DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਿਸਾਨਾਂ ਦਾ ਵਫ਼ਦ ਬੀ ਐੱਸ ਐੱਫ ਨੂੰ ਮਿਲਿਆ

ਡਰੋਨਾਂ ਦੀ ਆਮਦ ਰੋਕਣ ਅਤੇ ਕਿਸਾਨ ਮੰਗਾਂ ਦੇ ਹੱਲ ਬਾਰੇ ਅਪੀਲ ਕੀਤੀ

  • fb
  • twitter
  • whatsapp
  • whatsapp
featured-img featured-img
ਬੀ ਐੱਸ ਐੱਫ ਅਧਿਕਾਰੀਆਂ ਨੂੰ ਮੰਗ ਪੱਤਰ ਦਿੰਦਾ ਹੋਇਆ ਕਿਸਾਨਾਂ ਦਾ ਵਫਦ।
Advertisement

ਸਰਹੱਦ ’ਤੇ ਡਰੋਨ ਰਾਹੀਂ ਵੱਧ ਰਹੀਆਂ ਤਸਕਰੀ ਅਤੇ ਹੋਰ ਸਮੱਸਿਆਵਾਂ ਬਾਰੇ ਕਿਸਾਨਾਂ ਦਾ ਵਫਦ ਬਾਰਡਰ ਏਰੀਆ ਸੰਘਰਸ਼ ਕਮੇਟੀ ਜਥੇਬੰਦੀ ਦੀ ਅਗਵਾਈ ਹੇਠ ਬੀ ਐੱਸ ਐੱਫ ਦੇ ਅਧਿਕਾਰੀਆਂ ਨੂੰ ਮਿਲਿਆ ਹੈ।

ਵਫਦ ਦੀ ਅਗਵਾਈ ਕਿਸਾਨ ਆਗੂ ਰਤਨ ਸਿੰਘ ਰੰਧਾਵਾ ਨੇ ਕੀਤੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਵਫਦ ਵੱਲੋਂ ਬੀ ਐੱਸ ਐੱਫ ਅਧਿਕਾਰੀਆਂ ਨੂੰ ਕਿਸਾਨ ਸਮੱਸਿਆਵਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ। ਸਮੱਸਿਆਵਾਂ ਵਿੱਚ ਕਿਸਾਨਾਂ ਵਲੋਂ ਝੋਨੇ ਦੀ ਵਾਢੀ ਅਤੇ ਕਣਕ ਤੇ ਬਾਕੀ ਫ਼ਸਲਾਂ ਬੀਜਣ ਲਈ 9 ਵਜੇ ਤੋਂ 5 ਵਜੇ ਸ਼ਾਮ ਤੱਕ ਸਾਰੇ ਗੇਟ ਖੁੱਲ੍ਹੇ ਰੱਖਣ, ਆਈ ਕਾਰਡ ਜਾਰੀ ਕਰਨ, ਡਰੋਨਾਂ ਦੀ ਪਾਕਿਸਤਾਨ ਵਲੋਂ ਵੱਡੀ ਆਮਦ ਨੂੰ ਠੱਲ੍ਹ ਪਾਉਣ ਦੀ ਮੰਗ ਕੀਤੀ ਹੈ। ਪਿਛਲੇ 10 ਸਾਲ ਤੋਂ ਸਰਹੱਦੀ ਖੇਤਰ ਦੇ ਨੌਜਵਾਨ ਨਸ਼ਿਆਂ ਅਤੇ ਅਪਰਾਧਾਂ ਵਿੱਚ ਫਸ ਰਹੇ ਹਨ। ਨਸ਼ਿਆਂ ਅਤੇ ਅਪਰਾਧਾਂ ਤੋਂ ਬਚਾਉਣ ਲਈ ਬੀ ਐੱਸ ਐੱਫ ਨੂੰ ਬਹੁਪੱਖੀ ਪਹੁੰਚ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।

Advertisement

ਵਫਦ ਵਿੱਚ ਸ਼ਾਮਲ ਕਿਸਾਨ ਆਗੂ ਗੁਰਨਾਮ ਸਿੰਘ ਦਾਉਕੇ, ਮਨਿੰਦਰ ਸਿੰਘ ਨੇਸ਼ਟਾ, ਬਲਜੀਤ ਸਿੰਘ ਰੋਂੜਾਵਾਲਾ ਖੁਰਦ, ਨਿਸ਼ਾਨ ਸਿੰਘ ਮੁਹਾਵਾ, ਯੂਨੀਅਨ ਆਗੂ ਰੇਸ਼ਮ ਸਿੰਘ ਸੰਧੂ ਨੇ ਡਰੋਨ ਰੋਕਣ ਵਾਸਤੇ ਪੱਕੀ ਤੇ ਠੋਸ ਯੋਜਨਾ ਬਣਾਉਣ ਦੀ ਅਪੀਲ ਕੀਤੀ।

Advertisement

Advertisement
×