DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗਲੋਬਲ ਕੰਬੋਜ ਆਰਗੇਨਾਈਜ਼ੇਸ਼ਨ ਵੱਲੋਂ 36 ਸ਼ਖ਼ਸੀਅਤਾਂ ਦਾ ਸਨਮਾਨ

ਭਾਈਚਾਰੇ ਨੂੰ ਸਿਆਸਤ ਵਿੱਚ ਯੋਗ ਨੁਮਾਇੰਦਗੀ ਦੇਣ ’ਤੇ ਜ਼ੋਰ

  • fb
  • twitter
  • whatsapp
  • whatsapp
featured-img featured-img
ਸਮਾਗਮ ਵਿੱਚ ਵਿਧਾਇਕ ਗੋਲਡੀ ਕੰਬੋਜ ਨੂੰ ਸਨਮਾਨਿਤ ਕਰਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ।
Advertisement

ਗਲੋਬਲ ਕੰਬੋਜ ਐਜੂਕੇਸ਼ਨਲ ਐਂਡ ਵੈੱਲਫੇਅਰ ਆਰਗੇਨਾਈਜ਼ੇਸ਼ਨ ਵੱਲੋਂ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਵਿੱਚ ਸਿੱਖਿਆ, ਖੇਡਾਂ, ਪ੍ਰਸ਼ਾਸਨ, ਸਮਾਜ ਸੇਵਾ ਅਤੇ ਰਾਜਨੀਤਕ ਖੇਤਰ ਵਿੱਚ ਮੋਹਰੀ ਰੋਲ ਅਦਾ ਕਰਕੇ ਭਾਈਚਾਰੇ ਦਾ ਨਾਂ ਰੋਸ਼ਨ ਕਰਨ ਵਾਲੀਆਂ 36 ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਆ ਗਿਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਲਾਲਾਬਾਅਦ ਤੋਂ ਵਿਧਾਇਕ ਜਗਦੀਪ ਗੋਲਡੀ ਨੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਬੀ ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਮਲਕੀਤ ਥਿੰਦ ਨੇ ਕਿਹਾ ਕਿ ਪਛੜੀਆਂ ਸ਼੍ਰੇਣੀਆਂ ਦੇ ਰਾਖਵਾਂਕਰਨ ਦੇ ਕੋਟੇ ਨੂੰ ਜਲਦ ਲਾਗੂ ਕੀਤਾ ਜਾਵੇ। ਜਥੇਬੰਦੀ ਦੇ ਪ੍ਰਧਾਨ ਭੁਪਿੰਦਰ ਸਿੰਘ ਢੋਟ ਨੇ ਐਲਾਨ ਕੀਤਾ ਕਿ ਸੰਸਥਾ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਭਾਈਚਾਰੇ ਨੂੰ ਇੱਕਜੁਟ ਕਰੇਗੀ।

ਸਮਾਗਮ ਵਿੱਚ ਖੇਡਾਂ ਦੇ ਖੇਤਰ ਵਿੱਚ ਨਵਨੀਤ ਕੌਰ, ਰਸ਼ਮੀਨ ਕੌਰ, ਵਰਿੰਦਰ ਸਿੰਘ, ਯੰਗਬੀਰ ਸਿੰਘ, ਸਿਮਰਨ ਕੰਬੋਜ, ਜੈਵੀਰ ਸਿੰਘ, ਰਵਿੰਦਰ ਪਾਲ ਕੰਬੋਜ, ਚੰਨ ਦੀਪ ਕੌਰ, ਤਰਨੁਮ ਕੌਰ ਥਿੰਦ ਅਤੇ ਨਵਨੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਪ੍ਰਸ਼ਾਸਨ ਅਤੇ ਪੁਲੀਸ ਦੇ ਖੇਤਰ ਵਿੱਚ ਰਸ਼ਨੀਤ ਕੌਰ, ਸਤਬੀਰ ਸਿੰਘ ਚੰਦੀ ਅਤੇ ਵਿਸ਼ਾਲਜੀਤ ਸਿੰਘ ਕੰਬੋਜ, ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਡਾ. ਸੀ ਪੀ ਕੰਬੋਜ, ਡਾ. ਬਲਵਿੰਦਰ ਸਿੰਘ ਥਿੰਦ, ਡਾ. ਸੰਦੀਪ ਸਿੰਘ ਸੰਧਾ, ਮੀਨਾ ਮਹਿਰੋਕ, ਕੁਲਵਿੰਦਰ ਕੌਰ ਅਤੇ ਡਾ. ਸੁਰੇਸ਼ ਕੰਬੋਜ ਨੂੰ ਸਨਮਾਨਿਆ ਗਿਆ। ਉੱਦਮੀ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਰਾਜੇਸ਼ ਹਾਂਡਾ ਤੇ ਨਰੇਸ਼ ਹਾਂਡਾ, ਡਾ. ਸੰਜੀਵ ਕੰਬੋਜ, ਸਤਨਾਮ ਸਿੰਘ, ਫ਼ਤਿਹਪੁਰ ਰਾਜਪੂਤਾਂ ਕਮੇਟੀ (ਨਨਕਾਣਾ ਸਾਹਿਬ, ਅੰਮ੍ਰਿਤਸਰ), ਬਲਦੇਵ ਸਿੰਘ ਖਿੰਡਾ, ਗੁਰਮੀਤ ਸਿੰਘ ਮੁੱਤੀ, ਮਨੂੰ ਕੰਬੋਜ, ਸੁਰੇਸ਼ ਕੁਮਾਰ ਅਤੇ ਇਕਬਾਲ ਕੰਬੋਜ ਪਾਲਾ ਬੱਟੀ ਅਤੇ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਦੌਲਤ ਰਾਮ ਕੰਬੋਜ, ਦੀਦਾਰ ਸਿੰਘ ਨਲਵੀ ਅਤੇ ਸਵ. ਹਕਮ ਚੰਦ ਕੰਬੋਜ ਨੂੰ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਕੁਲਦੀਪ ਸਿੰਘ ਬਾਵਾ, ਡਾ. ਸਿਕੰਦਰ ਸਿੰਘ ਅਤੇ ਅਮਿਤ ਕੰਬੋਜ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਆ ਗਿਆ।

Advertisement

Advertisement
Advertisement
×