DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Giani Harpreet Singh Facebook post: ‘ਆਪ’ ਕੋਲ ਬਾਦਲ ਦਲ ਵਰਗੇ ਕਾਨੂੰਨੀ ਮਾਹਰ ਨਹੀਂ ਸਨ, ਨਹੀਂ ਤਾਂ ਤਲਬੀ ਦਾ ਵੀ ਵਿਰੋਧ ਕਰਦੇ: ਗਿਆਨੀ ਹਰਪ੍ਰੀਤ ਸਿੰਘ

ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਵਿਧਾਇਕਾਂ ਦੀ ਪੇਸ਼ੀ ਮਗਰੋਂ ਸਾਬਕਾ ਜਥੇਦਾਰ ਨੇ ਬਾਦਲ ਦਲ ’ਤੇ ਸੇਧਿਆ ਨਿਸ਼ਾਨਾ; ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕੱਸੇ ਸਿਆਸੀ ਤਨਜ਼

  • fb
  • twitter
  • whatsapp
  • whatsapp
Advertisement

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਤਲਬ ਕੀਤੇ ਜਾਣ ਦੇ ਮਾਮਲੇ ’ਤੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ’ਤੇ ਪਾਈ ਇੱਕ ਵਿਸਥਾਰਪੂਰਵਕ ਪੋਸਟ ਰਾਹੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕਾਰਗੁਜ਼ਾਰੀ ਅਤੇ ਉਸ ਦੇ ਆਗੂਆਂ ਦੇ ਕਾਨੂੰਨੀ ਤਰਕਾਂ ’ਤੇ ਗੰਭੀਰ ਸਵਾਲ ਚੁੱਕਦਿਆਂ ਤਿੱਖਾ ਤਨਜ਼ ਕੱਸਿਆ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਪੋਸਟ ਵਿੱਚ ਲਿਖਿਆ, “ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਦਾ ਕਿ ਆਮ ਆਦਮੀ ਪਾਰਟੀ ਕੋਲ ਗਰੇਵਾਲ, ਚੀਮਾ ਤੇ ਸਰਨੇ ਵਰਗੇ ਕਾਨੂੰਨੀ ਮਾਹਰ ਨਹੀਂ ਸਨ ਅਤੇ ਨਾ ਹੀ ਬਾਦਲ ਦਲ ਦੀ ਸਰਕਾਰ ਸੀ। ਨਹੀਂ ਤਾਂ ਤੁਰੰਤ ਟੀਵੀ ਚੈਨਲਾਂ ’ਤੇ ਇਹ ਦਲੀਲਾਂ ਦਿੱਤੀਆਂ ਜਾਂਦੀਆਂ ਕਿ ਸਾਡੇ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਨਹੀਂ ਜਾ ਸਕਦੇ, ਕਿਉਂਕਿ ਇਸ ਨਾਲ ਕੇਂਦਰ ਸਰਕਾਰ ਸਾਡੀ ਸਰਕਾਰ ਭੰਗ ਕਰ ਸਕਦੀ ਹੈ ਜਾਂ ਚੋਣ ਕਮਿਸ਼ਨ ਪਾਰਟੀ ਦੀ ਮਾਨਤਾ ਰੱਦ ਕਰ ਸਕਦਾ ਹੈ।”

Advertisement

ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕੱਸੇ ਸਿਆਸੀ ਤਨਜ਼।
ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕੱਸੇ ਸਿਆਸੀ ਤਨਜ਼।

ਉਨ੍ਹਾਂ ਅੱਗੇ ਲਿਖਿਆ ਕਿ “ਇਸ ਦੇ ਨਾਲ ਇਹ ਤਰਕ ਵੀ ਦਿੱਤਾ ਜਾਂਦਾ ਕਿ ਜਥੇਦਾਰ ਕਿਸੇ ਲੋਕਾਂ ਵੱਲੋਂ ਚੁਣੀ ਸਰਕਾਰ ਨੂੰ ਕਾਨੂੰਨ ਰੱਦ ਕਰਨ ਜਾਂ ਸੋਧ ਕਰਨ ਦੇ ਹੁਕਮ ਕਿਵੇਂ ਦੇ ਸਕਦੇ ਹਨ। ਨਾਲ ਹੀ ਇਹ ਵੀ ਪੁੱਛਿਆ ਜਾਂਦਾ ਕਿ ਸਿੱਖਾਂ ਵਿਰੁੱਧ ਬਣੇ ਕਈ ਕਥਿਤ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਹੁਕਮ ਕਿਸੇ ਜਥੇਦਾਰ ਨੇ ਕਦੇ ਕਿਉਂ ਨਹੀਂ ਦਿੱਤਾ।”ਗਿਆਨੀ ਹਰਪ੍ਰੀਤ ਸਿੰਘ ਨੇ ‘ਆਮ ਆਦਮੀ ਪਾਰਟੀ’ ਨੂੰ ਤਨਜ਼ੀਆ ਅੰਦਾਜ਼ ਵਿੱਚ ਮੁਫ਼ਤ ਸਲਾਹ ਦਿੰਦਿਆਂ ਲਿਖਿਆ ਕਿ ਜੇਕਰ ਉਹ ਹੋਰਨਾਂ ਪਾਰਟੀਆਂ ਤੋਂ ਆਗੂਆਂ ਨੂੰ ਆਪਣੇ ਨਾਲ ਜੋੜ ਰਹੀ ਹੈ ਤਾਂ ਚੀਮਾ, ਮੇਸ਼ੀ ਗਰੇਵਾਲ ਅਤੇ ਦਿੱਲੀ ਵਾਲੇ ਸਰਨੇ ਨੂੰ ਵੀ ਆਪਣੇ ਨਾਲ ਸ਼ਾਮਲ ਕਰ ਲਵੇ। ਉਨ੍ਹਾਂ ਕਿਹਾ ਕਿ ਅਜਿਹੇ ਮੌਕਿਆਂ ’ਤੇ ਇਹ ਆਗੂ ਪਾਰਟੀ ਦੇ ਕੰਮ ਆਉਣਗੇ ਅਤੇ ਨਾਲ ਹੀ ਪੰਥ ਦਾ ਵੀ ਭਲਾ ਹੋ ਜਾਵੇਗਾ।

Advertisement

ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਾਂਝੀ ਕੀਤੀ ਗਈ ਇਹ ਪੋਸਟ ਇਸ ਵੇਲੇ ਸੋਸ਼ਲ ਮੀਡੀਆ ’ਤੇ ਭਾਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਿਆਸੀ ਅਤੇ ਪੰਥਕ ਹਲਕਿਆਂ ਵਿੱਚ ਇਸ ਬਿਆਨ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਉੱਪਰ ਇੱਕ ਸਿੱਧਾ, ਤਿੱਖਾ ਸਿਆਸੀ ਅਤੇ ਵਿਚਾਰਧਾਰਕ ਹਮਲਾ ਮੰਨਿਆ ਜਾ ਰਿਹਾ ਹੈ।

Advertisement
×