲਿੰਜ ਕਬੂਲ ਕਰਦਿਆਂ ਕਿਹਾ ਕਿ ਅਗਰ ਉਹ ਖ਼ੁਦ ਇਸ ਮਾਮਲੇ ’ਚ ਸਾਬਤ ਨਾ ਕਰ ਸਕੇ ਤਾਂ ਅਸਤੀਫ਼ਾ ਦੇਣਗੇ, ਨਹੀਂ ਫਿਰ ਲਾਡੀ ਜੀ ਤੁਹਾਨੂੰ ਅਸਤੀਫ਼ਾ ਦੇਣਾ ਪਵੇਗਾ। ਅਰੋੜਾ ਤੇ ਲਾਡੀ ਸ਼ੇਰੋਵਾਲੀਆ ਇਸ ਮਾਮਲੇ ’ਤੇ ਆਹਮੋ-ਸਾਹਮਣੇ ਹੋ ਗਏ। ਇਸੇ ਦੌਰਾਨ ਦਿਲਚਸਪ ਸਥਿਤੀ ਉਦੋਂ ਬਣ ਗਈ, ਜਦੋਂ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਨੇ ਸਦਨ ’ਚ ਖੜ੍ਹੇ ਹੋ ਕੇ ਲਾਡੀ ਸ਼ੇਰੋਵਾਲੀਆ ਨੂੰ ਮੌਕੇ ’ਤੇ ਹੀ ਸਬੂਤ ਦੇਣ ਦੀ ਗੱਲ ਆਖ ਦਿੱਤੀ। ਮਾਣੂਕੇ ਨੇ ਕਿਹਾ ਕਿ ਲਾਡੀ ਸ਼ੇਰੋਵਾਲੀਆ ਦੇ ਹਲਕੇ ਸ਼ਾਹਕੋਟ ਦੇ ਪਿੰਡ ਬੀਟਲਾ ਦੀ ਜਸਵਿੰਦਰ ਕੌਰ ਸਰਕਾਰੀ ਨੌਕਰੀ ਕਰਦੀ ਹੈ। ਮਾਣੂਕੇ ਨੇ ਮੌਕੇ ’ਤੇ ਪੇਸ਼ਕਸ਼ ਕੀਤੀ ਕਿ ਅਗਰ ਲਾਡੀ ਜੀ ਚਾਹੁੰਦੇ ਹਨ ਤਾਂ ਹੁਣੇ ਉਹ ਜਸਵਿੰਦਰ ਕੌਰ ਨੂੰ ਵੀਡੀਓ ਕਾਲ ਕਰ ਲੈਂਦੀ ਹੈ।

Advertisement

ਈ ਡੀ ਦੇ ਛਾਪੇ ਦੀ ਗੂੰਜ

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਿਫ਼ਰ ਕਾਲ ਦੌਰਾਨ ਸਨਅਤੀ ਪਲਾਟ ਘਪਲੇ ਦੇ ਮੁੱਦੇ ਦੀ ਗੱਲ ਕਰਦਿਆਂ ਇਸ ’ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ। ਪ੍ਰਤਾਪ ਬਾਜਵਾ ਨੇ ਉਦਯੋਗਿਕ ਪਲਾਟਾਂ ਦੀ ਅਲਾਟਮੈਂਟ ਨਾਲ ਸਬੰਧਤ ਘੁਟਾਲੇ ਨੂੰ ਲੈ ਕੇ 11 ਥਾਵਾਂ ’ਤੇ ਈ ਡੀ ਵੱਲੋਂ ਮਾਰੇ ਗਏ ਛਾਪੇ ਦਾ ਜ਼ਿਕਰ ਕੀਤਾ।

Advertisement

ਕਾਂਗਰਸ ਦੀ ਤਸਕਰਾਂ ਨਾਲ ਸਾਂਝ: ਚੀਮਾ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਲੰਘੇ ਦਿਨੀਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਟੇਜ ’ਤੇ ਬੁਲਾਏ ਵਿਅਕਤੀ ਜਿਸ ਨੇ ਚਰਨਜੀਤ ਚੰਨੀ ਨੂੰ ਸਟੇਜ ਤੋਂ ਫੋਨ ਲਾਇਆ ਸੀ, ਦਾ ਉਚੇਚਾ ਜ਼ਿਕਰ ਛੇੜਦਿਆਂ ਕਿਹਾ ਕਿ ਕਾਂਗਰਸੀ ਸਟੇਜ ਤੋਂ ਚੰਨੀ ਨੂੰ ਫੋਨ ਕਰਨ ਵਾਲੇ ਵਿਅਕਤੀ ’ਤੇ ਨਸ਼ਾ ਤਸਕਰੀ ਦਾ ਪਰਚਾ ਦਰਜ ਹੈ।

Advertisement
×