DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੋ ਕਿੱਲੋ ਹੀਰੋਇਨ ਸਮੇਤ ਚਾਰ ਕਾਬੂ 

ਵਿਦੇਸ਼ ਵਿਚ ਬੈਠਕੇ ਚਲਾਉਂਦੇ ਨਸਾ ਤਸਕਰੀ ਦਾ ਕਾਰੋਬਾਰ

  • fb
  • twitter
  • whatsapp
  • whatsapp
featured-img featured-img
Photo
Advertisement
ਬੀਤੀ ਰਾਤ ਪੁਲੀਸ ਥਾਣਾ ਖਲਚੀਆ ਦੀ ਟੀਮ ਨੇ ਗੁਪਤ ਸੂਚਨਾ ਦੇ ਅਧਾਰ ਤੇ ਨਾਕਾਬੰਦੀ ਦੌਰਾਨ ਕਥਿਤ ਚਾਰ ਦੋਸ਼ੀਆਂ ਨੂੰ ਦੋ ਕਿੱਲੋ ਹੀਰੋਇਨ ਸਮੇਤ ਕਾਬੂ ਕੀਤਾ ਹੈ। ਪੁਲੀਸ ਸੂਤਰਾਂ ਅਨੁਸਾਰ ਬੀਤੀ ਰਾਤ ਪੁਲੀਸ ਥਾਣਾ ਖਲਚੀਆ ਦੀ ਪੁਲੀਸ ਟੀਮ ਨੇ ਉੱਚ ਅਧਿਕਾਰੀਆਂ ਦੀਆ ਹਦਾਇਤਾਂ ਅਨੁਸਾਰ ਨਸਾ ਤਸਕਰਾਂ ਨੂੰ ਕਾਬੂ ਕਰਨ ਲਈ ਨਾਕਾਬੰਦੀ ਕੀਤੀ ਹੋਈ ਸੀ ਇਸੇ ਦੌਰਾਨ ਗੁਪਤ ਸੂਚਨਾ ਮਿਲੀ ਕਿ ਕੁਝ ਨਸਾ ਤਸਕਰ ਕਾਲੇਕੇ ਤੋਂ ਖਲਚੀਆ ਵੱਲ ਆ ਰਹੇ ਹਨ ਜਿਸ ਅਧਾਰ ’ਤੇ ਥਾਣਾ ਖਲਚੀਆ ਦੀ ਪੁਲੀਸ ਟੀਮ ਨੇ ਨਾਕਾਬੰਦੀ ਦੌਰਾਨ ਖਲਚੀਆ ਦਾਨਾ ਮੰਡੀ ਨਜ਼ਦੀਕ ਕੁਝ ਲੋਕਾਂ ਨੂੰ ਰੋਕਣ ਤੇ ਉਨ੍ਹਾਂ ਪਾਸੋਂ ਦੋ ਕਿੱਲੋ ਹੀਰੋਇਨ ਅਤੇ 2200 ਦੇ ਕਰੀਬ ਡਰੱਗ ਮਨੀ ਬਰਾਮਦ ਹੋਈ ਪੁਲੀਸ ਵੱਲੋਂ  ਕ੍ਰਿਸਦੀਪ ਸਿੰਘ ਵਾਸੀ ਖਲਚੀਆ, ਗੁਰ ਬਲਰਾਜ ਸਿੰਘ ਵਾਸੀ ਪੰਜਾਲਾ ਅਬੋਹਰ, ਬਲਵਿੰਦਰ ਸਿੰਘ ਪੰਜਾਲਾ ਅਬੋਹਰ, ਸਾਹਿਲ ਵਾਸੀ  ਮੱਦੇਪੁਰ ਰੋਡ ਖਲਚੀਆ ਨੂੰ ਕਾਬੂ ਕਰ ਲਿਆ ਗਿਆ ਹੈ।
ਡੀ ਐੱਸ ਪੀ ਅਰੁਣ ਕੁਮਾਰ ਸ਼ਰਮਾ ਬਾਬਾ ਬਕਾਲਾ ਸਾਹਿਬ ਅਤੇ ਥਾਣਾ ਮੁਖੀ ਖਲਚੀਆ ਮੁਖਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਕਤ ਕਥਿਤ ਦੋਸ਼ੀ  ਦਲਜੀਤ ਸਿੰਘ ਲਾਲਾ ਵਾਸੀ ਬੁੱਢਾ ਥੇਹ, ਅਤੇ ਨਵਪ੍ਰੀਤ ਸਿੰਘ ਉਰਫ਼ ਨਵ ਭੁੱਲਰ ਵਾਸੀ ਵਜ਼ੀਰ ਭੁੱਲਰ, ਜੋ ਵਿਦੇਸ਼ ਵਿਚ ਰਹਿ ਕਿ ਨਸ਼ਾ ਤਸਕਰੀ ਗਰੁੱਪ ਚਲਾ ਰਹੇ ਹਨ, ਦੇ ਮੈਂਬਰ ਹਨ ਅਤੇ ਪਿੰਡਾਂ ਵਿਚ ਭੋਲੇ-ਭਾਲੇ ਨੌਜਵਾਨਾ ਨੂੰ ਨਸ਼ੇ ਦੀ ਆਦਤ ਵਿਚ ਪਾ ਰਹੇ ਸਨ। ਮੁਲਜ਼ਮਾਂ ਵਿਰੁੱਧ 111 ਬੀ ਐੱਨ ਐੱਸ,21,29/61/85 ਐਨ ਡੀ ਪੀ ਐੱਸ ਐਕਟ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
×