Goindwal Sahib Accident: ਨਿਰਮਾਣ ਅਧੀਨ ਪੁਲ ਤੋਂ ਡਿੱਗਣ ਕਾਰਨ ਮੋਟਰਸਾਈਕਲ ਸਵਾਰ ਹਲਾਕ
ਪਿੰਡ ਕੰਗ ਵਿੱਚ ਨਿਰਮਾਣ ਅਧੀਨ ਰੋਹੀ ਦੇ ਪੁਲ ਤੋਂ ਡਿੱਗਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ। ਪਿੰਡ ਵਾਸੀਆਂ ਅਨੁਸਾਰ ਅੱਜ ਸਵੇਰੇ ਕਰੀਬ 4 ਵਜੇ ਜੋਗਿੰਦਰ ਸਿੰਘ ਪੁੱਤਰ ਦੌਲਤ ਸਿੰਘ ਵਾਸੀ ਪਿੰਡ ਬਾਣੀਆ ਤਹਿਸੀਲ ਖਡੂਰ ਸਾਹਿਬ ਦੇ ਇਸ ਪੁਲ...
Advertisement
ਪਿੰਡ ਕੰਗ ਵਿੱਚ ਨਿਰਮਾਣ ਅਧੀਨ ਰੋਹੀ ਦੇ ਪੁਲ ਤੋਂ ਡਿੱਗਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ।
ਪਿੰਡ ਵਾਸੀਆਂ ਅਨੁਸਾਰ ਅੱਜ ਸਵੇਰੇ ਕਰੀਬ 4 ਵਜੇ ਜੋਗਿੰਦਰ ਸਿੰਘ ਪੁੱਤਰ ਦੌਲਤ ਸਿੰਘ ਵਾਸੀ ਪਿੰਡ ਬਾਣੀਆ ਤਹਿਸੀਲ ਖਡੂਰ ਸਾਹਿਬ ਦੇ ਇਸ ਪੁਲ ਤੋਂ ਲੰਘਣ ਲੱਗਿਆ ਤਾਂ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਲੋਕਾਂ ਨੇ ਦੋਸ਼ ਲਾਇਆ ਕਿ ਰਾਤ ਸਮੇਂ ਇੱਥੇ ਘੁੱਪ ਹਨੇਰਾ ਰਹਿੰਦਾ ਹੈ ਅਤੇ ਖੁਦਾਈ ਵਾਲੀ ਜਗ੍ਹਾ ਸਪੱਸ਼ਟ ਨਾ ਦਿਖਾਈ ਦੇਣ ਕਾਰਨ ਵਾਹਨ ਚਾਲਕ ਅਤੇ ਰਾਹਗੀਰ ਵੱਡੇ ਖਤਰੇ ਵਿੱਚ ਰਹਿੰਦੇ ਹਨ।
Advertisement
ਪਿੰਡ ਕੰਗ ਦੇ ਕਸ਼ਮੀਰ ਸਿੰਘ, ਬਲਵਿੰਦਰ ਸਿੰਘ, ਗੁਰਦੇਵ ਸਿੰਘ ਆਦਿ ਨੇ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਬਣ ਰਹੇ ਪੁਲ ਦੇ ਦੋਵੇਂ ਪਾਸੇ ਸੁਰੱਖਿਆ ਪ੍ਰਬੰਧ ਕਰੇ ਤਾਂ ਜੋ ਕੋਈ ਮੁੜ ਅਜਿਹਾ ਹਾਦਸਾ ਨਾ ਵਾਪਰ ਸਕੇ।
Advertisement
Advertisement
×

