DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਗਨੀਵ ਕੌਰ ਬਦਲੀ-ਬਦਲੀ ਨਜ਼ਰ ਆਈ

ਸੱਤਾਧਾਰੀ ਧਿਰ ਦੇ ਹੱਲੇ ਅੱਗੇ ਨਾ ਝੁਕੀ

  • fb
  • twitter
  • whatsapp
  • whatsapp
featured-img featured-img
ਗਨੀਵ ਕੌਰ ਮਜੀਠੀਆ। ਫਾਈਲ ਫੋਟੋ।
Advertisement

ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਬੁੱਧਵਾਰ ਨੂੰ ਸਦਨ ’ਚ ਨਾ ਝੁਕੀ ਅਤੇ ਨਾ ਹੀ ਰੁਕੀ, ਜਦੋਂ ਤੱਕ ਸਦਨ ਦੀ ਕਾਰਵਾਈ ਮੁਲਤਵੀ ਨਹੀਂ ਹੋ ਗਈ। ਅੱਜ ਗਨੀਵ ਦਾ ਅੰਦਾਜ਼ ਤੇ ਲਹਿਜ਼ਾ ਵੱਖਰਾ ਸੀ। ਉਸ ਦੇ ਨਿਮਰ ਸੁਭਾਅ ਤੇ ਸੰਜਮੀ ਵਤੀਰੇ ਤੋਂ ਤਾਂ ਸਭ ਜਾਣੂ ਹੀ ਹਨ। ਅੱਜ ਸਦਨ ’ਚ ਵੱਖਰੀ ਰੂਹ ਵਾਲੀ ਗਨੀਵ ਕੌਰ ਨਜ਼ਰ ਆਈ। ਸਦਨ ’ਚ ਸੱਤਾਧਾਰੀ ਧਿਰ ਦਾ ਹੱਲਾ ਉਸ ਨੂੰ ਟੱਸ ਤੋਂ ਮੱਸ ਨਾ ਕਰ ਸਕਿਆ।

ਮੌਨਸੂਨ ਸੈਸ਼ਨ ’ਚ ਅੱਜ ਸੱਤਾਧਾਰੀ ਧਿਰ ਵਾਰ ਵਾਰ ਸਿਆਸੀ ਤੌਰ ’ਤੇ ਤਿਲਕਦੀ ਰਹੀ। ਮਾਮਲਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ’ਚ ਸੋਧ ਨੂੰ ਲੈ ਕੇ ਉੱਠਿਆ। ਗਨੀਵ ਕੌਰ ਨੇ ਪੰਜਾਬ ਸਰਕਾਰ ’ਤੇ ਸਵਾਲ ਖੜ੍ਹੇ ਕੀਤੇ। ਹਾਕਮ ਧਿਰ ਨੇ ਬਾਦਲਾਂ ਦਾ ਨਾਮ ਉਛਾਲ ਕੇ ਬੇਅਦਬੀਆਂ ਦੀ ਗੱਲ ਅੱਗੇ ਧਰ ਦਿੱਤੀ। ਅੱਗਿਓਂ ਵਿਧਾਇਕਾ ਬੋਲੀ, ‘ਬੇਅਦਬੀਆਂ ਹੋਈਆਂ ਤਾਂ ਤੁਸੀਂ ਕੀ ਕਾਰਵਾਈ ਕੀਤੀ।’ ਸੱਤਾਧਾਰੀ ਧਿਰ ਦੇ ਮੈਂਬਰਾਂ ਨੇ ਗਨੀਵ ਕੌਰ ਦੇ ਭਾਸ਼ਣ ਨੂੰ ਠੁੱਸ ਕਰਨ ਲਈ ਪੂਰੀ ਵਾਹ ਲਾਈ ਪਰ ਉਹ ਬਿਨਾਂ ਪ੍ਰਵਾਹ ਕੀਤੇ ਸਵਾਲ ਤੇ ਸਵਾਲ ਖੜ੍ਹੇ ਕਰਦੀ ਰਹੀ।

Advertisement

ਕੁਲਦੀਪ ਸਿੰਘ ਧਾਲੀਵਾਲ ਨੇ ਗਨੀਵ ਕੌਰ ਨੂੰ ਛੋਟੀ ਭੈਣ ਆਖ ਸੰਬੋਧਨ ਕੀਤਾ ਜਦੋਂ ਕਿ ਮਨਵਿੰਦਰ ਸਿੰਘ ਗਿਆਸਪੁਰਾ ‘ਸਾਡੀ ਭੈਣ’ ਆਖ ਮੁਖ਼ਾਤਬ ਹੋਏ। ਸਿਫ਼ਰ ਕਾਲ ’ਚ ਬੋਲਣ ਲਈ ਜਦੋਂ ਗਨੀਵ ਕੌਰ ਨੇ ਸਮਾਂ ਮੰਗਿਆ ਤਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬੀਬਾ ਜੀ ਆਖ ਕੇ ਸੰਬੋਧਨ ਕੀਤਾ ਅਤੇ ਇਹ ਵੀ ਕਿਹਾ ਕਿ ਇਨ੍ਹਾਂ ਨੇ ਬਹੁਤ ਦੇਰ ਬਾਅਦ ਸਮਾਂ ਮੰਗਿਆ ਹੈ। ਵਿਧਾਇਕ ਬੀਬੀ ਸ਼ੁਰੂ ’ਚ ਸੰਜਮੀ ਤਰੀਕੇ ਨਾਲ ਮੁੱਦਾ ਰੱਖਦੀ ਗਈ, ਜਦੋਂ ਵਿਧਾਇਕਾ ਨੇ ਗੁਰੂ ਦੋਖੀ ਸਰਕਾਰ ਆਖ ਮੁਖ਼ਾਤਬ ਹੋਈ ਤਾਂ ਸੱਤਾਧਾਰੀ ਧਿਰ ’ਤੇ ਭੜਕ ਉੱਠੀ। ਵਿਧਾਇਕਾ ਹੱਥ ਕੱਢ ਕੱਢ ਕੇ ਹਾਕਮ ਧਿਰ ਵੱਲ ਬੋਲਦੀ ਰਹੀ। ਸਦਨ ’ਚ ਰੌਲ਼ੇ ਰੱਪੇ ਦੌਰਾਨ ਉਹ ਬੋਲਦੀ ਰਹੀ, ਜਦੋਂ ਸਦਨ ਦੀ ਕਾਰਵਾਈ ਮੁਲਤਵੀ ਹੋ ਗਈ ਤਾਂ ਉਸ ਮਗਰੋਂ ਵੀ ਵਿਧਾਇਕਾ ਦੇ ਤੇਵਰ ਮੱਠੇ ਨਾ ਪਏ।

Advertisement

Advertisement
×