DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Fertiliser Raid: ਭੂਚੋ ਮੰਡੀ ’ਚ ਗ਼ੈਰ-ਕਾਨੂੰਨੀ ਗੋਦਾਮ ’ਤੇ ਛਾਪਾ: ਸ਼ੱਕੀ ਖਾਦਾਂ ਤੇ ਕੀਟਨਾਸ਼ਕਾਂ ਦੇ ਭੰਡਾਰ ਸਮੇਤ ਡੀਲਰ ਖ਼ਿਲਾਫ਼ ਕੇਸ ਦਰਜ

ਨਥਾਣਾ ਪੁਲੀਸ ਵੱਲੋਂ ਖਾਦ ਕੰਟਰੋਲ ਆਰਡਰ ਤੇ ਜ਼ਰੂਰੀ ਵਸਤਾਂ ਐਕਟ ਤਹਿਤ ਕਾਰਵਾਈ; ਮਾਲਕ ਕੋਲੋਂ ਖ਼ਰੀਦ ਬਿੱਲ ਤੇ ਰਿਕਾਰਡ ਗ਼ਾਇਬ, ਸੈਂਪਲ ਲੈਬ ’ਚ ਭੇਜੇ

  • fb
  • twitter
  • whatsapp
  • whatsapp
featured-img featured-img
ਬਠਿੰਡਾ ਜ਼ਿਲ੍ਹੇ ਦੀ ਭੂਚੋ ਮੰਡੀ ਵਿਖੇ ਅਣ-ਅਧਿਕਾਰਤ ਗੋਦਾਮ ਵਿੱਚੋਂ ਬਰਾਮਦ ਕੀਤੀਆਂ ਗਈਆਂ ਖਾਦਾਂ ਅਤੇ ਹੋਰ ਸ਼ੱਕੀ ਸਮੱਗਰੀ ਦਾ ਦ੍ਰਿਸ਼।
Advertisement

ਨਥਾਣਾ ਪੁਲੀਸ ਨੇ ਭੂਚੋ ਮੰਡੀ ਸਥਿਤ ਇੱਕ ਅਣ-ਅਧਿਕਾਰਤ ਗੋਦਾਮ ਵਿੱਚ ਵੱਡੇ ਪੱਧਰ ’ਤੇ ਸ਼ੱਕੀ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਜਮ੍ਹਾਂ ਰੱਖਣ ਦੇ ਦੋਸ਼ ਹੇਠ ਇੱਕ ਖਾਦ ਡੀਲਰ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਗੋਦਾਮ ਵਿੱਚੋਂ ਸ਼ੱਕੀ ਖਾਦਾਂ ਤੋਂ ਇਲਾਵਾ ਕੁਝ ਚਿੱਟੇ ਰੰਗ ਦੇ ਥੈਲੇ, ਜਿਨ੍ਹਾਂ ਵਿੱਚ ਕੋਈ ਅਣਪਛਾਤੀ ਸਮੱਗਰੀ ਭਰੀ ਹੋਈ ਸੀ, ਅਤੇ ਵੱਖ-ਵੱਖ ਮਾਰਕਾ ਕੰਪਨੀਆਂ ਦੇ ਨਾਵਾਂ ਵਾਲੇ ਖ਼ਾਲੀ ਗੱਟੇ ਵੀ ਬਰਾਮਦ ਕੀਤੇ ਗਏ ਹਨ। ਮੁਲਜ਼ਮ ਦੀ ਪਛਾਣ ਐੱਸ.ਆਰ. ਗੋਇਲ ਟਰੇਡਿੰਗ, ਭੂਚੋ ਮੰਡੀ ਦੇ ਮਾਲਕ ਵਿਸ਼ਾਲ ਗੋਇਲ ਵਜੋਂ ਹੋਈ ਹੈ।

ਨਥਾਣਾ ਦੇ ਖਾਦ ਇੰਸਪੈਕਟਰ ਸੁਖਪ੍ਰੀਤ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਮੁਤਾਬਕ, ਵਿਭਾਗ ਨੂੰ ਮਿਲੀ ਇੱਕ ਗੁਪਤ ਸੂਹ ਦੇ ਆਧਾਰ ’ਤੇ ਬੁੱਧਵਾਰ ਨੂੰ ਉਕਤ ਗੋਦਾਮ ਦੀ ਅਚਨਚੇਤ ਚੈਕਿੰਗ ਕੀਤੀ ਗਈ ਸੀ। ਇੰਸਪੈਕਟਰ ਸੁਖਪ੍ਰੀਤ ਸਿੰਘ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਛਾਪੇਮਾਰੀ ਦੌਰਾਨ ਫ਼ਰਮ ਦਾ ਮਾਲਕ ਗੋਦਾਮ ਦੀ ਮਨਜ਼ੂਰੀ, ਸਟਾਕ ਰਜਿਸਟਰ ਅਤੇ ਉੱਥੇ ਰੱਖੇ ਗਏ ਸਾਮਾਨ ਦੇ ਖ਼ਰੀਦ ਬਿੱਲਾਂ ਸਮੇਤ ਕੋਈ ਵੀ ਲੋੜੀਂਦਾ ਦਸਤਾਵੇਜ਼ ਪੇਸ਼ ਕਰਨ ਵਿੱਚ ਅਸਫ਼ਲ ਰਿਹਾ।

Advertisement

ਉਨ੍ਹਾਂ ਅੱਗੇ ਦੱਸਿਆ ਕਿ ਜ਼ਬਤ ਕੀਤੀਆਂ ਗਈਆਂ ਸ਼ੱਕੀ ਖਾਦਾਂ ਦੀ ਗੁਣਵੱਤਾ ਪਰਖਣ ਲਈ ਨਮੂਨੇ (ਸੈਂਪਲ) ਜਾਂਚ ਵਾਸਤੇ ਪ੍ਰਯੋਗਸ਼ਾਲਾ ਵਿੱਚ ਭੇਜੇ ਜਾ ਰਹੇ ਹਨ। ਇਸ ਦੇ ਨਾਲ ਹੀ ਬਰਾਮਦ ਕੀਤੇ ਗਏ ਕੀਟਨਾਸ਼ਕਾਂ ਬਾਰੇ ਬਣਦੀ ਕਾਨੂੰਨੀ ਕਾਰਵਾਈ ਸਬੰਧਤ ਕੀਟਨਾਸ਼ਕ ਇੰਸਪੈਕਟਰ ਵੱਲੋਂ ਅਮਲ ਵਿੱਚ ਲਿਆਂਦੀ ਜਾਵੇਗੀ।

Advertisement

ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਖ਼ਾਦ ਕੰਟਰੋਲ ਆਰਡਰ 1985 ਦੀ ਧਾਰਾ 7 ਤੇ 8, ਜ਼ਰੂਰੀ ਵਸਤਾਂ ਐਕਟ 1955 ਦੀ ਧਾਰਾ 3 ਤੇ 7 ਅਤੇ ਕੀਟਨਾਸ਼ਕ ਐਕਟ 1968 ਦੀਆਂ ਢੁਕਵੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

Advertisement
×