Goindwal sahib incident: ਘਰੇਲੂ ਕਲੇਸ਼ ਕਾਰਨ ਬਜ਼ੁਰਗ ਔਰਤ ਨੇ ਦਰਿਆ ਵਿੱਚ ਛਾਲ ਮਾਰੀ; ਰਾਹਗੀਰਾਂ ਨੇ ਬਚਾਇਆ
ਘਰੇਲੂ ਕਲੇਸ਼ ਦੇ ਚੱਲਦਿਆਂ ਅੱਜ ਦੇਰ ਸ਼ਾਮ ਇੱਕ ਬਜ਼ੁਰਗ ਔਰਤ ਵੱਲੋਂ ਬਿਆਸ ਦਰਿਆ ਵਿੱਚ ਛਾਲ ਮਾਰ ਦਿੱਤੀ ਗਈ ਪਰ ਰਾਹਗੀਰਾਂ ਨੇ ਉਸ ਨੂੰ ਬਾਹਰ ਕੱਢ ਲਿਆ। ਜਾਣਕਾਰੀ ਅਨੁਸਾਰ ਘਰੇਲੂ ਕਲੇਸ਼ ਤੋਂ ਤੰਗ ਬਜ਼ੁਰਗ ਔਰਤ ਰਜਵੰਤ ਕੌਰ ਵੱਲੋਂ ਕਥਿਤ ਤੌਰ ’ਤੇ...
ਘਰੇਲੂ ਕਲੇਸ਼ ਦੇ ਚੱਲਦਿਆਂ ਅੱਜ ਦੇਰ ਸ਼ਾਮ ਇੱਕ ਬਜ਼ੁਰਗ ਔਰਤ ਵੱਲੋਂ ਬਿਆਸ ਦਰਿਆ ਵਿੱਚ ਛਾਲ ਮਾਰ ਦਿੱਤੀ ਗਈ ਪਰ ਰਾਹਗੀਰਾਂ ਨੇ ਉਸ ਨੂੰ ਬਾਹਰ ਕੱਢ ਲਿਆ।
ਜਾਣਕਾਰੀ ਅਨੁਸਾਰ ਘਰੇਲੂ ਕਲੇਸ਼ ਤੋਂ ਤੰਗ ਬਜ਼ੁਰਗ ਔਰਤ ਰਜਵੰਤ ਕੌਰ ਵੱਲੋਂ ਕਥਿਤ ਤੌਰ ’ਤੇ ਆਪਣੀ ਨੂੰਹ ਵੱਲੋਂ ਤੰਗ ਪ੍ਰੇਸ਼ਾਨ ਕਰਨ ’ਤੇ ਦਰਿਆ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ।
ਇਸ ਮੌਕੇ ਬਜ਼ੁਰਗ ਔਰਤ ਨੂੰ ਦਰਿਆ ਵਿੱਚ ਛਾਲ ਮਾਰਦਿਆਂ ਦੇਖ ਰਾਹਗੀਰ ਗੁਰਮੀਤ ਸਿੰਘ ਅਤੇ ਸੁਖਪਾਲ ਸਿੰਘ ਨੇ ਦਰਿਆ ਵਿੱਚ ਛਾਲ ਮਾਰ ਕੇ ਬਜ਼ੁਰਗ ਔਰਤ ਨੂੰ ਬਾਹਰ ਕੱਢ ਲਿਆ ਹੈ।
ਇਸ ਮੌਕੇ ਪੀੜਤ ਬਜ਼ੁਰਗ ਰਜਵੰਤ ਕੌਰ ਨੇ ਦੱਸਿਆ ਕਿ ਉਹ ਘਰੇਲੂ ਕਲੇਸ਼ ਤੋਂ ਬਹੁਤ ਪ੍ਰੇਸ਼ਾਨ ਹੈ ਜਿਸ ਦੇ ਚੱਲਦਿਆਂ ਉਸ ਨੇ ਇਹ ਕਦਮ ਚੁੱਕਿਆ।
ਇਸ ਮੌਕੇ ਦਰਿਆ ਬਿਆਸ ਪੁਲ ’ਤੇ ਤਾਇਨਾਤ ਤਲਵੰਡੀ ਚੌਧਰੀਆਂ ਪੁਲੀਸ ਦੇ ਏਐਸਆਈ ਪਰਮਿੰਦਰ ਸਿੰਘ ਨੇ ਬਜ਼ੁਰਗ ਔਰਤ ਦੀ ਜਾਨ ਬਚਾਉਣ ਵਾਲਿਆਂ ਦਾ ਧੰਨਵਾਦ ਕੀਤਾ।
ਇਸ ਤੋਂ ਬਾਅਦ ਸਬੰਧਤ ਖਡੂਰ ਸਾਹਿਬ ਦੀ ਪੁਲੀਸ ਨੂੰ ਘਟਨਾ ਸਬੰਧੀ ਸੂਚਿਤ ਕੀਤਾ ਗਿਆ। ਖਡੂਰ ਸਾਹਿਬ ਦੇ ਚੌਕੀ ਇੰਚਾਰਜ ਨੇ ਆਖਿਆ ਕਿ ਇਸ ਸਬੰਧੀ ਬਜ਼ੁਰਗ ਦੀ ਸ਼ਿਕਾਇਤ ’ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

