DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ SC ਕਮਿਸ਼ਨ ਦੀ ਸਾਬਕਾ ਮੈਂਬਰ ਪੂਨਮ ਕਾਂਗੜਾ ਦੇ ਛੋਟੇ ਭਰਾ ਦੀ ਭੇਦਭਰੇ ਹਾਲਾਤ ਵਿੱਚ ਮੌਤ

ਮੌਤ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਵਾਉਣ ਲਈ ਸੜਕ 'ਤੇ ਲਾਸ਼ ਰੱਖ ਕੇ ਕੀਤੀ ਆਵਾਜਾਈ ਠੱਪ

  • fb
  • twitter
  • whatsapp
  • whatsapp
Advertisement

ਬੀਤੇ ਦਿਨ ਪੁਲੀਸ ਹਿਰਾਸਤ ਵਿੱਚੋਂ ਰਿਹਾਅ ਹੋ ਕੇ ਘਰ ਪਰਤੇ ਪੰਜਾਬ ਐੱਸ ਸੀ ਕਮਿਸ਼ਨ ਦੀ ਸਾਬਕਾ ਮੈਂਬਰ ਬੀਬੀ ਪੂਨਮ ਕਾਂਗੜਾ ਦੇ ਛੋਟੇ ਭਰਾ ਸ਼ਿਵ ਕੁਮਾਰ ਦੀ ਅੱਜ ਸਵੇਰੇ ਭੇਦਭਰੇ ਹਾਲਾਤ ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਲਾਸ਼ ਅੱਜ ਸਵੇਰੇ ਸਥਾਨਕ ਨਹਿਰੂ ਮਾਰਕੀਟ ਵਿੱਚੋਂ ਬਰਾਮਦ ਹੋਈ ਹੈ।

ਉੱਥੇ ਹੀ ਪੀੜਤ ਪਰਿਵਾਰ ਨੇ ਸ਼ਿਵ ਕੁਮਾਰ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਵਾਉਣ ਲਈ ਸਥਾਨਕ ਕੁਟੀ ਰੋਡ 'ਤੇ ਲਾਸ਼ ਰੱਖ ਕੇ ਆਵਾਜਾਈ ਠੱਪ ਕਰ ਦਿੱਤੀ।

Advertisement

ਬੀਬੀ ਕਾਂਗੜਾ ਨੇ ਕਿਹਾ ਕਿ ਜਦੋਂ ਤੱਕ ਉਸ ਦੇ ਭਰਾ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਨਹੀਂ ਕੀਤਾ ਜਾਂਦਾ, ਉਦੋਂ ਤੱਕ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਡੀ ਐੱਸ ਪੀ ਮਾਲੇਰਕੋਟਲਾ ਸਮੇਤ ਸਥਾਨਕ ਪੁਲੀਸ ਅਧਿਕਾਰੀ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਹੋਏ ਸਨ।

Advertisement

Advertisement
×