DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵਿਦੇਸ਼ੀ ਕੋਚ ’ਤੇ ਖਿਡਾਰਨ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼

ਏਸ਼ਿਆਈ ਖੇਡਾਂ ਦੀ ਤਿਆਰੀ ਕਰ ਰਹੀ ਸੀ ਖਿਡਾਰਨ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement
ਇੱਥੋਂ ਦੇ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਐੱਨ ਆਈ ਐੱਸ) ਵਿੱਚ ਵਿਦੇਸ਼ੀ ਕੋਚ ’ਤੇ ਕੌਮੀ ਪੱਧਰ ਦੀ 16 ਸਾਲਾ ਖਿਡਾਰਨ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਪੁਲੀਸ ਅਨੁਸਾਰ ਏਸ਼ਿਆਈ ਖੇਡਾਂ ਦੀ ਤਿਆਰੀ ਦੌਰਾਨ ਐੱਨ ਆਈ ਐੱਸ ਕੈਂਪਸ ਵਿੱਚ ਹੀ ਕੋਚ ਨੇ ਖਿਡਾਰਨ ਨਾਲ ਅਜਿਹਾ ਕੀਤਾ।

ਖਿਡਾਰਨ ਨੇ ਘਟਨਾ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ, ਜਿਸ ਮਗਰੋਂ ਉਸ ਦੇ ਪਿਤਾ ਨੇ ਪਟਿਆਲਾ ਪੁੱਜ ਕੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਪਰਿਵਾਰ ਨੇ ਪਹਿਲਾਂ ਖੇਡ ਸੰਸਥਾ ਨੂੰ ਵੀ ਸ਼ਿਕਾਇਤ ਕੀਤੀ ਸੀ, ਪਰ ਉਨ੍ਹਾਂ ਨੇ ਕਾਰਵਾਈ ਕਰਨ ਵਿੱਚ ਕਥਿਤ ਦੇਰੀ ਕੀਤੀ; ਇੱਥੋਂ ਤੱਕ ਕਿ ਪੁਲੀਸ ਅਤੇ ਐੱਨ ਆਈ ਐੱਸ ਪ੍ਰਸ਼ਾਸਨ ਨੇ ਵੀ ਕਈ ਦਿਨ ਇਸ ਮਾਮਲੇ ਨੂੰ ਮੀਡੀਆ ਤੋਂ ਲੁਕੋ ਕੇ ਰੱਖਿਆ। ਰੋਜ਼ਾਨਾ ਜਾਰੀ ਹੁੰਦੀ ਕਰਾਈਮ ਰਿਪੋਰਟ ਵਿੱਚ ਵੀ ਇਸ ਘਟਨਾ ਦਾ ਜ਼ਿਕਰ ਨਹੀਂ ਕੀਤਾ ਗਿਆ।

Advertisement

ਥਾਣਾ ਸਿਵਲ ਲਾਈਨਜ਼ ਪਟਿਆਲਾ ਵਿੱਚ 18 ਸਤੰਬਰ ਨੂੰ ਵਿਦੇਸ਼ੀ ਕੋਚ ਖ਼ਿਲਾਫ਼ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਇਸ ਕੋਚ ਨੇ ਟੀਮ ਨਾਲ ਵਿਦੇਸ਼ੀ ਦੌਰੇ ’ਤੇ ਵੀ ਜਾਣਾ ਸੀ ਪਰ ਪੁਲੀਸ ਨੇ ਉਸ ਦਾ ਪਾਸਪੋਰਟ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਹ ਕੋਚ ਕੁਝ ਮਹੀਨੇ ਪਹਿਲਾਂ ਹੀ ਪਟਿਆਲਾ ਆਇਆ ਸੀ ਅਤੇ ਕੈਂਪਸ ਦੇ ਸਟਾਫ ਕੁਆਰਟਰ ਵਿੱਚ ਰਹਿ ਰਿਹਾ ਸੀ।

Advertisement

ਜਾਂਚ ਅਧਿਕਾਰੀ ਹਰਸਰਨਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਫੜਨ ਲਈ ਦਿੱਲੀ ਸਥਿਤ ਉਸ ਦੇ ਟਿਕਾਣੇ ’ਤੇ ਛਾਪਾ ਮਾਰਿਆ ਗਿਆ ਸੀ, ਪਰ ਉਹ ਉੱਥੇ ਨਹੀਂ ਮਿਲਿਆ। ਪੁਲੀਸ ਉਸ ਦੀ ਭਾਲ ਕਰ ਰਹੀ ਹੈ। ਪੀੜਤ ਖਿਡਾਰਨ ਦਾ ਮੈਡੀਕਲ ਕਰਵਾ ਲਿਆ ਗਿਆ ਹੈ, ਜਿਸ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਐੱਨ ਆਈ ਐੱਸ ਪ੍ਰਬੰਧਨ ਵੱਲੋਂ ਹਾਲੇ ਤੱਕ ਇਸ ਬਾਰੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ।

Advertisement
×