DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘਰ ’ਚ ਅੱਗ ਲੱਗਣ ਕਾਰਨ ਪਿਓ-ਧੀ ਦੀ ਮੌਤ

ਘਟਨਾ ਮੌਕੇ ਸੁੱਤਾ ਪਿਆ ਸੀ ਪਰਿਵਾਰ; ਫਾਇਰ ਟੈਂਡਰਾਂ ਨੇ ਅੱਗ ਬੁਝਾਈ

  • fb
  • twitter
  • whatsapp
  • whatsapp
Advertisement

ਇਥੇ ਥਾਣਾ ਬੀ ਡਿਵੀਜ਼ਨ ਅਧੀਨ ਮਾਹਣਾ ਸਿੰਘ ਚੌਕ ਨੇੜੇ ਚੂਹੜ ਸਿੰਘ ਗਲੀ ਵਿੱਚ ਦੇਰ ਰਾਤ ਮਕਾਨ ਨੂੰ ਅੱਗ ਲੱਗਣ ਕਾਰਨ ਬਜ਼ੁਰਗ ਅਤੇ ਉਸ ਦੀ ਦਿਵਿਆਂਗ ਧੀ ਦੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਖਜਾਨ ਸਿੰਘ ਅਤੇ ਨਵਦੀਪ ਕੌਰ ਵਜੋਂ ਹੋਈ ਹੈ। ਪੁਲੀਸ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ।

Advertisement

ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਅੱਗ ਲੋਹੜੀ ਮੌਕੇ ਬਾਲੀ ਅੱਗ ਦੀ ਚੰਗਿਆੜੀ ਕਾਰਨ ਲੱਗੀ ਹੈ। ਪਰਿਵਾਰ ਰੁਮਾਲਿਆਂ ਦਾ ਕਾਰੋਬਾਰ ਕਰਦਾ ਹੈ ਅਤੇ ਘਰ ਵਿੱਚ ਵੱਡੀ ਗਿਣਤੀ ਵਿੱਚ ਰੁਮਾਲੇ ਰੱਖੇ ਹੋਏ ਸਨ, ਜਿਸ ਕਾਰਨ ਅੱਗ ਤੇਜ਼ੀ ਨਾਲ ਭੜਕ ਗਈ। ਲੋਕਾਂ ਨੇ ਫੌਰੀ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ, ਪਰ ਅੱਗ ਪਹਿਲਾਂ ਹੀ ਤੇਜ਼ ਹੋ ਚੁੱਕੀ ਸੀ, ਜਿਸ ਕਾਰਨ ਕਾਬੂ ਪਾਉਣਾ ਕਾਫ਼ੀ ਮੁਸ਼ਕਲ ਹੋ ਗਿਆ। ਲੋਕਾਂ ਨੇ ਫੌਰੀ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਸੱਤ-ਅੱਠ ਫਾਇਰ ਟੈਂਡਰ ਘਟਨਾ ਸਥਾਨ ’ਤੇ ਪਹੁੰਚ ਗਏ। ਫਾਇਰ ਬ੍ਰਿਗੇਡ ਨੂੰ ਅੱਗ ’ਤੇ ਕਾਬੂ ਪਾਉਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਚਸ਼ਮਦੀਦਾਂ ਅਨੁਸਾਰ, ਜਦੋਂ ਅੱਗ ਲੱਗੀ ਤਾਂ ਪਰਿਵਾਰ ਦੇ ਕੁੱਝ ਮੈਂਬਰ ਉਪਰਲੀ ਮੰਜ਼ਲ ’ਤੇ ਸਨ। ਅੱਗ ਦੀਆਂ ਲਪਟਾਂ ਦੇਖ ਕੇ ਪਰਿਵਾਰ ਛੱਤ ’ਤੇ ਚੜ੍ਹ ਗਿਆ ਤੇ ਮਦਦ ਲਈ ਦੁਹਾਈ ਦਿੱਤੀ। ਉਨ੍ਹਾਂ ਨੇ ਟੈਂਕੀ ਤੋਂ ਪਾਣੀ ਦੀ ਵਰਤੋਂ ਕਰਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਤੇਜ਼ੀ ਨਾਲ ਫੈਲਦੀ ਗਈ। ਘਟਨਾ ਸਮੇਂ ਬਜ਼ੁਰਗ ਅਤੇ ਉਸਦੀ ਦਿਵਿਆਂਗ ਧੀ ਪਹਿਲੀ ਮੰਜ਼ਿਲ ’ਤੇ ਸੁੱਤੇ ਹੋਏ ਸਨ।

Advertisement

ਤੁਰਨ-ਫਿਰਨ ਤੋਂ ਅਸਮਰੱਥ ਹੋਣ ਕਾਰਨ ਉਹ ਬਚ ਨਹੀਂ ਸਕੇ। ਦੋਵਾਂ ਦੀ ਦਮ ਘੁੱਟਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਗੁਆਂਢੀਆਂ ਨੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਮਕਾਨ ਨਾਲ ਲੱਗਦੀਆਂ ਛੱਤਾਂ ਰਾਹੀਂ ਬਾਹਰ ਕੱਢਿਆ। ਪੀੜਿਤ ਪਰਿਵਾਰ ਦੀ ਰਾਜਵੰਤ ਕੌਰ ਨੇ ਦੱਸਿਆ ਕਿ ਉਸ ਦੇ ਭਤੀਜੇ ਨੇ ਫੋਨ ਕਰ ਕੇ ਅੱਗ ਲੱਗਣ ਬਾਰੇ ਜਾਣਕਾਰੀ ਦਿੱਤੀ। ਉਸ ਨੇ ਦੋਸ਼ ਲਾਇਆ ਕਿ ਜੇ ਫਾਇਰ ਬ੍ਰਿਗੇਡ ਸਮੇਂ ਸਿਰ ਪਹੁੰਚ ਜਾਂਦੀ ਤਾਂ ਜਾਨੀ ਨੁਕਸਾਨ ਤੋਂ ਬਚਾਅ ਹੋ ਸਕਦਾ ਸੀ।

ਤੰਗ ਗਲੀਆਂ ਕਾਰਨ ਅੱਗ ਬੁਝਾਉਣ ’ਚ ਮੁਸ਼ਕਲ ਆਈ: ਮੇਅਰ

ਮੌਕੇ ’ਤੇ ਪੁੱਜੇ ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਦੱਸਿਆ ਕਿ ਇਲਾਕੇ ਵਿੱਚ ਗਲੀਆਂ ਤੰਗ ਹੋਣ ਕਾਰਨ ਫਾਇਰ ਬ੍ਰਿਗੇਡ ਨਹੀਂ ਪਹੁੰਚ ਸਕੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਦੂਰ ਖੜ੍ਹਾਉਣਾ ਪਿਆ ਅਤੇ ਉਥੋਂ ਪਾਈਪਾਂ ਰਾਹੀਂ ਅੱਗ ’ਤੇ ਕਾਬੂ ਪਾਉਣ ਦਾ ਯਤਨ ਕੀਤਾ ਗਿਆ। ਸਵੇਰੇ ਲਗਪਗ ਚਾਰ ਵਜੇ ਤੱਕ ਅੱਗ ’ਤੇ ਕਾਬੂ ਪਾਇਆ ਗਿਆ।

Advertisement
×