DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਆਰਥਿਕ ਤੰਗੀ ਕਾਰਨ ਕਿਸਾਨ ਵੱਲੋਂ ਖ਼ੁਦਕੁਸ਼ੀ

ਇਥੇ ਪਿੰਡ ਠੁੱਲੀਵਾਲ ਵਿਖੇ ਕਿਸਾਨ ਨੇ ਕਰਜ਼ੇ ਤੇ ਆਰਥਿਕ ਤੰਗੀ ਕਾਰਨ ਆਪਣੇ ਘਰ ‘ਚ ਕੋਈ ਜ਼ਹਿਰੀਲੀ ਦਵਾਈ ਨਿਗਲ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਕਿਸਾਨ ਦੀ ਪਛਾਣ ਹਰਜਿੰਦਰ ਸਿੰਘ (44) ਪੁੱਤਰ ਜੱਗਾ ਸਿੰਘ ਵਾਸੀ ਠੁੱਲੀਵਾਲ ਵਜੋਂ ਹੋਈ ਹੈ। ਥਾਣਾ...

  • fb
  • twitter
  • whatsapp
  • whatsapp
Advertisement

ਇਥੇ ਪਿੰਡ ਠੁੱਲੀਵਾਲ ਵਿਖੇ ਕਿਸਾਨ ਨੇ ਕਰਜ਼ੇ ਤੇ ਆਰਥਿਕ ਤੰਗੀ ਕਾਰਨ ਆਪਣੇ ਘਰ ‘ਚ ਕੋਈ ਜ਼ਹਿਰੀਲੀ ਦਵਾਈ ਨਿਗਲ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਕਿਸਾਨ ਦੀ ਪਛਾਣ ਹਰਜਿੰਦਰ ਸਿੰਘ (44) ਪੁੱਤਰ ਜੱਗਾ ਸਿੰਘ ਵਾਸੀ ਠੁੱਲੀਵਾਲ ਵਜੋਂ ਹੋਈ ਹੈ। ਥਾਣਾ ਠੁੱਲੀਵਾਲ ਮੁਖੀ ਅਜੈਬ ਸਿੰਘ ਨੇ ਦੱਸਿਆ ਕਿ ਹਰਜਿੰਦਰ ਦੀ ਜ਼ਮੀਨ ਵਿਕ ਚੁੱਕੀ ਸੀ। ਉਹ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਕੇ ਕਰ ਰਿਹਾ ਸੀ। ਉਸ ’ਤੇ ਬੈਂਕਾਂ ਤੇ ਨਿੱਜੀ ਕਰਜ਼ਾ ਸੀ। ਪਿਛਲੇ ਸਮੇਂ ਖੇਤੀ ’ਚ ਘਾਟੇ ਕਾਰਨ ਉਹ ਕਿਸ਼ਤਾਂ ਦੇਣ ਤੋਂ ਅਸਮਰੱਥ ਸੀ ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਜ਼ਹਿਰੀਲੀ ਦਵਾਈ ਨਿਗਲ ਲਈ ਤੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਧਾਰਾ 194 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

Advertisement
Advertisement
×