DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਥੇਦਾਰ ਗੜਗੱਜ ਅੱਗੇ ਪੇਸ਼ ਹੋਇਆ ਗੋਬਿੰਦ ਸਿੰਘ ਸੰਧੂ

ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਬਿੰਦ ਸਿੰਘ ਸੰਧੂ ਨੇ ਅੱਜ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਗੇ ਪੇਸ਼ ਹੋ ਕੇ ਬੀਤੇ ਦਿਨੀਂ ਹੋਈ ਗਲਤੀ ਲਈ ਖਿਮਾ ਯਾਚਨਾ ਕੀਤੀ। ਇਹ ਮਾਮਲਾ ਹੁਣ...

  • fb
  • twitter
  • whatsapp
  • whatsapp
featured-img featured-img
ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਸਨਮੁਖ ਗੋਬਿੰਦ ਸਿੰਘ ਸੰਧੂ।
Advertisement

ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਬਿੰਦ ਸਿੰਘ ਸੰਧੂ ਨੇ ਅੱਜ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਗੇ ਪੇਸ਼ ਹੋ ਕੇ ਬੀਤੇ ਦਿਨੀਂ ਹੋਈ ਗਲਤੀ ਲਈ ਖਿਮਾ ਯਾਚਨਾ ਕੀਤੀ। ਇਹ ਮਾਮਲਾ ਹੁਣ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰਿਆ ਜਾਵੇਗਾ। ਇਸ ਮਾਮਲੇ ਸਬੰਧੀ ਸਿੱਖ ਆਗੂ ਕਰਨੈਲ ਸਿੰਘ ਪੀਰਮੁਹੰਮਦ ਸਮੇਤ ਹੋਰ ਕਈ ਵਿਅਕਤੀਆਂ ਵੱਲੋਂ ਅਕਾਲ ਤਖ਼ਤ ’ਤੇ ਸ਼ਿਕਾਇਤ ਕੀਤੀ ਗਈ ਸੀ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਗੋਬਿੰਦ ਸਿੰਘ ਦੇ ਵਿਆਹ ਵਿੱਚ ਉਸ ’ਤੇ ਛਤਰ ਝੁਲਾਇਆ ਗਿਆ ਸੀ ਅਤੇ ਚੌਰ ਕੀਤਾ ਗਿਆ ਸੀ, ਜਿਸ ਦੀ ਵੱਡੇ ਪੱਧਰ ’ਤੇ ਆਲੋਚਨਾ ਹੋਈ ਸੀ। ਇਸ ਸਬੰਧ ਵਿੱਚ ਅਕਾਲ ਤਖ਼ਤ ’ਤੇ ਵੀ ਸ਼ਿਕਾਇਤਾਂ ਪੁੱਜੀਆਂ ਸਨ।

Advertisement

ਅੱਜ ਇਸ ਮਾਮਲੇ ’ਤੇ ਗੋਬਿੰਦ ਸਿੰਘ ਸੰਧੂ ਇੱਥੇ ਅਕਾਲ ਤਖ਼ਤ ਦੇ ਸਕੱਤਰੇਤ ਪੁੱਜਿਆ ਅਤੇ ਉਸ ਨੇ ਆਪਣੀ ਗਲਤੀ ਸਬੰਧੀ ਪੱਤਰ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੌਂਪਿਆ। ਇਸ ਤੋਂ ਪਹਿਲਾਂ ਉਸ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਗ਼ਲਤੀ ਦੀ ਜ਼ਿੰਮੇਵਾਰੀ ਲਈ ਸੀ ਅਤੇ ਖਿਮਾ ਯਾਚਨਾ ਕੀਤੀ ਸੀ। ਉਸ ਨੇ ਦੱਸਿਆ ਕਿ ਉਹ ਸ਼ਹਿਜ਼ਾਦਪੁਰ ਰਿਆਸਤ ਦਾ ਵੰਸ਼ਜ ਹੈ, ਜਿੱਥੋਂ ਦੀ ਪਰੰਪਰਾ ਹੈ ਕਿ ਜੰਝ ਚੜ੍ਹਨ ਸਮੇਂ ਛਤਰ ਝੁਲਾਇਆ ਜਾਂਦਾ ਹੈ ਅਤੇ ਚੌਰ ਕੀਤਾ ਜਾਂਦਾ ਹੈ।

Advertisement

ਉਸ ਦੇ ਵਿਆਹ ਸਮੇਂ ਕੀਤਾ ਗਿਆ ਇਹ ਕਾਰਜ ਵੀ ਉਸੇ ਪਰੰਪਰਾ ਦਾ ਹਿੱਸਾ ਸੀ। ਉਸ ਨੇ ਆਖਿਆ ਕਿ ਰਿਆਸਤਾਂ ਦਾ ਸਮਾਂ ਖਤਮ ਹੋਣ ਤੋਂ ਬਾਅਦ ਇਹ ਕਾਰਜ ਸਿਰਫ਼ ਗੁਰੂ ਗ੍ਰੰਥ ਸਾਹਿਬ ਲਈ ਰਾਖਵਾਂ ਹੈ। ਉਸ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਸ ਦੇ ਵਿਆਹ ਸਮਾਗਮ ਸਮੇਂ ਕੀਤੀ ਗਈ ਇਸ ਪਰੰਪਰਾ ਨੂੰ ਗੁਰੂ ਦੇ ਸਨਮਾਨ ਦੇ ਬਰਾਬਰ ਨਾ ਸਮਝਿਆ ਜਾਵੇ। ਉਸ ਨੇ ਹੋਈ ਇਸ ਗਲਤੀ ਦੀ ਜ਼ਿੰਮੇਵਾਰੀ ਕਬੂਲ ਕੀਤੀ ਹੈ ਅਤੇ ਖਿਮਾ ਯਾਚਨਾ ਕੀਤੀ।

Advertisement
×