DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਲਾਪਤਾ ਹੋਈਆਂ ਨਾਬਾਲਗ ਲੜਕੀਆਂ ਨੂੰ ਮੁੰਬਈ ਤੋਂ ਲੱਭਣ ਦੇ ਮਾਮਲੇ ਵਿੱਚ ਫ਼ਰੀਦਕੋਟ ਪੁਲੀਸ ਦੇ ਵੱਡੇ ਖੁਲਾਸੇ

ਹੁਣ ਤੱਕ ਦੀ ਜਾਂਚ ਤਸਕਰੀ ਵੱਲ ਕਰ ਰਹੀ ਹੈ ਇਸ਼ਾਰਾ

  • fb
  • twitter
  • whatsapp
  • whatsapp
featured-img featured-img
iStock
Advertisement

ਫ਼ਰੀਦਕੋਟ ਪੁਲੀਸ ਨੇ ਲਗਪਗ 14 ਤੋਂ 15 ਸਾਲ ਦੀ ਉਮਰ ਦੀਆਂ ਤਿੰਨ ਨਾਬਾਲਗ ਲੜਕੀਆਂ ਨੂੰ ਲੱਭ ਲਿਆ ਹੈ, ਜੋ ਕਿ 12 ਅਗਸਤ ਨੂੰ ਜ਼ਿਲ੍ਹੇ ਵਿੱਚੋਂ ਲਾਪਤਾ ਹੋ ਗਈਆਂ ਸਨ। ਇਹ ਕੁੜੀਆਂ ਬਾਅਦ ਵਿੱਚ ਮੁੰਬਈ ਵਿੱਚ ਟਰੇਸ ਕੀਤੀਆਂ ਗਈਆਂ ਸਨ ਅਤੇ ਇਸ ਮਾਮਲੇ ਦੇ ਸਬੰਧ ਵਿੱਚ ਦੋ ਜਣਿਆਂ ਨੂੰ ਕਾਬੂ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇੱਥੇ ਇਹ ਜਾਣਕਾਰੀ ਦਿੱਤੀ ਹੈ।

ਹੁਣ ਤੱਕ ਦੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਮੁਲਜ਼ਮਾਂ ਨੇ ਲੜਕੀਆਂ ਨੂੰ ਜਿਨਸੀ ਸ਼ੋਸ਼ਣ ਲਈ ਤਸਕਰੀ ਵਿੱਚ ਧੱਕਣ ਦੀ ਸੰਭਾਵਨਾ ਦੇ ਨਾਲ ਮੁੰਬਈ ਜਾਣ ਲਈ ਲੁਭਾਇਆ ਸੀ।

Advertisement

ਲੜਕੀਆਂ ਦੇ ਸਕੂਲ ਵਿੱਚੋਂ ਲਾਪਤਾ ਹੋਣ ਤੋਂ ਬਾਅਦ ਥਾਣਾ ਸਿਟੀ-2, ਫ਼ਰੀਦਕੋਟ ਵਿਖੇ ਭਾਰਤੀ ਨਿਆਂ ਸੰਹਿਤਾ (ਬੀ ਐੱਨ ਐੱਸ) ਦੀ ਧਾਰਾ 137(2) ਤਹਿਤ ਐੱਫ ਆਈ ਆਰ ਦਰਜ ਕੀਤੀ ਗਈ ਸੀ। ਐੱਸ ਪੀ (ਜਾਂਚ) ਨਰਿੰਦਰ ਸਿੰਘ ਅਤੇ ਐੱਸ ਐੱਸ ਪੀ ਗੁਰਬਖਸ਼ ਸਿੰਘ ਬੈਂਸ ਦੀ ਸਮੁੱਚੀ ਅਗਵਾਈ ਹੇਠ ਥਾਣਾ ਸਿਟੀ-1 ਦੀਆਂ ਟੀਮਾਂ ਦੇ ਨਾਲ ਕੰਮ ਕਰਦੇ ਹੋਏ ਥਾਣਾ ਸਿਟੀ-2 ਦੇ ਐੱਸ ਐੱਚ ਓ ਦੇ ਅਧੀਨ ਬਿਨਾਂ ਕਿਸੇ ਦੇਰੀ ਦੇ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ।

Advertisement

ਥਾਣਾ ਸਿਟੀ-2 ਦੇ ਐੱਸ ਐੱਚ ਓ ਨੇ ਦੱਸਿਆ ਕਿ ਜਾਂਚ ਟੀਮ ਨੂੰ ਸਕੂਲ ਤੋਂ ਸਥਾਨਕ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੱਕ ਦੇ ਰਸਤੇ 'ਤੇ 50 ਤੋਂ ਵੱਧ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕਰਨੀ ਪਈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੁੜੀਆਂ ਇਸ ਇਲਾਕੇ ਤੋਂ ਕਿਵੇਂ ਨਿਕਲੀਆਂ। ਫੁਟੇਜ ਵਿੱਚ ਉਨ੍ਹਾਂ ਨੂੰ ਇੱਕ ਰੇਲਗੱਡੀ ਵਿੱਚ ਸਵਾਰ ਹੁੰਦੇ ਹੋਏ ਦੇਖਿਆ ਗਿਆ, ਇਸ ਫੁਟੇਜ ਦੀ ਵਰਤੋਂ ਪੁਲੀਸ ਨੇ ਉਨ੍ਹਾਂ ਦੇ ਰਸਤੇ ਨੂੰ ਪਹਿਲਾਂ ਦਿੱਲੀ ਅਤੇ ਫਿਰ ਅੱਗੇ ਮੁੰਬਈ ਤੱਕ ਟਰੇਸ ਕਰਨ ਲਈ ਕੀਤੀ।

ਜਾਂਚ ਟੀਮ ਨੇ ਉਨ੍ਹਾਂ ਦੀ ਲੋਕੇਸ਼ਨ ਦਾ ਪਤਾ ਲਗਾਉਣ ਲਈ ਕੁੜੀਆਂ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ ਖਾਤਿਆਂ ਦੀ ਵੀ ਜਾਂਚ ਕੀਤੀ ਅਤੇ ਇੱਕ ਐਡਵਾਂਸ ਟੀਮ ਤੇ ਇੱਕ ਬੈਕਅੱਪ ਟੀਮ ਮੁੰਬਈ ਭੇਜੀ, ਜਿਸ ਨੇ ਅਖੀਰ ਲੜਕੀਆਂ ਨੂੰ ਸੁਰੱਖਿਅਤ ਲੱਭ ਲਿਆ।

ਇਸ ਮਾਮਲੇ ਵਿੱਚ ਕਾਬੂ ਕੀਤੇ ਗਏ ਦੋ ਜਣਿਆਂ 'ਚੋਂ ਇੱਕ ਵਿਅਕਤੀ ਦੀ ਪਛਾਣ ਅਸੀਸ ਵਜੋਂ ਹੋਈ ਹੈ, ਜਿਸਨੂੰ ਪ੍ਰੋਡਕਸ਼ਨ ਰਿਮਾਂਡ 'ਤੇ ਫਰੀਦਕੋਟ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ ਇੱਕ ਔਰਤ ਦੀ ਪਛਾਣ ਅਸ਼ਵਨੀ ਕੌਰ ਵਜੋਂ ਹੋਈ ਹੈ, ਜਿਸਨੂੰ ਅਜੇ ਤੱਕ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ ਅਤੇ ਉਸ ਨੂੰ ਮੁੰਬਈ ਤੋਂ ਲਿਆਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਪੁਲੀਸ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਮੁੰਬਈ ਵਿੱਚ ਰਹਿ ਰਹੇ ਸਨ। ਅਸ਼ਵਨੀ ਕੌਰ ਅਸਲ ਵਿੱਚ ਪੰਜਾਬ ਦੇ ਤਰਨਤਾਰਨ ਇਲਾਕੇ ਦੀ ਰਹਿਣ ਵਾਲੀ ਹੈ ਅਤੇ ਆਪਣੇ ਪਤੀ ਨਾਲ ਵਿਵਾਦ ਤੋਂ ਬਾਅਦ  ਮੁੰਬਈ ਚਲੀ ਗਈ ਸੀ। ਉੱਥੇ ਹੀ ਆਸੀਸ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ।

ਪੁਲੀਸ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੇ ਮੁੰਬਈ ਵਿੱਚ ਕੁੜੀਆਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਸੀ।

ਪੁਲੀਸ ਦਾ ਕਹਿਣਾ ਹੈ ਕਿ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹੀ ਘਟਨਾ ਦੇ ਪੂਰੇ ਵੇਰਵੇ ਅਤੇ ਇਸ ਵਿੱਚ ਸ਼ਾਮਲ ਕਿਸੇ ਵੀ ਤਸਕਰੀ ਨੈੱਟਵਰਕ ਦੇ ਦਾਇਰੇ ਦਾ ਪਤਾ ਲੱਗੇਗਾ। ਇਹ ਨਿਰਧਾਰਤ ਕਰਨ ਲਈ ਇੱਕ ਉੱਚ-ਪੱਧਰੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਸ ਮਾਮਲੇ ਦੇ ਦੂਜੇ ਸੂਬਿਆਂ ਨਾਲ ਸਬੰਧ ਹਨ ਅਤੇ ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement
×