ਜੋਗਿੰਦਰ ਸਿੰਘ ਮਾਨ
ਮਾਨਸਾ, 14 ਜਨਵਰੀ
ਰਿਸ਼ਤੇਦਾਰੀ ਵਿਚ ਲੋਹੜੀ ਮਨਾਕੇ ਕਾਰ ਰਾਹੀਂ ਘਰ ਪਰਤ ਰਹੇ ਪਤੀ-ਪਤਨੀ ਅਤੇ ਬੱਚੀ ਦੀ ਮੌਤ ਹੋ ਗਈ। ਗੋਪੀ ਸਿੰਘ (31) ਪੁੱਤਰ ਭਾਗ ਸਿੰਘ ਆਪਣੀ ਪਤਨੀ ਗੀਤਾ ਰਾਣੀ (30) ਅਤੇ ਪੁੱਤਰੀ ਰੱਜੋ (2) ਰਿਸ਼ਤੇਦਾਰੀ ਵਿਚ ਲੋਹੜੀ ਮਨਾਉਣ ਬਾਅਦ ਪਿੱਡ ਬਛੋਆਣਾ ਤੋਂ ਪਿੰਡ ਫਤਿਹਗੜ੍ਹ (ਸੰਗਰੂਰ) ਨੂੰ ਜਾ ਰਹੇ ਸੀ ਕਿ ਅਚਾਨਕ ਪਿੰਡ ਦੋਦੜਾ ਦੇ ਨਜ਼ਦੀਕ ਕਾਰ ਬੇਕਾਬੂ ਹੋ ਕੇ ਦਰਖੱਤ ਨਾਲ ਜਾ ਟਕਰਾਈ। ਸਦਰ ਪੁਲੀਸ ਨੇ ਰਾਹਗੀਰਾਂ ਦੇ ਸਹਿਯੋਗ ਨਾਲ ਲਾਸ਼ਾਂ ਸਿਵਲ ਹਸਪਤਾਲ ਭੇਜੀਆਂ। ਸਹਾਇਕ ਥਾਣੇਦਾਰ ਪਵਿੱਤਰ ਸਿੰਘ ਨੇ ਮ੍ਰਿਤਕ ਦੇ ਭਰਾ ਉਮ ਪ੍ਰਕਾਸ਼ ਦੇ ਬਿਆਨ ’ਤੇ ਧਾਰਾ 174 ਅਧੀਨ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਪਰਿਵਾਰ ਨੰ ਸੌਂਪ ਦਿਤੀਆਂ।