DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨਰਮਾ ਘੱਟ ਕੀਮਤ ’ਤੇ ਵਿਕਣ ਕਾਰਨ ਕਿਸਾਨ ਨਿਰਾਸ਼

ਸਰਕਾਰੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਪ੍ਰਾਈਵੇਟ ਵਪਾਰੀਆਂ ਵੱਲੋਂ ਖ਼ਰੀਦੀ ਜਾ ਰਹੀ ਹੈ ਜਿਣਸ

  • fb
  • twitter
  • whatsapp
  • whatsapp
featured-img featured-img
ਬਠਿੰਡਾ ਜ਼ਿਲ੍ਹੇ ਦੀ ਕਪਾਹ ਮੰਡੀ ਦੀ ਤਸਵੀਰ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਮੰਡੀਆਂ ’ਚ ਨਰਮੇ ਦਾ ਭਾਅ ਐੱਮ ਐੱਸ ਪੀ ਤੋਂ 400 ਤੋਂ 500 ਰੁਪਏ ਘੱਟ ਮਿਲਣ ਕਾਰਨ ਕਿਸਾਨ ਨਿਰਾਸ਼ ਹਨ। ਸੀ ਸੀ ਆਈ ਵੱਲੋਂ ਸਰਕਾਰੀ ਖ਼ਰੀਦ ਸ਼ੁਰੂ ਨਾ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਪ੍ਰਾਈਵੇਟ ਵਪਾਰੀਆਂ ਨੂੰ ਘੱਟ ਭਾਅ ’ਚ ਵੇਚਣੀ ਪੈ ਰਹੀ ਹੈ।

ਕੇਂਦਰ ਸਰਕਾਰ ਨੇ 2026-27 ਲਈ ਦਰਮਿਆਨੇ ਰੇਸ਼ੇ ਵਾਲੇ ਨਰਮੇ ਲਈ 8267 ਅਤੇ ਲੰਮੇ ਰੇਸ਼ੇ ਵਾਲੇ ਨਰਮੇ ਲਈ 8667 ਰੁਪਏ ਪ੍ਰਤੀ ਕੁਇੰਟਲ ਐੱਮ ਐੱਸ ਪੀ ਤੈਅ ਕੀਤੀ ਹੋਈ ਹੈ, ਜਦੋਂ ਕਿ ਪ੍ਰਾਈਵੇਟ ਵਪਾਰੀਆਂ ਵੱਲੋਂ 8100 ਤੋਂ 8200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਨਰਮਾ ਖਰੀਦਿਆ ਜਾ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਕਾਟਨ ਕਾਰਪੋਰੇਸ਼ਨ ਆਫ ਇੰਡੀਆ (ਸੀ ਸੀ ਆਈ) ਨੇ ਹਾਲੇ ਤੱਕ ਮੰਡੀਆਂ ’ਚ ਪੈਰ ਨਹੀਂ ਧਰਿਆ, ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ (ਟਿਕੈਤ) ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਨੇ ਕਿਹਾ ਕਿ ਜੇ ਸੀ ਸੀ ਆਈ ਨੇ ਤੁਰੰਤ ਸਰਕਾਰੀ ਖਰੀਦ ਸ਼ੁਰੂ ਨਾ ਕੀਤੀ ਤਾਂ ਉਸ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।

Advertisement

ਅੱਜ ਤੋਂ ਸ਼ੁਰੂ ਹੋਵੇਗੀ ਸਰਕਾਰੀ ਖ਼ਰੀਦ

Advertisement

ਮਾਰਕੀਟਿੰਗ ਮੈਨੇਜਰ ਦਿਨੇਸ਼ ਰਾਜਪੂਤ ਨੇ ਦੱਸਿਆ ਕਿ ਸੀ ਸੀ ਆਈ ਵੱਲੋਂ ਨਰਮੇ ਦੀ ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ 30 ਨਵੰਬਰ ਤੱਕ ਕੀਤੀ ਜਾਵੇਗੀ। ਦਿਨੇਸ਼ ਰਾਜਪੂਤ ਕਿਹਾ ਸੀ ਸੀ ਆਈ ਦੀ ਖਰੀਦ ਪ੍ਰਕਿਰਿਆ ਅਨੁਸਾਰ ਕਿਸਾਨਾਂ ਨੂੰ ‘ਕਪਾਸ ਕਿਸਾਨ’ ਐਪ ਰਾਹੀਂ ਰਜਿਸਟ੍ਰੇਸ਼ਨ ਅਤੇ ਸਲਾਟ ਬੁਕਿੰਗ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਪੰਜਾਬ ਵਿਚ ਤਪਾ ਅਤੇ ਮੌੜ ਨੂੰ ਛੱਡ ਕੇ 13 ਮੰਡੀਆਂ ਖ਼ਰੀਦ ਕੀਤੀ ਜਾਵੇਗੀ, ਜਿਨ੍ਹਾਂ ’ਚ ਅਬੋਹਰ ਅਤੇ ਸੀਤੋਗੁਨੋ, ਫਾਜ਼ਿਲਕਾ, ਮਲੋਟ, ਗਿੱਦੜਬਾਹਾ, ਮੁਕਤਸਰ, ਬਠਿੰਡਾ, ਮਾਨਸਾ, ਸੰਗਤ, ਕਿਲਿਆਂਵਾਲੀ, ਰਾਮਾ, ਸਰਦੂਲਗੜ੍ਹ ਅਤੇ ਬੁਢਲਾਡਾ ਸ਼ਾਮਲ ਹਨ।

Advertisement
×