ਪਾਲ ਸਿੰਘ ਨੌਲੀ
ਜਲੰਧਰ, 4 ਜੂਨ
ਕਰੋਨਾਵਾਇਰਸ ਦੀ ਜਲੰਧਰ ਵਿੱਚ ਲੜੀ ਟੁੱਟ ਨਹੀਂ ਰਹੀ। ਅੱਜ ਆਈਆਂ ਰਿਪੋਰਟਾਂ ਵਿੱਚ ਚਾਰ ਜਣੇ ਪਾਜ਼ੇਟਿਵ ਆਏ ਹਨ।ਇਨ੍ਹਾਂ ਚਾਰ ਕੇਸਾਂ ਵਿਚ 2 ਔਰਤਾਂ ਅਤੇ 2 ਮਰਦ ਹਨ। ਇਕ ਔਰਤ ਲੰਮਾ ਪਿੰਡ ਦੀ ਗਰਭਵਤੀ ਹੈ ਅਤੇ ਦੂਜੀ ਔਰਤ ਰੋਜ਼ ਗਾਰਡਨ ਦੀ ਹੈ। ਜ਼ਿਲ੍ਹੇ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 270 ਹੋ ਗਈ ਹੈ, ਜਦਕਿ ਇਕ ਵਿਅਕਤੀ ਟੈਗੋਰ ਨਗਰ ਅਤੇ ਦੂਜਾ ਪ੍ਰੀਤ ਨਗਰ ਲੱਧੇਵਾਲੀ ਰੋਡ ਦਾ ਰਹਿਣ ਵਾਲਾ ਹੈ।