DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖਾਦ-ਬੀਜ ਡੀਲਰਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਕੀਤੀ ਗਈ ਹੜਤਾਲ

ਖਾਦ ਨਾਲ ਜ਼ਬਰੀ ਸਾਮਾਨ ਧੱਕਣ ਦਾ ਵਿਰੋਧ, ਵਪਾਰੀ ਦਾ ਮੁਨਾਫ਼ਾ ਵਧਾਉਣ ਦੀ ਮੰਗ

  • fb
  • twitter
  • whatsapp
  • whatsapp
featured-img featured-img
ਫੋਟੋ : ਹੜਤਾਲ ਦੌਰਾਨ ਦੁਕਾਨਾਂ ਬੰਦ ਕਰਕੇ ਮੀਟਿੰਗ ਕਰਦੇ ਵਪਾਰੀ
Advertisement

ਪੰਜਾਬ ਭਰ ਵਿੱਚ ਅੱਜ ਬੀਜ, ਖਾਦ ਅਤੇ ਕੀਟਨਾਸ਼ਕ ਵੇਚਣ ਵਾਲੇ ਡੀਲਰਾਂ ਨੇ ਕੇਂਦਰ ਸਰਕਾਰ ਵਿਰੁੱਧ ਹੜਤਾਲ ਕੀਤੀ। ਡੀਲਰਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਕਈ ਵਾਰ ਆਪਣੀਆਂ ਮੰਗਾਂ ਸਰਕਾਰ ਅੱਗੇ ਰੱਖੀਆਂ ਹਨ ਪਰ ਹੁਣ ਤੱਕ ਕੋਈ ਹੱਲ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨਾਲ ਹੋਈਆਂ ਮੀਟਿੰਗਾਂ ਵੀ ਬੇਸਿੱਟਾ ਰਹੀਆਂ ਹਨ। ਇਸੇ ਕਾਰਨ ਇਹ ਹੜਤਾਲ ਪੂਰੇ ਦੇਸ਼ ਵਿੱਚ ਕੀਤੀ ਗਈ ਹੈ, ਜਿਸ ਨੂੰ ਪੰਜਾਬ ਦੇ ਬੀਜ ਅਤੇ ਖਾਦ ਡੀਲਰਾਂ ਨੇ ਵੀ ਆਪਣਾ ਪੂਰਾ ਸਮਰਥਨ ਦਿੱਤਾ ਹੈ।|

ਵਪਾਰ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਦਿਆਂ 'ਪੰਜਾਬ ਐਗਰੀ ਇਨਪੁਟਸ ਡੀਲਰਜ਼ ਐਸੋਸੀਏਸ਼ਨ' ਦੇ ਪ੍ਰਧਾਨ ਬੀਰਿੰਦਰ ਸਿੰਘ ਕਪੂਰ ਨੇ ਕਿਹਾ ਕਿ ਉਨ੍ਹਾਂ ਨੂੰ ਡੀ ਏ ਪੀ ਵਰਗੀਆਂ ਖਾਦਾਂ ਦੇ ਨਾਲ ਜ਼ਬਰਦਸਤੀ ਹੋਰ ਕੈਮੀਕਲ ਵੇਚਣ ਲਈ ਮਜਬੂਰ ਕੀਤਾ ਜਾਂਦਾ ਹੈ। ਬੀਰਿੰਦਰ ਕਪੂਰ ਨੇ ਦੱਸਿਆ ਕਿ ਸਰਕਾਰ ਅਤੇ ਕੰਪਨੀਆਂ ਮਿਲ ਕੇ ਖਾਦ ਸਿਰਫ਼ ਉਸੇ ਡੀਲਰ ਨੂੰ ਦਿੰਦੀਆਂ ਹਨ, ਜੋ ਨੈਨੋ ਯੂਰੀਆ ਅਤੇ ਨੈਨੋ ਡੀ ਏ ਪੀ ਵਰਗੇ ਕੈਮੀਕਲ ਨਾਲ ਖਰੀਦਦਾ ਤੇ ਵੇਚਦਾ ਹੈ। ਉਨ੍ਹਾਂ ਨੇ ਇੱਕ ਰਿਸਰਚ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇਹ ਕੈਮੀਕਲ ਭੋਜਨ ਵਿੱਚੋਂ ਪ੍ਰੋਟੀਨ ਦੀ ਮਾਤਰਾ ਘਟਾਉਂਦੇ ਹਨ ਅਤੇ ਇਨ੍ਹਾਂ ਦੇ ਪੱਖ ਵਿੱਚ ਅੱਜ ਤੱਕ ਕਿਸੇ ਵੀ ਯੂਨੀਵਰਸਿਟੀ ਨੇ ਕੋਈ ਰਿਪੋਰਟ ਜਾਂ ਪੇਪਰ ਜਾਰੀ ਨਹੀਂ ਕੀਤਾ ਹੈ। ਜ਼ਿਕਰਯੋਗ ਹੈ ਕਿ ਅਕਸਰ ਕਿਸਾਨ ਯੂਨੀਅਨਾਂ ਵਪਾਰੀਆਂ ਵਿਰੁੱਧ ਧਰਨੇ ਦਿੰਦੀਆਂ ਹਨ ਕਿ ਖਾਦ ਦੀ ਸਪਲਾਈ ਘਟਾ ਕੇ ਉਨ੍ਹਾਂ ਨੂੰ ਖਾਦ ਦੇ ਨਾਲ ਬੇਲੋੜਾ ਸਾਮਾਨ ਖਰੀਦਣ ਲਈ ਮਜ਼ਬੂਰ ਕੀਤਾ ਜਾਂਦਾ ਹੈ।

Advertisement

ਇਸ ਤੋਂ ਇਲਾਵਾ ਡੀਲਰਾਂ ਨੇ ਰੋਸ ਜਤਾਇਆ ਕਿ ਜਦੋਂ ਕੋਈ ਬੀਜ ਮਾੜਾ ਨਿਕਲ ਜਾਵੇ ਤਾਂ ਡੀਲਰ ਦਾ ਲਾਇਸੈਂਸ ਤੁਰੰਤ ਰੱਦ ਕਰ ਦਿੱਤਾ ਜਾਂਦਾ ਹੈ ਪਰ ਉਤਪਾਦਕ ਨੂੰ ਹੱਥ ਨਹੀਂ ਪੈਂਦਾ। ਭਾਵੇਂ ਡੀਲਰ ਹਾਈ ਕੋਰਟ ਵਿਚ ਕੇਸ ਜਿੱਤ ਜਾਂਦੇ ਹਨ ਪਰ ਉੱਥੇ ਤੱਕ ਪਹੁੰਚਦਿਆਂ ਉਨ੍ਹਾਂ ਦੀ ਖੱਜਲ ਖੁਆਰੀ ਹੁੰਦੀ ਹੈ ਜਦੋਂ ਕਿ ਦੋਸ਼ ਉਤਪਾਦਕ ਦਾ ਹੁੰਦਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਨਵੇਂ ਬੀਜ ਬਿੱਲ ਰਾਹੀਂ ਇਸ ਕਾਰਵਾਈ ਨੂੰ ਕਾਨੂੰਨੀ ਰੂਪ ਦੇ ਕੇ ਉਤਪਾਦਕ (ਕੰਪਨੀ) ਨੂੰ ਪੱਕੇ ਤੌਰ 'ਤੇ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾ ਰਿਹਾ ਹੈ ਅਤੇ ਸਾਰਾ ਦੋਸ਼ ਜਾਂ ਜ਼ਿੰਮੇਵਾਰੀ ਸਿਰਫ਼ ਵਪਾਰੀ ਸਿਰ ਮੜ੍ਹੀ ਜਾ ਰਹੀ ਹੈ।

Advertisement

ਇਸ ਤੋਂ ਇਲਾਵਾ ਡੀਲਰਾਂ ਵਿੱਚ ਇਸ ਗੱਲ ਦਾ ਵੀ ਭਾਰੀ ਰੋਸ ਹੈ ਕਿ ਸਰਕਾਰ ਵੱਲੋਂ ਖਾਦ ਦੀ ਸਬਸਿਡੀ ਤੈਅ ਕਰਨ ਵੇਲੇ ਉਨ੍ਹਾਂ ਦਾ ਮੁਨਾਫ਼ਾ (ਮਾਰਜਨ) ਸਿਰਫ਼ ਡੇਢ ਤੋਂ ਦੋ ਫ਼ੀਸਦੀ ਦੇ ਵਿਚਕਾਰ ਹੀ ਰੱਖਿਆ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿੱਚ ਵਧੇ ਹੋਏ ਖਰਚਿਆਂ ਕਾਰਨ, 8 ਫ਼ੀਸਦੀ ਤੋਂ ਘੱਟ ਮਾਰਜਨ 'ਤੇ ਕੰਮ ਕਰਨਾ ਉਨ੍ਹਾਂ ਲਈ ਬਹੁਤ ਮੁਸ਼ਕਲ ਹੋ ਗਿਆ ਹੈ।

ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਨੇ ਦੱਸਿਆ ਕਿ ਅੱਜ ਦੀ ਇਹ ਹੜਤਾਲ ਸਿਰਫ਼ ਇੱਕ ਸੰਕੇਤਕ ਰੋਸ ਪ੍ਰਦਰਸ਼ਨ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਮਸਲੇ ਹੱਲ ਨਾ ਹੋਏ, ਤਾਂ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਤਿੱਖੇ ਸੰਘਰਸ਼ ਦਾ ਰਾਹ ਅਪਣਾਉਣਾ ਪਵੇਗਾ।

Advertisement
×