DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Faridkot Pharmacy Exam: ਦੋ ਮੁੱਖ ਮੁਲਜ਼ਮਾਂ ਨੇ ਅਦਾਲਤ ਵਿੱਚ ਕੀਤਾ ਆਤਮ-ਸਮਰਪਣ

ਪੁਲੀਸ ਰਿਮਾਂਡ ਦੌਰਾਨ ਰੋਜ਼ਾਨਾ ਮੈਡੀਕਲ ਜਾਂਚ ਦੀ ਮੰਗ

  • fb
  • twitter
  • whatsapp
  • whatsapp
Advertisement

ਫ਼ਾਰਮੇਸੀ ਪ੍ਰੀਖਿਆ ਨਕਲ ਮਾਮਲੇ ਵਿੱਚ, ਹਰਿਆਣਾ ਦੇ ਭਿਵਾਨੀ ਦੇ ਰਹਿਣ ਵਾਲੇ ਦੋ ਮੁੱਖ ਮੁਲਜ਼ਮਾਂ ਆਯੁਸ਼ ਅਤੇ ਸੱਜਣ ਕੁਮਾਰ ਨੇ ਅੱਜ ਇੱਥੇ ਡਿਊਟੀ ਮਜਿਸਟਰੇਟ ਦੀ ਅਦਾਲਤ ਵਿੱਚ ਆਤਮ-ਸਮਰਪਣ ਕਰ ਦਿੱਤਾ।

ਆਪਣੇ ਆਪ ਨੂੰ ਬੇਕਸੂਰ ਦੱਸਦਿਆਂ, ਦੋਵਾਂ ਨੇ ਆਪਣੀ ਆਤਮ-ਸਮਰਪਣ ਅਰਜ਼ੀ ਵਿੱਚ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਝੂਠਾ ਫਸਾਇਆ ਗਿਆ ਹੈ। ਉਨ੍ਹਾਂ ਜਾਂਚ ਏਜੰਸੀ ਅਤੇ ਨਿਆਂਇਕ ਪ੍ਰਕਿਰਿਆ ਵਿੱਚ ਪੂਰਾ ਸਹਿਯੋਗ ਕਰਨ ਦੀ ਇੱਛਾ ਜ਼ਾਹਰ ਕੀਤੀ ਅਤੇ ਕਿਹਾ ਕਿ ਉਹ ਸਵੈ-ਇੱਛਾ ਨਾਲ ਅਦਾਲਤ ਦੇ ਸਾਹਮਣੇ ਆਤਮ-ਸਮਰਪਣ ਕਰ ਰਹੇ ਹਨ।

Advertisement

ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਅੱਗੇ ਦੀ ਜਾਂਚ ਲਈ ਚਾਰ ਦਿਨਾਂ ਦੇ ਪੁਲੀਸ ਰਿਮਾਂਡ 'ਤੇ ਭੇਜ ਦਿੱਤਾ ਹੈ।

Advertisement

ਪੁੱਛਗਿੱਛ ਦੌਰਾਨ ਸਰੀਰਕ ਤਸ਼ੱਦਦ, ਦੁਰਵਿਵਹਾਰ ਅਤੇ 'ਥਰਡ-ਡਿਗਰੀ' ਤਰੀਕਿਆਂ ਦੀ ਵਰਤੋਂ ਦੇ ਖ਼ਦਸ਼ੇ ਨੂੰ ਜਤਾਉਂਦਿਆਂ, ਮੁਲਜ਼ਮਾਂ ਨੇ ਅਦਾਲਤ ਤੋਂ ਰੋਜ਼ਾਨਾ ਮੈਡੀਕਲ ਜਾਂਚ ਦਾ ਹੁਕਮ ਦੇਣ ਦੀ ਮੰਗ ਕੀਤੀ। ਉਨ੍ਹਾਂ ਅਦਾਲਤ ਨੂੰ ਇਹ ਨਿਰਦੇਸ਼ ਦੇਣ ਦੀ ਅਪੀਲ ਕੀਤੀ ਕਿ ਪੁਲੀਸ ਰਿਮਾਂਡ ਦੀ ਪੂਰੀ ਮਿਆਦ ਦੌਰਾਨ ਰੋਜ਼ਾਨਾ ਦੀ ਮੈਡੀਕਲ ਰਿਪੋਰਟ ਨੂੰ ਨਿਆਂਇਕ ਰਿਕਾਰਡ ਦਾ ਹਿੱਸਾ ਬਣਾਇਆ ਜਾਵੇ।

ਇਹ ਆਤਮ-ਸਮਰਪਣ ਪੁਲੀਸ ਵੱਲੋਂ ਆਯੁਸ਼, ਸੱਜਣ ਕੁਮਾਰ ਅਤੇ ਇੱਕ ਤੀਜੇ ਸਹਿ-ਮੁਲਜ਼ਮ ਬਲਵਿੰਦਰ ਸਿੰਘ ਉਰਫ਼ ਮਸਤਰੀ ਵਿਰੁੱਧ ਗ਼ੈਰ-ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਹਾਸਲ ਕਰਨ ਤੋਂ ਦੋ ਦਿਨ ਬਾਅਦ ਹੋਇਆ ਹੈ।

ਜ਼ਿਕਰਯੋਗ ਹੈ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ (BFUHS) ਵੱਲੋਂ ਫ਼ਾਰਮੇਸੀ ਅਫ਼ਸਰ ਦੀਆਂ 454 ਪੋਸਟਾਂ ਲਈ ਭਰਤੀ ਪ੍ਰੀਖਿਆ 19 ਜੁਲਾਈ ਨੂੰ ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਦੇ ਕੇਂਦਰਾਂ ਵਿੱਚ ਲਈ ਗਈ ਸੀ।

ਇਸ ਦੌਰਾਨ ਖ਼ਾਸ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਚਲਾਏ ਗਏ ਸਾਂਝੇ ਅਪਰੇਸ਼ਨ ਤੋਂ ਬਾਅਦ ਇਸ ਹਾਈ-ਟੈਕ ਅੰਤਰਰਾਜੀ ਨਕਲ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ।

ਹੁਣ ਤੱਕ ਪੁਲੀਸ ਨੇ ਇਸ ਮਾਮਲੇ ਵਿੱਚ 38 ਵਿਅਕਤੀਆਂ ਨੂੰ ਗ੍ਰਿਫ਼ਤਾਰ ਜਾਂ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਵਿੱਚ ਇਲੈਕਟ੍ਰਾਨਿਕ ਯੰਤਰਾਂ ਦੀ ਵਰਤੋਂ ਕਰਦੇ ਫੜੇ ਗਏ 25 ਉਮੀਦਵਾਰ ਅਤੇ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ ਸਰਗਰਮ 13 ਹੈਂਡਲਰ/ਸਾਜ਼ਿਸ਼ਕਰਤਾ ਸ਼ਾਮਲ ਹਨ।

Advertisement
×