ਪਹਿਲਾ ਭਾਰਤੀ ਧਰਮ ਏਕਤਾ ਸੰਮੇਲਨ 27 ਨੂੰ ਕਲਾਨੌਰ ’ਚ: ਸਾਰੇ ਧਰਮਾਂ ਦੇ ਪੈਰੋਕਾਰ ਇੱਕ ਮੰਚ ’ਤੇ ਇੱਕਠੇ ਹੋਣ: ਸਤਿਗੁਰੂ ਦਲੀਪ ਸਿੰਘ : The Tribune India

ਪਹਿਲਾ ਭਾਰਤੀ ਧਰਮ ਏਕਤਾ ਸੰਮੇਲਨ 27 ਨੂੰ ਕਲਾਨੌਰ ’ਚ: ਸਾਰੇ ਧਰਮਾਂ ਦੇ ਪੈਰੋਕਾਰ ਇੱਕ ਮੰਚ ’ਤੇ ਇੱਕਠੇ ਹੋਣ: ਸਤਿਗੁਰੂ ਦਲੀਪ ਸਿੰਘ

ਪਹਿਲਾ ਭਾਰਤੀ ਧਰਮ ਏਕਤਾ ਸੰਮੇਲਨ 27 ਨੂੰ ਕਲਾਨੌਰ ’ਚ: ਸਾਰੇ ਧਰਮਾਂ ਦੇ ਪੈਰੋਕਾਰ ਇੱਕ ਮੰਚ ’ਤੇ ਇੱਕਠੇ ਹੋਣ: ਸਤਿਗੁਰੂ ਦਲੀਪ ਸਿੰਘ

ਜਗਤਾਰ ਸਮਾਲਸਰ

ਏਲਨਾਬਾਦ, 25 ਮਾਰਚ

ਨਾਮਧਾਰੀ ਸਤਿਗੁਰੂ ਦਲੀਪ ਸਿੰਘ ਦੀ ਛਤਰ ਛਾਇਆ ਹੇਠ ਗੁਰਦੁਆਰਾ ਸ੍ਰੀ ਜੀਵਨ ਨਗਰ ਵਿਖੇ ਮਨਾਏ ਹੋਲਾ ਮਹੱਲੇ ਦਾ ਉਤਸਵ ਅੱਜ ਸਮਾਪਤ ਹੋ ਗਿਆ। ਇਸ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਕਥਾ-ਕੀਰਤਨ ਅਤੇ ਧਾਰਮਿਕ ਦੀਵਾਨਾਂ ਦਾ ਅਨੰਦ ਮਾਣਿਆ। ਇਸ ਮੌਕੇ ਸੰਗਤ ਨੂੰ ਵਿਦੇਸ਼ ਤੋਂ ਆਨਲਾਈਨ ਪ੍ਰਵਚਨ ਕਰਦਿਆਂ ਸਤਿਗੁਰੂ ਦਲੀਪ ਸਿੰਘ ਨੇ ਆਖਿਆ ਕਿ ਉਨ੍ਹਾਂ ਦੀ ਅਗਵਾਈ ਹੇਠ 27 ਮਾਰਚ ਨੂੰ ਕਲਾਨੌਰ (ਪੰਜਾਬ) ਵਿੱਚ ਵੀ ਹੋਲਾ ਮੇਲਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪਹਿਲਾ ਭਾਰਤੀ ਧਰਮ ਏਕਤਾ ਸਮੇਲਨ ਹੋ ਰਿਹਾ ਹੈ। ਉਨ੍ਹਾਂ ਸਾਰੇ ਧਰਮਾਂ ਦੇ ਪੈਰੋਕਾਰਾਂ ਨੂੰ ਕਲਾਨੌਰ ਮੇਲੇ ਵਿੱਚ ਇਕੱਠੇ ਹੋਣ ਦਾ ਸੰਦੇਸ਼ ਦਿੰਦਿਆਂ ਆਖਿਆ ਕਿ ਨਾਮਧਾਰੀਆਂ ਲਈ ਮਾਣ ਵਾਲੀ ਗੱਲ ਹੈ ਕਿ ਸਾਰੇ ਧਰਮਾਂ ਨੂੰ ਇਕੱਠਾ ਕਰਨ ਲਈ ਸਭ ਤੋਂ ਪਹਿਲਾਂ ਇਹ ਉੱਦਮ ਕਰ ਰਹੇ ਹਨ। ਉਨ੍ਹਾਂ ਇਸ ਸਮਾਗਮ ਦੌਰਾਨ ਸਾਰੇ ਧਰਮਾਂ ਦੇ ਪੈਰੋਕਾਰਾਂ ਨੂੰ ਇੱਕ ਮੰਚ ’ਤੇ ਇਕੱਠੇ ਹੋਣ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਲੁਤਰੋ ਦੇ ਪੁਆੜੇ...

ਲੁਤਰੋ ਦੇ ਪੁਆੜੇ...

ਰਾਜ ਰਾਣੀ

ਰਾਜ ਰਾਣੀ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਸ਼ਹਿਰ

View All