DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Brampton ਵਿੱਚ Gagandeep Randhawa ਸ਼ਰਧਾਂਜਲੀ ਸਮਾਗਮ

ਡਿਪਟੀ ਮੇਅਰ ਤੇ ਹੋਰ ਸਖਸ਼ੀਅਤਾਂ ਵੱਲੋਂ ਮੁਲਜ਼ਮਾਂ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ

  • fb
  • twitter
  • whatsapp
  • whatsapp
Advertisement

ਪੰਜਾਬ ਦੇ ਤਤਕਾਲੀ ਮੰਤਰੀ ਵੱਲੋਂ ਕਥਿਤ ਤੰਗ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਗਏ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕੈਨੇਡਾ ਦੇ ਸ਼ਹਿਰ ਬਰੈਂਪਟਨ ’ਚ ਸਮਾਗਮ ਕੀਤਾ ਗਿਆ ਜਿਸ ‘ਚ ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਤੇ ਖੇਤਰੀ ਕੌਂਸਲਰ ਗੁਰਪਰਤਾਪ ਸਿੰਘ ਤੂਰ ਸਮੇਤ ਕਈ ਸ਼ਖਸੀਅਤਾਂ ਨੇ ਸ਼ਮੂਲੀਅਤ ਕਰਦਿਆਂ ਮੰਗ ਕੀਤੀ ਕਿ ਪੰਜਾਬ ਸਰਕਾਰ ਮੁਲਜ਼ਮਾਂ ਨੂੰ ਮਿਸਾਲੀ ਸਜ਼ਾ ਦਿਵਾਉਣ ਵਿਚ ਕੋਈ ਕਸਰ ਬਾਕੀ ਨਾ ਛੱਡੇ ਤਾਂ ਕਿ ਅੱਗੇ ਤੋਂ ਕੋਈ ਸਿਆਸੀ ਵਿਅਕਤੀ ਇੰਜ ਕਰਨ ਦੀ ਹਿੰਮਤ ਨਾ ਕਰ ਸਕੇ।

ਸਮਾਗਮ ਵਿੱਚ ਸ਼ਾਮਲ ਹੋਏ ਬੁਲਾਰੇ ਪੁਸ਼ਪਿੰਦਰ ਸਿੰਘ ਗਿੱਲ, ਕੁਲਜੀਤ ਸਿੰਘ ਬਰਾੜ, ਜਗਦੀਪ ਸਿੰਘ ਸੇਖੋਂ, ਪ੍ਰਭ ਗਿੱਲ, ਉਮੇਸ਼ ਸ਼ਰਮਾ, ਗੁਰਸ਼ਰਨ ਸਿੰਘ, ਸੰਨੀ ਢਿੱਲੋਂ, ਤਰਲੋਚਨ ਸਿੰਘ ਰੰਧਾਵਾ, ਗੁਰਮੀਤ ਘੁੰਮਣ ਤੇ ਸੁਵੰਸ਼ਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਰਕਾਰ ਚਲਾ ਰਹੇ ਲੋਕ ਜਿਨ੍ਹਾਂ ਤੋਂ ਆਮ ਲੋਕਾਂ ਲਈ ਇਨਸਾਫ ਦੀ ਤਵੱਕੋਂ ਕੀਤੀ ਜਾਂਦੀ ਹੈ, ਵਲੋਂ ਆਪਣੇ ਸਵਾਰਥਾਂ ਲਈ, ਆਪਣੇ ਹੀ ਅਫਸਰਾਂ ਨਾਲ ਇੰਜ ਦਾ ਵਿਹਾਰ ਕਰਨਾ ਲੋਕਤੰਤਰ ਨੂੰ ਦਾਅ ਤੇ ਲਾਉਣ ਵਾਲੀ ਗੱਲ ਹੈ। ਸਾਰਿਆਂ ਨੇ ਦੁੱਖ ਦੀ ਘੜੀ ਵਿੱਚ ਰੰਧਾਵਾ ਪਰਿਵਾਰ ਨਾਲ ਖੜਨ ਦਾ ਅਹਿਦ ਕਰਦਿਆਂ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਯਤਨ ਕਰਨ ਦਾ ਭਰੋਸਾ ਦਿਵਾਇਆ। ਪੰਜਾਬ ਸਰਕਾਰ ਸਮਰਥਕ ਕੁਝ ਬੁਲਾਰਿਆਂ ਨੇ ਭਰੋਸਾ ਦਿਵਾਇਆ ਉਹ ਮੁੱਖ ਮੰਤਰੀ ਉੱਤੇ ਦਬਾਅ ਬਣਾ ਕੇ ਰਹਿੰਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਨਗੇ। ਰੋਸ ਵਿਖਾਵਾ ਕਰਨ ਵਾਲਿਆਂ ਨੇ ਹੱਥਾਂ ‘ਚ ਤਖਤੀਆਂ ਅਤੇ ਬੋਰਡ ਚੁੱਕੇ ਹੋਏ ਸਨ।

Advertisement

Advertisement
Advertisement
×