DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗਯਾ ਦਾ ਨੌਜਵਾਨ 'ਫਰਿਸ਼ਤਾ' ਬਣ ਕੇ ਆਇਆ; ਅੰਮ੍ਰਿਤਸਰ ਤੋਂ ਲਾਪਤਾ ਹੋਏ ਬਜ਼ੁਰਗ ਨੂੰ ਬਿਹਾਰ ਤੋਂ ਸੁਰੱਖਿਅਤ ਘਰ ਪਹੁੰਚਾਇਆ

ਪਰਿਵਾਰ ਦੀਆਂ ਅੱਖਾਂ ਵਿੱਚ ਆਏ ਖ਼ੁਸ਼ੀ ਦੇ ਅੱਥਰੂ; ਪੋਤੇ ਨੇ ਨੀਰਜ ਦੇ ਪੈਰ ਛੂਹ ਕੇ ਕੀਤਾ ਧੰਨਵਾਦ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸੀਵਰ
Advertisement

ਅੰਮ੍ਰਿਤਸਰ ਵਿਖੇ ਤੀਰਥ ਯਾਤਰਾ ਦੌਰਾਨ ਜਥੇ ਨਾਲੋਂ ਵਿਛੜ ਕੇ ਬਿਹਾਰ ਜਾ ਪਹੁੰਚੇ ਬਜ਼ੁਰਗ ਨੂੰ ਗਯਾ ਦੇ ਰਹਿਣ ਵਾਲੇ ਨੀਰਜ ਨੇ ਸੁਰੱਖਿਅਤ ਲੁਧਿਆਣਾ ਵਿੱਚ ਉਨ੍ਹਾਂ ਦੇ ਪਿੰਡ ਲਿਆ ਕੇ ਪਰਿਵਾਰ ਨਾਲ ਮਿਲਾ ਦਿੱਤਾ ਹੈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।

ਚਮਨ ਲਾਲ, ਜਿਨ੍ਹਾਂ ਦੀ ਯਾਦਦਾਸ਼ਤ ਕਮਜ਼ੋਰ ਹੈ, 11 ਸਤੰਬਰ ਨੂੰ ਪੰਜਾਬ ਸਰਕਾਰ ਦੀ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਤਹਿਤ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੌਰਾਨ ਲਾਪਤਾ ਹੋ ਗਏ ਸਨ। ਹਾਲਾਂਕਿ, ਪਰਿਵਾਰ ਅਨੁਸਾਰ, ਉਹ ਆਪਣੇ ਜਥੇ ਨਾਲੋਂ ਵਿਛੜ ਗਏ ਅਤੇ ਬਿਹਾਰ ਜਾਣ ਵਾਲੀ ਇੱਕ ਰੇਲਗੱਡੀ ਵਿੱਚ ਸਵਾਰ ਹੋ ਗਏ, ਜਿਸ ਕਾਰਨ ਉਹ ਸੈਂਕੜੇ ਕਿਲੋਮੀਟਰ ਦੂਰ ਗਯਾ ਪਹੁੰਚ ਗਏ।

Advertisement

ਗਯਾ ਵਿੱਚ ਹੀ ਨੀਰਜ ਨੇ ਉਨ੍ਹਾਂ ਨੂੰ ਇੱਧਰ-ਉੱਧਰ ਭਟਕਦੇ ਦੇਖਿਆ ਅਤੇ ਮਹਿਸੂਸ ਕੀਤਾ ਕਿ ਇਹ ਬਜ਼ੁਰਗ ਗੁਆਚ ਚੁੱਕਾ ਹੈ। ਉਸਨੇ ਉਨ੍ਹਾਂ ਦੇ ਪਰਿਵਾਰ ਨੂੰ ਲੱਭਣ ਦੀ ਜ਼ਿੰਮੇਵਾਰੀ ਚੁੱਕਣ ਦਾ ਫ਼ੈਸਲਾ ਕੀਤਾ। ਉਹ ਚਮਨ ਲਾਲ ਨੂੰ ਆਪਣੇ ਘਰ ਲੈ ਗਿਆ, ਜਿੱਥੇ ਇਹ ਬਜ਼ੁਰਗ ਚਾਰ ਦਿਨ ਰਿਹਾ।

Advertisement

ਨੀਰਜ ਨੇ ਦੱਸਿਆ, "ਮੈਂ ਬੱਸ ਇਹੀ ਚਾਹੁੰਦਾ ਸੀ ਕਿ ਉਨ੍ਹਾਂ ਦੇ ਪਰਿਵਾਰ ਦਾ ਪਤਾ ਲੱਗ ਜਾਵੇ। ਮੈਂ ਉਨ੍ਹਾਂ ਨੂੰ ਚਾਰ ਦਿਨ ਆਪਣੇ ਘਰ ਰੱਖਿਆ। ਜਦੋਂ ਮੈਂ ਪੰਜਾਬ ਲਈ ਘਰੋਂ ਨਿਕਲਿਆ, ਤਾਂ ਮੇਰਾ ਇੱਕੋ ਮਕਸਦ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਚਮਨ ਲਾਲ ਜੀ ਨੂੰ ਘਰ ਪਹੁੰਚਾਇਆ ਜਾਵੇ।"

ਪੰਜਾਬ ਰਵਾਨਾ ਹੋਣ ਤੋਂ ਪਹਿਲਾਂ, ਨੀਰਜ ਨੇ ਦੱਸਿਆ ਕਿ ਉਸਨੇ ਇੰਟਰਨੈੱਟ ਦੀ ਮਦਦ ਨਾਲ ਚਮਨ ਲਾਲ ਦੇ ਪਿੰਡ ਫਤਿਹਗੜ੍ਹ ਗੁੱਜਰਾਂ ਦਾ ਪਤਾ ਲਗਾਇਆ ਅਤੇ ਉਨ੍ਹਾਂ ਨੂੰ ਨਾਲ ਲਿਆਉਣ ਦਾ ਫ਼ੈਸਲਾ ਕੀਤਾ।

ਇਸ ਦੌਰਾਨ, ਲਾਲ ਦਾ ਪੋਤਾ ਸੁਖਚੈਨ ਆਪਣੇ ਲਾਪਤਾ ਦਾਦੇ ਦੀ ਭਾਲ ਕਰਦਾ ਰਿਹਾ। ਭਾਵੁਕ ਹੋਏ ਪੋਤੇ ਨੇ ਕਿਹਾ, "ਮੈਂ 13 ਸਤੰਬਰ ਨੂੰ ਅੰਮ੍ਰਿਤਸਰ ਗਿਆ ਸੀ। ਮੈਂ ਉੱਥੇ ਉਨ੍ਹਾਂ ਦੀ ਲਗਾਤਾਰ ਭਾਲ ਕੀਤੀ। ਮੈਂ ਹਰ ਗਲੀ ਛਾਣ ਮਾਰੀ ਪਰ ਉਹ ਨਹੀਂ ਮਿਲੇ। ਮੈਂ ਅੱਜ ਹੀ ਵਾਪਸ ਆਇਆ ਸੀ।"

ਇੱਕ ਸਥਾਨਕ ਵਿਅਕਤੀ ਨੇ ਦੱਸਿਆ ਕਿ ਪੰਜਾਬ ਪਹੁੰਚੇ ਨੀਰਜ ਨੇ ਉਸ ਕੋਲੋਂ ਫਤਿਹਗੜ੍ਹ ਗੁੱਜਰਾਂ ਪਿੰਡ ਬਾਰੇ ਪੁੱਛਿਆ। ਉਸ ਸਥਾਨਕ ਵਿਅਕਤੀ ਨੇ ਸੋਸ਼ਲ ਮੀਡੀਆ ’ਤੇ ਲਾਪਤਾ ਵਿਅਕਤੀ ਬਾਰੇ ਪੋਸਟ ਦੇਖੀ ਸੀ ਅਤੇ ਉਸਨੇ ਤੁਰੰਤ ਉਨ੍ਹਾਂ ਨੂੰ ਪਛਾਣ ਲਿਆ। ਉਸਨੇ ਚਮਨ ਲਾਲ ਦੇ ਪਰਿਵਾਰ ਨੂੰ ਫ਼ੋਨ ਕੀਤਾ, ਜੋ ਤੁਰੰਤ ਮੌਕੇ ’ਤੇ ਪਹੁੰਚ ਗਏ।

ਨੀਰਜ ਨੇ ਸਾਰੀ ਕਹਾਣੀ ਸੁਣਾਈ ਕਿ ਉਸਨੂੰ ਬਿਹਾਰ ਵਿੱਚ ਚਮਨ ਲਾਲ ਕਿਵੇਂ ਮਿਲੇ ਅਤੇ ਉਹ ਕਿਵੇਂ ਉਨ੍ਹਾਂ ਨੂੰ ਵਾਪਸ ਲੈ ਕੇ ਆਇਆ। ਨੀਰਜ ਨੇ ਦੱਸਿਆ ਕਿ ਚਮਨ ਲਾਲ ਨੂੰ ਮਿਲਣ ਤੋਂ ਬਾਅਦ ਪਰਿਵਾਰ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ ਅਤੇ ਨਾਲ ਹੀ ਕਿਹਾ ਕਿ ਭਾਵੁਕ ਪਲਾਂ ਦੌਰਾਨ ਉਸ ਦੀਆਂ ਆਪਣੀਆਂ ਅੱਖਾਂ ਵੀ ਭਰ ਆਈਆਂ। ਉੱਥੇ ਹੀ ਲਾਲ ਦੇ ਪੋਤੇ ਸੁਖਚੈਨ ਨੇ ਅਣਜਾਣ ਤੋਂ ਮਸੀਹਾ ਬਣੇ ਨੀਰਜ ਨੂੰ ਗਲੇ ਲਗਾਇਆ ਅਤੇ ਧੰਨਵਾਦ ਵਜੋਂ ਉਸਦੇ ਪੈਰ ਛੂਹੇ। ਉਸਨੇ ਕਿਹਾ, "ਨੀਰਜ ਦਾ ਬਹੁਤ-ਬਹੁਤ ਧੰਨਵਾਦ। ਇਹ ਦਰਸਾਉਂਦਾ ਹੈ ਕਿ ਇਨਸਾਨੀਅਤ ਅਜੇ ਵੀ ਜ਼ਿੰਦਾ ਹੈ।"

Advertisement
×