ਗੈਂਗਸਟਰ ਬੌਕਸਰ ਨੇ ਕਾਰੋਬਾਰੀ ਕੋਲੋਂ 10 ਕਰੋੜ ਦੀ ਫ਼ਿਰੌਤੀ ਮੰਗੀ
ਤਰਨ ਤਾਰਨ ਦੇ ਕਾਰੋਬਾਰੀ ਕੋਲੋਂ ਗੈਂਗਸਟਰ ਨੇ 10 ਕਰੋੜ ਰੁਪਏ ਫ਼ਿਰੌਤੀ ਮੰਗੀ ਹੈ, ਜਿਸ ਕਾਰਨ ਇਲਾਕੇ ਦੇ ਕਾਰੋਬਾਰੀ ਖ਼ੌਫਜ਼ਦਾ ਹਨ| ਪੁਲੀਸ ਸੂਤਰਾਂ ਨੇ ਦੱਸਿਆ ਕਿ ਕਾਰੋਬਾਰੀ ਕੱਲ੍ਹ ਆਪਣੇ ਦਫ਼ਤਰ ’ਚ ਬੈਠਾ ਸੀ ਜਿਸ ਦੌਰਾਨ ਉਸ ਦੇ ਬੇਟੇ ਦੇ ਮੋਬਾਈਲ ’ਤੇ...
Advertisement
ਤਰਨ ਤਾਰਨ ਦੇ ਕਾਰੋਬਾਰੀ ਕੋਲੋਂ ਗੈਂਗਸਟਰ ਨੇ 10 ਕਰੋੜ ਰੁਪਏ ਫ਼ਿਰੌਤੀ ਮੰਗੀ ਹੈ, ਜਿਸ ਕਾਰਨ ਇਲਾਕੇ ਦੇ ਕਾਰੋਬਾਰੀ ਖ਼ੌਫਜ਼ਦਾ ਹਨ| ਪੁਲੀਸ ਸੂਤਰਾਂ ਨੇ ਦੱਸਿਆ ਕਿ ਕਾਰੋਬਾਰੀ ਕੱਲ੍ਹ ਆਪਣੇ ਦਫ਼ਤਰ ’ਚ ਬੈਠਾ ਸੀ ਜਿਸ ਦੌਰਾਨ ਉਸ ਦੇ ਬੇਟੇ ਦੇ ਮੋਬਾਈਲ ’ਤੇ ਵਟਸਐਪ ਕਾਲ ਆਈ ਅਤੇ ਕਾਲ ਕਰਨ ਵਾਲੇ ਨੇ ਆਪਣੀ ਪਛਾਣ ਹਰੀ ਬੌਕਸਰ ਵਜੋਂ ਦੱਸਦਿਆਂ 10 ਕਰੋੜ ਰੁਪਏ ਫਿਰੌਤੀ ਦੀ ਮੰਗ ਕੀਤੀ| ਹਿੰਦੀ ਭਾਸ਼ਾ ’ਚ ਗੱਲ ਕਰਦਿਆਂ ਗੈਂਗਸਟਰ ਹਰੀ ਬੌਕਸਰ ਨੇ ਪੈਸੇ ਨਾ ਦੇਣ ’ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਬੌਕਸਰ ਗੈਂਗਸਟਰ ਵੱਲੋਂ ਇਸ ਜ਼ਿਲ੍ਹੇ ਦੇ ਕਿਸੇ ਕਾਰੋਬਾਰੀ ਤੋਂ ਫਿਰੌਤੀ ਮੰਗਣ ਦਾ ਇਹ ਪਹਿਲਾ ਮਾਮਲਾ ਹੈ। ਇਸ ਸਬੰਧੀ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਹਰੀ ਬੌਕਸਰ ਤੇ ਉਸ ਦੇ ਸਾਥੀ ਖ਼ਿਲਾਫ਼ ਬੀਐੱਨਐੱਸ ਦੀ ਦਫ਼ਾ 308 (4), 351 (2) ਤੇ 3 (5) ਅਧੀਨ ਕੇਸ ਦਰਜ ਕਰ ਲਿਆ ਹੈ।
Advertisement
Advertisement