DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Giaspura Gas Tragedy: ਵਾਤਾਵਰਣ ਪ੍ਰੇਮੀਆਂ ਨੇ ਜਵਾਬਦੇਹੀ ਦੀ ਘਾਟ ਅਤੇ ਹੌਲੀ ਕਾਰਵਾਈ 'ਤੇ ਸਵਾਲ ਚੁੱਕੇ

Giaspura Gas Tragedy: ਗਿਆਸਪੁਰਾ ਵਿੱਚ 11 ਜਾਨਾਂ ਲੈਣ ਵਾਲੇ ਘਾਤਕ ਗੈਸ ਕਾਂਡ ਦੇ ਲਗਪਗ ਤਿੰਨ ਸਾਲਾਂ ਬਾਅਦ ਵਾਤਾਵਰਣ ਕਾਰਕੁਨਾਂ ਨੇ ਜਵਾਬਦੇਹੀ ਦੀ ਘਾਟ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਹੌਲੀ ਪ੍ਰਗਤੀ 'ਤੇ ਇੱਕ ਵਾਰ ਫਿਰ ਚਿੰਤਾ ਪ੍ਰਗਟਾਈ ਹੈ। 30 ਅਪਰੈਲ,...

  • fb
  • twitter
  • whatsapp
  • whatsapp
featured-img featured-img
file photo
Advertisement

Giaspura Gas Tragedy: ਗਿਆਸਪੁਰਾ ਵਿੱਚ 11 ਜਾਨਾਂ ਲੈਣ ਵਾਲੇ ਘਾਤਕ ਗੈਸ ਕਾਂਡ ਦੇ ਲਗਪਗ ਤਿੰਨ ਸਾਲਾਂ ਬਾਅਦ ਵਾਤਾਵਰਣ ਕਾਰਕੁਨਾਂ ਨੇ ਜਵਾਬਦੇਹੀ ਦੀ ਘਾਟ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਹੌਲੀ ਪ੍ਰਗਤੀ 'ਤੇ ਇੱਕ ਵਾਰ ਫਿਰ ਚਿੰਤਾ ਪ੍ਰਗਟਾਈ ਹੈ। 30 ਅਪਰੈਲ, 2023 ਦੀ ਤਰਾਸਦੀ ਨੂੰ ਤਾਜ਼ਾ ਕਰਦਿਆਂ ਪੀ ਏ ਸੀ ਮੱਤੇਵਾੜਾ ਜੰਗਲ, ਸਤਲੁਜ ਦਰਿਆ ਅਤੇ ਬੁੱਢਾ ਦਰਿਆ ਦੇ ਮੈਂਬਰਾਂ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਕਿ ਅਜਿਹੀ ਘਟਨਾ ਕਦੇ ਵੀ ਮੁੜ ਨਾ ਵਾਪਰੇ।

ਇਹ ਘਟਨਾ ਸੰਘਣੀ ਆਬਾਦੀ ਵਾਲੇ ਇਲਾਕੇ ਦੇ ਸੂਆ ਰੋਡ 'ਤੇ ਵਾਪਰੀ ਸੀ, ਜਿੱਥੇ ਸੀਵਰ ਸਿਸਟਮ ਵਿੱਚ ਜ਼ਹਿਰੀਲੀਆਂ ਗੈਸਾਂ ਦੇ ਜਮ੍ਹਾਂ ਹੋਣ ਕਾਰਨ ਔਰਤਾਂ ਅਤੇ ਬੱਚਿਆਂ ਸਮੇਤ ਕਈ ਮੌਤਾਂ ਹੋਈਆਂ ਸਨ। ਕਾਰਕੁਨਾਂ ਨੇ ਕਿਹਾ ਕਿ ਇਹ ਤਰਾਸਦੀ ਕੋਈ ਹਾਦਸਾ ਨਹੀਂ ਸੀ ਸਗੋਂ ਪ੍ਰਣਾਲੀਗਤ ਅਸਫਲਤਾ ਦਾ ਨਤੀਜਾ ਸੀ, ਜਿਸ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਸੀਵਰ ਲਾਈਨਾਂ ਵਿੱਚ ਉਦਯੋਗਿਕ ਰਹਿੰਦ-ਖੂੰਹਦ ਦੇ ਗੈਰ-ਕਾਨੂੰਨੀ ਨਿਕਾਸ, ਮਾੜੀ ਦੇਖਭਾਲ ਅਤੇ ਨਿਗਰਾਨੀ ਦੀ ਘਾਟ ਨੂੰ ਮੁੱਖ ਕਾਰਨ ਦੱਸਿਆ।

Advertisement

ਗਰੁੱਪ ਦੇ ਮੈਂਬਰ ਕਰਨਲ ਸੀ.ਐੱਮ. ਲਖਨਪਾਲ ਨੇ ਕਿਹਾ, "ਇਹ ਇੱਕ ਰੋਕੀ ਜਾ ਸਕਣ ਵਾਲੀ ਘਟਨਾ ਸੀ; ਘਰੇਲੂ ਸੀਵਰੇਜ ਦੇ ਨਾਲ ਬਿਨਾਂ ਸੋਧੇ ਹੋਏ ਉਦਯੋਗਿਕ ਕੂੜੇ ਦੇ ਮਿਸ਼ਰਣ ਨੇ ਇੱਕ ਘਾਤਕ ਸਥਿਤੀ ਪੈਦਾ ਕਰ ਦਿੱਤੀ ਸੀ।" ਗੰਭੀਰ ਚਿੰਤਾਵਾਂ ਜ਼ਾਹਰ ਕਰਦਿਆਂ ਕਾਰਕੁਨਾਂ ਨੇ ਕਿਹਾ ਕਿ ਇੰਨੀ ਵੱਡੀ ਤਰਾਸਦੀ ਦੇ ਬਾਵਜੂਦ ਅਜੇ ਤੱਕ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਗਈ ਹੈ। ਜਾਂਚ ਸ਼ੁਰੂ ਕੀਤੀ ਗਈ ਸੀ ਅਤੇ ਮਾਮਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲ ਵੀ ਪਹੁੰਚਿਆ ਸੀ, ਪਰ ਰਿਪੋਰਟਾਂ ਵਿੱਚ ਦੇਰੀ ਅਤੇ ਸਪੱਸ਼ਟ ਕਾਰਵਾਈ ਦੀ ਘਾਟ ਨੇ ਜਨਤਾ ਦਾ ਵਿਸ਼ਵਾਸ ਕਮਜ਼ੋਰ ਕੀਤਾ ਹੈ।

Advertisement

ਇਸ ਤਰਾਸਦੀ ਨੂੰ ਪ੍ਰਸ਼ਾਸਨਿਕ ਚੂਕ ਦੀ ਇੱਕ ਭਿਆਨਕ ਕਰਾਰ ਦਿੰਦਿਆਂ ਕਾਰਕੁਨਾਂ ਨੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਪ੍ਰਸ਼ਾਸਨ ਨੂੰ ਸੇਧ ਲੈਣੀ ਚਾਹੀਦੀ ਹੈ ਅਤੇ ਠੋਸ ਸੁਧਾਰ ਹੋਣੇ ਚਾਹੀਦੇ ਹਨ।

Advertisement
×