DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਤਿੰਨ ਦਿਨ ਪਹਿਲਾਂ ਨਹਿਰ ’ਚ ਰੁੜ੍ਹੇ ਬੱਚਿਆਂ ਦੀ ਭਾਲ ਲਈ ਪਰਿਵਾਰ ਵੱਲੋਂ ਚੱਕਾ ਜਾਮ; ਪਾਣੀ ਦਾ ਵਹਾਅ ਘਟਾਉਣ ਦੀ ਕੀਤੀ ਮੰਗ

ਮੂਰਤੀ ਵਿਸਰਜਨ ਦੌਰਾਨ ਰੁੜ੍ਹੇ ਬੱਚਿਆਂ ਦਾ ਤਿੰਨ ਦਿਨਾਂ ਬਾਅਦ ਵੀ ਨਹੀਂ ਮਿਲਿਆ ਕੋਈ ਸੁਰਾਗ

  • fb
  • twitter
  • whatsapp
  • whatsapp
featured-img featured-img
ਗੁੰਮਸ਼ੁਦਾ ਬੱਚਿਆਂ ਦੀਆਂ ਫਾਈਲ ਫ਼ੋਟੋਆਂ
Advertisement

ਤਿੰਨ ਦਿਨ ਪਹਿਲਾਂ ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ ਵਿੱਚ ਡੁੱਬੇ ਦੋ ਸਕੇ ਭੈਣ-ਭਰਾਵਾਂ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਸ਼ੁੱਕਰਵਾਰ ਨੂੰ ਨਹਿਰ ਦੇ ਕਿਨਾਰੇ ਧਰਨਾ ਦਿੱਤਾ। ਪੀੜਤ ਪਰਿਵਾਰ ਨੇ ਬੱਚਿਆਂ ਦੀ ਭਾਲ ਨੂੰ ਆਸਾਨ ਬਣਾਉਣ ਲਈ ਨਹਿਰ ਵਿੱਚ ਪਾਣੀ ਦਾ ਵਹਾਅ ਘਟਾਉਣ ਦੀ ਮੰਗ ਕੀਤੀ ਹੈ।

ਮੰਗਲਵਾਰ ਸ਼ਾਮ ਤੋਂ ਗੁੰਮਸ਼ੁਦਾ ਬੱਚਿਆਂ ਦਾ ਕੋਈ ਪਤਾ ਨਾ ਲੱਗਣ ਕਾਰਨ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਬਾਅਦ ਵਿੱਚ ਸੜਕ ਜਾਮ ਕਰ ਦਿੱਤੀ।

Advertisement

ਜੋਗੀ ਨਗਰ ਟਿੱਬਾ ਦੇ ਰਹਿਣ ਵਾਲੇ 6 ਸਾਲਾ ਅੰਜਨਾ ਅਤੇ ਉਸ ਦੇ 11 ਸਾਲਾ ਭਰਾ ਰਿਸ਼ੂ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਭਗਵਾਨ ਸ਼੍ਰੀ ਗਣੇਸ਼ ਦੀ ਮੂਰਤੀ ਵਿਸਰਜਨ ਦੌਰਾਨ ਪਾਣੀ ਦੇ ਤੇਜ਼ ਬਹਾਅ ਵਿੱਚ ਰੁੜ੍ਹ ਗਏ ਸਨ। ਦੋਵੇਂ ਬੱਚੇ ਨਹਿਰ ’ਤੇ ਮੂਰਤੀ ਵਿਸਰਜਨ ਦੇਖਣ ਗਏ ਸਨ, ਜਿੱਥੇ ਕਥਿਤ ਤੌਰ ’ਤੇ ਅੰਜਨਾ ਦਾ ਪੈਰ ਫਿਸਲ ਗਿਆ ਅਤੇ ਉਹ ਨਹਿਰ ’ਚ ਡਿੱਗ ਗਈ। ਆਪਣੀ ਭੈਣ ਨੂੰ ਬਚਾਉਣ ਲਈ ਰਿਸ਼ੂ ਨੇ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ, ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਦੋਵੇਂ ਰੁੜ੍ਹ ਗਏ।

Advertisement

ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ਼) ਅਤੇ ਨੌਜਵਾਨ ਵੈਲਫ਼ੇਅਰ ਸੋਸਾਇਟੀ ਦੀਆਂ ਟੀਮਾਂ ਨੇ ਸ਼ੁੱਕਰਵਾਰ ਨੂੰ ਵੀ ਭਾਲ ਜਾਰੀ ਰੱਖੀ। ਘਟਨਾ ਸਥਾਨ ਤੋਂ ਲੈ ਕੇ ਘੁੱਦਾ ਪਿੰਡ ਤੱਕ ਨਹਿਰ ਦੇ ਨਾਲ-ਨਾਲ ਭਾਲ ਕੀਤੀ ਗਈ, ਪਰ ਬੱਚਿਆਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ।

ਇਸ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਨੇ ਕਈ ਸਥਾਨਕ ਸਿਆਸਤਦਾਨਾਂ ਨਾਲ ਮੁਲਾਕਾਤ ਕਰਕੇ ਨਹਿਰ ’ਚ ਪਾਣੀ ਦਾ ਪੱਧਰ ਘਟਾਉਣ ਦੀ ਮੰਗ ਕੀਤੀ ਸੀ।

ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਮੂਰਤੀ ਵਿਸਰਜਨ ਲਈ ਨਹਿਰ ਕਿਨਾਰੇ ਵੱਡੀ ਗਿਣਤੀ ’ਚ ਲੋਕਾਂ ਦੇ ਇਕੱਠੇ ਹੋਣ ਦੀ ਉਮੀਦ ਸੀ, ਪਰ ਉਸ ਦਿਨ ਪ੍ਰਸ਼ਾਸਨ ਵੱਲੋਂ ਪੁਖ਼ਤਾ ਇੰਤਜ਼ਾਮ ਨਹੀਂ ਕੀਤੇ ਗਏ ਸਨ।

Advertisement
×