ਸਬ-ਇੰਸਪੈਕਟਰ ਦੀ ਵਰਦੀ ਪਾ ਕੇ ਲੋਕਾਂ ਨੂੰ ਠੱਗਣ ਵਾਲਾ ਜਾਅਲੀ ਪੁਲੀਸ ਮੁਲਾਜ਼ਮ ਗ੍ਰਿਫ਼ਤਾਰ
ਪੁਲੀਸ ਨੇ ਇੱਕ ਜਾਅਲੀ ਪੁਲੀਸ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ; ਜੋ ਲੋਕਾਂ ਨੂੰ ਪੁਲੀਸ ਦੇ ਨਾਂ 'ਤੇ ਡਰਾ-ਧਮਕਾ ਕੇ ਉਨ੍ਹਾਂ ਨਾਲ ਠੱਗੀਆਂ ਮਾਰਦਾ ਸੀ।
Advertisement
ਪੁਲੀਸ ਵੱਲੋਂ ਇੱਕ ਜਾਅਲੀ ਪੁਲੀਸ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਦੇ ਤਫ਼ਤੀਸ਼ੀ ਅਧਿਕਾਰੀ ਏ.ਐੱਸ.ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਕਰਨਦੀਪ ਸਿੰਘ (ਵਾਸੀ ਮਕਾਨ ਨੰਬਰ 634, ਵਾਰਡ ਨੰਬਰ 9, ਮੁਰਾਦਪੁਰ ਮੁਹੱਲਾ, ਤਰਨ ਤਾਰਨ) ਵਜੋਂ ਹੋਈ ਹੈ।
ਉਹ ਲੋਕਾਂ ਨੂੰ ਠੱਗਣ ਲਈ ਘਰੋਂ ਸਿਵਲ ਕੱਪੜੇ ਪਹਿਨ ਕੇ ਨਿਕਲਦਾ ਸੀ ਅਤੇ ਆਪਣੇ ਨਾਲ ਲਿਫ਼ਾਫ਼ੇ ਵਿੱਚ ਪੁਲੀਸ ਦੀ ਵਰਦੀ ਰੱਖਦਾ ਸੀ। ਉਹ ਕਿਸੇ ਏਕਾਂਤ ਜਗ੍ਹਾ 'ਤੇ ਲੋਕਾਂ ਨੂੰ ਰੋਕ ਕੇ ਉਨ੍ਹਾਂ ਨਾਲ ਠੱਗੀnਆਂ ਮਾਰਦਾ ਸੀ। ਪੁਲੀਸ ਨੇ ਉਸ ਕੋਲੋਂ ਸਬ-ਇੰਸਪੈਕਟਰ ਦੀ ਵਰਦੀ ਬਰਾਮਦ ਕੀਤੀ ਹੈ।
Advertisement
ਕੇਸ ਦਰਜ ਅਤੇ ਅਦਾਲਤੀ ਕਾਰਵਾਈ
Advertisement
ਇਸ ਸਬੰਧੀ ਥਾਣਾ ਸਿਟੀ ਦੀ ਪੁਲੀਸ ਨੇ ਮੁਕੱਦਮਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਬੀਤੇ ਕੁਝ ਸਮੇਂ ਤੋਂ ਇਸ ਤਰ੍ਹਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਸੀ। ਪੁਲੀਸ ਨੇ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਉਸ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ 'ਤੇ ਭੇਜ ਦਿੱਤਾ ਹੈ।
Advertisement
×

