DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

“ਸੱਜਣ ਕੁਮਾਰ ਨਾਲ ਯਾਰੀ, ਪੰਜਾਬ ਨਾਲ ਗੱਦਾਰੀ”; BJP ਖ਼ਿਲਾਫ਼ 'ਆਪ' ਦਾ ਰੋਸ ਪ੍ਰਦਰਸ਼ਨ

ਲੁਧਿਆਣਾ ਦੀ ਦਾਣਾ ਮੰਡੀ ਵਿੱਚ ਭਾਜਪਾ ਦਫ਼ਤਰ ਬਾਹਰ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ‘ਆਪ’ ਆਗੂਆਂ ਨੇ ਭਾਜਪਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਦਿੱਲੀ ਵਿੱਚ   1984 ਦੇ ਸਿੱਖ ਦੰਗਿਆਂ ਦੇ ਮਾਮਲਿਆਂ ਵਿੱਚ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਮੌਤ...

  • fb
  • twitter
  • whatsapp
  • whatsapp
featured-img featured-img
Tribune photo: Himanshu Mahajan
Advertisement

ਲੁਧਿਆਣਾ ਦੀ ਦਾਣਾ ਮੰਡੀ ਵਿੱਚ ਭਾਜਪਾ ਦਫ਼ਤਰ ਬਾਹਰ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ‘ਆਪ’ ਆਗੂਆਂ ਨੇ ਭਾਜਪਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਦਿੱਲੀ ਵਿੱਚ   1984 ਦੇ ਸਿੱਖ ਦੰਗਿਆਂ ਦੇ ਮਾਮਲਿਆਂ ਵਿੱਚ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਮੌਤ ਤੋਂ ਬਾਅਦ ਭਾਜਪਾ ਦੇ ਤਿੰਨ ਸੰਸਦ ਮੈਂਬਰਾਂ ਵੱਲੋਂ ਉਸ ਦੇ ਘਰ ਜਾ ਕੇ ਅਫਸੋਸ ਪ੍ਰਗਟ ਕੀਤੇ ਜਾਣ ਦੇ ਵਿਰੋਧ ਵਿੱਚ ਕੀਤਾ ਗਿਆ। ਇਸ ਦੌਰਾਨ “ਸੱਜਣ ਕੁਮਾਰ ਨਾਲ ਯਾਰੀ, ਪੰਜਾਬ ਨਾਲ ਗੱਦਾਰੀ” ਅਤੇ “ਭਾਜਪਾ ਵਾਲਿਓ ਸ਼ਰਮ ਕਰੋ, ਨੱਕ ਡੁਬੋ ਕੇ ਡੁੱਬ ਮਰੋ” ਵਰਗੇ ਨਾਅਰਿਆਂ ਵਾਲੇ ਪੋਸਟਰ ਫੜ ਕੇ ਨਾਅਰੇਬਾਜ਼ੀ ਕੀਤੀ ਗਈ।

ਜਦੋਂ ‘ਆਪ’ ਆਗੂ ਪ੍ਰਦਰਸ਼ਨ ਦੌਰਾਨ ਪੁਲੀਸ ਵੱਲੋਂ ਲਾਈ ਗਈ ਬੈਰੀਕੇਡਿੰਗ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਭਾਜਪਾ ਆਗੂ ‘ਆਪ’ ਪ੍ਰਦਰਸ਼ਨਕਾਰੀਆਂ ਨੂੰ ਚੁਣੌਤੀ ਦੇਣ ਲਈ ਆਪਣੇ ਦਫ਼ਤਰ ਦੀ ਇਮਾਰਤ ਦੀ ਛੱਤ 'ਤੇ ਚਲੇ ਗਏ।

Advertisement

ਭਾਜਪਾ ਆਗੂ ਗੁਰਦੀਪ ਸਿੰਘ ਗੋਸ਼ਾ ਨੇ 'ਆਪ' ਆਗੂਆਂ ਨੂੰ ਦਫ਼ਤਰ ਆਉਣ ਅਤੇ ਉਨ੍ਹਾਂ ਦਾ ਸਾਹਮਣਾ ਕਰਨ ਦੀ ਚੁਣੌਤੀ ਦਿੱਤੀ।'ਆਪ' ਆਗੂਆਂ ਨੂੰ "ਪੰਥਕ ਵਿਰੋਧੀ" ਦੱਸਦੇ ਹੋਏ ਗੋਸ਼ਾ ਨੇ ਕਿਹਾ ਕਿ 'ਆਪ' ਲੜਨ ਲਈ ਬਹੁਤ ਕਮਜ਼ੋਰ ਪਾਰਟੀ ਹੈ ਅਤੇ ਪਾਰਟੀ ਦੇ ਆਗੂ ਹਮੇਸ਼ਾ ਪੁਲੀਸ ਸੁਰੱਖਿਆ ਦੀ ਮੰਗ ਕਰਦੇ ਹਨ।

Advertisement

ਉੱਥੇ ਹੀ ‘ਆਪ’ ਵਿਧਾਇਕ ਪੱਪੀ ਪਰਾਸ਼ਰ ਨੇ ਕਿਹਾ ਕਿ ਭਾਜਪਾ ਦਾ ਦੋਹਰਾ ਕਿਰਦਾਰ ਸਾਹਮਣੇ ਆ ਗਿਆ ਹੈ ਕਿਉਂਕਿ ਉਨ੍ਹਾਂ ਦੇ ਆਪਣੇ ਆਗੂ ਸੱਜਣ ਕੁਮਾਰ ਦੀਆਂ ਸ਼ੋਕ ਸਭਾਵਾਂ ਵਿੱਚ ਸ਼ਾਮਲ ਹੋਏ ਸਨ ਜਿਸ ਨੇ 1984 ਦੇ ਦੰਗਿਆਂ ਦੌਰਾਨ ਬਹੁਤ ਸਾਰੇ ਸਿੱਖਾਂ ਨੂੰ ਮਾਰਿਆ ਸੀ।

70 ਤੋਂ ਵੱਧ 'ਆਪ' ਆਗੂ ਅਤੇ ਸਮਰਥਕ ਦਾਣਾ ਮੰਡੀ ਵਿੱਚ ਭਾਜਪਾ ਦਫ਼ਤਰ ਦੇ ਬਾਹਰ ਇਕੱਠੇ ਹੋਏ ਅਤੇ ਭਾਜਪਾ ਆਗੂਆਂ ਵਿਰੁੱਧ ਨਾਅਰੇਬਾਜ਼ੀ ਕੀਤੀ।

'ਆਪ' ਆਗੂ ਪੱਪੀ ਪਰਾਸ਼ਰ ਅਤੇ ਦਲਜੀਤ ਭੋਲਾ ਗਰੇਵਾਲ ਦੋ ਵਿਧਾਇਕ ਸਨ ਜੋ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਹਾਲਾਂਕਿ ਪਾਰਟੀ ਆਗੂਆਂ ਨੇ ਐਲਾਨ ਕੀਤਾ ਸੀ ਕਿ ਲੁਧਿਆਣਾ ਦੇ ਸਾਰੇ ਵਿਧਾਇਕ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨਗੇ।

ਜ਼ਿਕਰਯੋਗ ਹੈ ਕਿ ਦਿੱਲੀ ਤੋਂ ਲੋਕ ਸਭਾ ਮੈਂਬਰ ਰਾਮਵੀਰ ਸਿੰਘ ਬਿਧੂੜੀ, ਯੋਗੇਂਦਰ ਚੰਦੋਲੀਆ ਅਤੇ ਕਮਲਜੀਤ ਸਹਿਰਾਵਤ ਨੇ ਸਿੱਖ-ਵਿਰੋਧੀ ਦੰਗਿਆਂ ਵਿੱਚ ਦੋਸ਼ੀ ਠਹਿਰਾਏ ਗਏ ਸੱਜਣ ਕੁਮਾਰ ਦੀ ਮੌਤ ਤੋਂ ਬਾਅਦ ਉਸ ਦੇ ਘਰ ਜਾ ਕੇ ਅਫਸੋਸ ਪ੍ਰਗਟ ਕੀਤਾ ਸੀ।

Advertisement
×