DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਿਸਾਨਾਂ ਨੇ ਪਿੰਡਾਂ ’ਚ ਸਰਕਾਰ ਖ਼ਿਲਾਫ਼ ਪੋਸਟਰ ਲਾਏ

ਸ਼ੰਭੂ ਤੇ ਖਨੌਰੀ ਮੋਰਚੇ ਤੋਂ ਗਾਇਬ ਸਾਮਾਨ ਦੇ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ

  • fb
  • twitter
  • whatsapp
  • whatsapp
featured-img featured-img
ਕਿਸਾਨ ਆਗੂਆਂ ਵੱਲੋਂ ਪਿੰਡਾਂ ਵਿੱਚ ਲਾਏ ਜਾ ਰਹੇ ਪੋਸਟਰ।
Advertisement

ਭਾਰਤੀ ਕਿਸਾਨ ਯੂਨੀਅਨ (ਏਕਤਾ)-ਆਜ਼ਾਦ ਬਲਾਕ ਪਾਤੜਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ (ਭਾਰਤ) ਦੇ ਸੱਦੇ ’ਤੇ ਪਿੰਡਾਂ ਵਿੱਚ ਸਰਕਾਰ ਵਿਰੁੱਧ ਲਾਏ ਗਏ ਪੋਸਟਰਾਂ ’ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਜੋੜ ਦਿੱਤੀ ਗਈ ਹੈ। ਇਹ ਫੋਟੋਆਂ ਸ਼ੰਭੂ, ਖਨੌਰੀ ਮੋਰਚੇ ਤੋਂ ਸੂਬਾ ਸਰਕਾਰ ਵੱਲੋਂ ਟਰਾਲੀਆਂ ਅਤੇ ਹੋਰ ਸਾਜ਼ੋ-ਸਮਾਨ ਜ਼ਬਤ ਕਰਨ ਦੇ ਵਿਰੋਧ ਵਿੱਚ ਲਾਈਆਂ ਗਈਆਂ ਹਨ। ਇਕੱਲੇ ਸ਼ੰਭੂ ਤੋਂ 3 ਕਰੋੜ ਤੋਂ ਵੱਧ ਦਾ ਸਾਮਾਨ ਗਾਇਬ ਹੋਇਆ ਸੀ। ਰੋਸ ਵਜੋਂ ਅਜਿਹੇ ਪੋਸਟਰ ਪੰਜਾਬ ਅੰਦਰ ਲਾਏ ਜਾ ਰਹੇ ਹਨ। ਕਿਸਾਨ ਸੰਗਠਨ ਵੱਲੋਂ ਭੂਤਗੜ੍ਹ, ਦਫ਼ਤਰੀ ਵਾਲਾ, ਬੂਰੜ, ਬਰਾਸ, ਤੰਬੂਵਾਲਾ, ਸੁਧਾਰਨਪੁਰ ਪਿੰਡਾਂ ਵਿੱਚ ਪੋਸਟਰ ਲਾਏ ਗਏ ਹਨ। ਕਿਸਾਨ ਆਗੂ ਯਾਦਵਿੰਦਰ ਸਿੰਘ ਬੂਰੜ ਨੇ ਕਿਹਾ ਕਿ 31 ਅਗਸਤ ਨੂੰ ਡੀ ਸੀ ਦਫ਼ਤਰਾਂ ਅੱਗੇ ਵੱਡੇ ਇਕੱਠ ਕਰ ਕੇ ਸਰਕਾਰ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ 5 ਸਤੰਬਰ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ)-ਆਜ਼ਾਦ ਦੇ ਪਹਿਲੇ ਸ਼ਹੀਦ ਪ੍ਰੀਤਮ ਸਿੰਘ ਦਾ ਸ਼ਹੀਦੀ ਦਿਵਸ ਮੰਡੇਰ ਕਲਾਂ ਦੀ ਅਨਾਜ ਮੰਡੀ ਵਿੱਚ ਮਨਾਇਆ ਜਾਵੇਗਾ।

ਬਲਾਕ ਪ੍ਰਾਧਨ ਮਨਦੀਪ ਸਿੰਘ ਭੂਤਗੜ੍ਹ ਨੇ ਕਿਹਾ ਕਿ ਆਉਣ ਵਾਲੀ 14 ਤੋਂ 18 ਸਤੰਬਰ ਤੱਕ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਘਰ ਅੱਗੇ 5 ਦਿਨ ਟਰੈਕਟਰ-ਟਰਾਲੀਆਂ ਸਮੇਤ ਪੱਕਾ ਮੋਰਚਾ ਲਾਇਆ ਜਾਵੇਗਾ।

Advertisement

ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਸ਼ੰਭੂ, ਖਨੌਰੀ ਮੋਰਚੇ ਦੇ ਨੁਕਸਾਨ ਦੀ ਪੂਰਤੀ ਨਾ ਕੀਤੀ ਅਤੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਸੰਘਰਸ਼ੀ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਦੀ ਅਪੀਲ ਕੀਤੀ ਹੈ। ਇਸ ਮੌਕੇ ਬਲਾਕ ਆਗੂ ਦੀਪੀ ਘੱਗਾ, ਪ੍ਰਿਤਪਾਲ ਸਿੰਘ ਤੰਬੂਵਾਲਾ, ਗੁਰਜੰਟ ਸਿੰਘ, ਗੁਰਜਿੰਦਰ ਸਿੰਘ ਸੁਧਾਰਨਪੁਰ, ਹਰਦਿਆਲ ਸਿੰਘ ਘੱਗਾ, ਨਿਸ਼ਾਨ ਸਿੰਘ ਬੂਰੜ, ਗੁਰਵੀਰ ਸਿੰਘ ਦਫ਼ਤਰੀ ਵਾਲਾ, ਕੁਲਦੀਪ ਸਿੰਘ ਬਰਾਸ, ਸਤਨਾਮ ਸਿੰਘ ਬਰਾਸ ਤੇ ਹੋਰ ਮੌਜੂਦ ਸਨ।

Advertisement

Advertisement
×