DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗਿਆਨ ਸਿੰਘ ਮੂੰਗੋ 25ਵੀਂ ਵਾਰ ਨਾਭਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ   

ਸਾਲ 2010 ਤੋਂ ਅੱਜ ਤੱਕ ਨਹੀਂ ਹਾਰੀ ਕੋਈ ਚੋਣ; ਪਹਿਲੀ ਵਾਰ ਦੋ ਅਹੁਦੇ ਮਹਿਲਾ ਵਕੀਲਾਂ ਲਈ ਰਾਖਵੇਂ   

  • fb
  • twitter
  • whatsapp
  • whatsapp
Advertisement

ਨਾਭਾ ਬਾਰ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ਵਿੱਚ ਸੀਨੀਅਰ ਵਕੀਲ ਗਿਆਨ ਸਿੰਘ ਮੂੰਗੋ ਇੱਕ ਵਾਰ ਫਿਰ ਪ੍ਰਧਾਨ ਚੁਣੇ ਗਏ ਹਨ। ਇਸ ਜਿੱਤ ਨਾਲ ਉਹ ਕੁੱਲ 25ਵੀਂ ਵਾਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਹਨ। ਖ਼ਾਸ ਗੱਲ ਇਹ ਹੈ ਕਿ ਸਾਲ 2010 ਤੋਂ ਬਾਅਦ ਉਹ ਲਗਾਤਾਰ ਹਰ ਚੋਣ ਜਿੱਤਦੇ ਆ ਰਹੇ ਹਨ।

ਪ੍ਰਧਾਨ ਦੇ ਅਹੁਦੇ ਲਈ ਹੋਈ ਸਿੱਧੀ ਟੱਕਰ ਵਿੱਚ ਗਿਆਨ ਸਿੰਘ ਮੂੰਗੋ ਨੇ ਆਪਣੇ ਵਿਰੋਧੀ ਇੰਦਰਜੀਤ ਸਿੰਘ ਗੁਰਾਇਆ ਨੂੰ 59 ਵੋਟਾਂ ਦੇ ਫ਼ਰਕ ਨਾਲ ਹਰਾਇਆ। ਕੁੱਲ 309 ਪਈਆਂ ਵੋਟਾਂ ਵਿੱਚੋਂ ਮੂੰਗੋ ਨੂੰ 184 ਵੋਟਾਂ ਪ੍ਰਾਪਤ ਹੋਈਆਂ।

Advertisement

ਇਸ ਵਾਰ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਪਹਿਲੀ ਵਾਰ ਨਵੇਂ ਨਿਯਮ ਲਾਗੂ ਕੀਤੇ ਗਏ, ਜਿਸ ਤਹਿਤ ਦੋ ਮੀਤ ਪ੍ਰਧਾਨਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ਵਿੱਚੋਂ ਇੱਕ ਅਹੁਦਾ ਮਹਿਲਾ ਵਕੀਲ ਲਈ ਰਾਖਵਾਂ ਰੱਖਿਆ ਗਿਆ। ਇਸੇ ਤਰ੍ਹਾਂ ਜੁਆਇੰਟ ਸਕੱਤਰ ਦਾ ਅਹੁਦਾ ਵੀ ਪਹਿਲੀ ਵਾਰ ਮਹਿਲਾ ਵਕੀਲ ਲਈ ਰਾਖਵਾਂ ਕੀਤਾ ਗਿਆ।

Advertisement

ਚੋਣ ਨਤੀਜਿਆਂ ਅਨੁਸਾਰ ਸਰਬਜੀਤ ਸਿੰਘ ਮੀਤ ਪ੍ਰਧਾਨ, ਰਿੰਪਲ ਅਰੋੜਾ ਮਹਿਲਾ ਮੀਤ ਪ੍ਰਧਾਨ, ਹਰਜਿੰਦਰ ਸਿੰਘ ਸਕੱਤਰ, ਅਰਸ਼ਦੀਪ ਕੌਰ ਜੁਆਇੰਟ ਸਕੱਤਰ, ਅਤੁਲ ਬਾਂਸਲ ਖ਼ਜ਼ਾਨਚੀ, ਅਸ਼ਵਨੀ ਕੁਮਾਰ ਲਾਇਬ੍ਰੇਰੀਅਨ ਅਤੇ ਸਤਨਾਮ ਦਾਸ ਆਡੀਟਰ ਚੁਣੇ ਗਏ ਹਨ।

ਗਿਆਨ ਸਿੰਘ ਮੂੰਗੋ ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਦੇ ਸੂਬਾ ਪ੍ਰਧਾਨ ਵੀ ਹਨ। ਆਪਣੀ ਜਿੱਤ ਤੋਂ ਬਾਅਦ ਉਨ੍ਹਾਂ ਨੇ ਵਕੀਲ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਰ ਦੇ ਮੈਂਬਰਾਂ ਵੱਲੋਂ ਸਾਲ ਦਰ ਸਾਲ ਜਤਾਏ ਜਾ ਰਹੇ ਭਰੋਸੇ 'ਤੇ ਖ਼ਰਾ ਉਤਰਨਾ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਅਤੇ ਉਹ ਵਕੀਲਾਂ ਦੇ ਹਿੱਤਾਂ ਲਈ ਪਹਿਲਾਂ ਵਾਂਗ ਕੰਮ ਕਰਦੇ ਰਹਿਣਗੇ।

Advertisement
×