DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਪੰਜਾਬੀ ਗਾਇਕ Jassi Gill ਨੂੰ ਸਦਮਾ; ਮਾਤਾ ਦਾ ਦੇਹਾਂਤ

28 ਜੁਲਾਈ ਨੂੰ ਸਵੇਰੇ 10:30 ਵਜੇ ਪਿੰਡ ਜੰਡਾਲੀ ਵਿਖੇ ਕੀਤਾ ਜਾਵੇਗਾ ਅੰਤਿਮ ਸੰਸਕਾਰ

  • fb
  • twitter
  • whatsapp
  • whatsapp
featured-img featured-img
ਰਵਿੰਦਰ ਕੌਰ ਦੀ ਫਾਈਲ ਫੋਟੋ।
Advertisement

ਸਬ-ਡਿਵੀਜ਼ਨ ਪਾਇਲ ਦੇ ਪਿੰਡ ਜੰਡਾਲੀ ਦੇ ਜੰਮਪਲ ਪ੍ਰਸਿੱਧ ਪੰਜਾਬੀ ਗਾਇਕ ਤੇ ਫ਼ਿਲਮੀ ਅਦਾਕਾਰ ਜੱਸੀ ਗਿੱਲ ਨੂੰ ਗਹਿਰਾ ਸਦਮਾ ਲੱਗਿਆ ਹੈ। ਦਰਅਸਲ ਉਨ੍ਹਾਂ ਦੀ ਮਾਤਾ ਰਵਿੰਦਰ ਕੌਰ (65 ਸਾਲ) ਪਤਨੀ ਗੁਰਮਿੰਦਰ ਸਿੰਘ ਦਾ ਸੰਖੇਪ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਹੈ।

ਉਹ ਆਪਣੇ ਪਿੱਛੇ 3 ਲੜਕੀਆਂ ਤੇ ਲੜਕਾ ਜਸਦੀਪ ਸਿੰਘ ਉਰਫ਼ ਜੱਸੀ ਗਿੱਲ ਨੂੰ ਛੱਡ ਗਏ ਹਨ।

Advertisement

ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਸੀ ਗਿੱਲ ਦੇ ਚਾਚਾ, ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਸਾਬਕਾ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਨੇ ਦੱਸਿਆ ਕਿ ਰਵਿੰਦਰ ਕੌਰ ਦਾ ਅੰਤਿਮ ਸੰਸਕਾਰ 28 ਜੁਲਾਈ ਦਿਨ ਮੰਗਲਵਾਰ ਨੂੰ ਸਵੇਰੇ 10:30 ਵਜੇ ਉਨ੍ਹਾਂ ਦੇ ਪਿੰਡ ਜੰਡਾਲੀ (ਭਾਡੇਵਾਲ) ਵਿਖੇ ਕੀਤਾ ਜਾਵੇਗਾ।

Advertisement

Advertisement
×