ਫਿਰੋਜ਼ਪੁਰ: ਸੈਲੂਨ ਸੰਚਾਲਕ ਵੱਲੋਂ ਪਤਨੀ ਅਤੇ ਦੋ ਧੀਆਂ ਨੂੰ ਗੋਲੀ ਮਾਰਨ ਉਪਰੰਤ ਖ਼ੁਦਕੁਸ਼ੀ
ਫਿਰੋਜ਼ਪੁਰ ਦੇ ਹਰਮਨ ਨਗਰ ਇਲਾਕੇ ਵਿੱਚ ਬੀਤੀ ਰਾਤ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੇ ਮਸ਼ਹੂਰ ਮਾਹੀ ਸੈਲੂਨ ਦੇ ਮਾਲਕ ਅਮਨਦੀਪ ਸਿੰਘ ਉਰਫ਼ ਮਾਹੀ ਨੇ ਆਪਣੀ ਪਤਨੀ ਮਨਵੀਰ ਕੌਰ ਅਤੇ ਦੋ ਮਾਸੂਮ ਬੱਚਿਆਂ (ਉਮਰ ਕਰੀਬ 6 ਅਤੇ 10 ਸਾਲ)...
Advertisement
ਫਿਰੋਜ਼ਪੁਰ ਦੇ ਹਰਮਨ ਨਗਰ ਇਲਾਕੇ ਵਿੱਚ ਬੀਤੀ ਰਾਤ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੇ ਮਸ਼ਹੂਰ ਮਾਹੀ ਸੈਲੂਨ ਦੇ ਮਾਲਕ ਅਮਨਦੀਪ ਸਿੰਘ ਉਰਫ਼ ਮਾਹੀ ਨੇ ਆਪਣੀ ਪਤਨੀ ਮਨਵੀਰ ਕੌਰ ਅਤੇ ਦੋ ਮਾਸੂਮ ਬੱਚਿਆਂ (ਉਮਰ ਕਰੀਬ 6 ਅਤੇ 10 ਸਾਲ) ਨੂੰ ਗੋਲੀ ਮਾਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ ਹੈ।
ਉਪਰਲੀ ਮੰਜ਼ਿਲ ’ਤੇ ਰਹਿ ਰਹੇ ਕਿਰਾਏਦਾਰਾਂ ਦੇ ਮੁਤਾਬਕ ਕਾਫ਼ੀ ਸਮੇਂ ਤੱਕ ਜਦੋਂ ਮਕਾਨ ਮਾਲਕ ਅਮਨਦੀਪ ਸਿੰਘ ਅਤੇ ਉਸਦਾ ਪਰਿਵਾਰ ਨਜ਼ਰ ਨਹੀਂ ਆਇਆ ਤਾਂ ਉਨ੍ਹਾਂ ਵੱਲੋਂ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਗਈ ਅਤੇ ਸ਼ੱਕ ਹੋਣ ’ਤੇ ਆਸ-ਪਾਸ ਦੇ ਮੁਹੱਲਾ ਨਿਵਾਸੀਆਂ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਹੱਲਾ ਨਿਵਾਸੀਆਂ ਦੀ ਮਦਦ ਨਾਲ ਘਰ ਅੰਦਰ ਦਾਖਲ ਹੋਣ ’ਤੇ ਚਾਰਾਂ ਦੀਆਂ ਲਾਸ਼ਾਂ ਪਈਆਂ ਮਿਲੀਆਂ, ਜਿਸ ਤੋਂ ਬਾਅਦ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ ਗਈ। ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
×

