DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Police: ਪੰਜਾਬ ਵਿੱਚ ਵੀ Facial Recognition System ਚਾਲੂ

Police Face Recognition: ਖੰਨਾ ਪੁਲੀਸ ਵੱਲੋਂ ਈਸੜੂ ’ਚ ਰਾਜ ਪੱਧਰੀ ਸਮਾਗਮ ਦੌਰਾਨ ਤਕਨੀਕ ਦੀ ਅਜ਼ਮਾਇਸ਼

  • fb
  • twitter
  • whatsapp
  • whatsapp
Advertisement
Police Face Recognition: ਪੰਜਾਬ ਲਈ ਅਹਿਮ ਪਹਿਲਕਦਮੀ ਵਜੋਂ ਖੰਨਾ ਪੁਲੀਸ ਨੇ ਨਿਗਰਾਨੀ ਦਾ ਅਮਲ ਮਜ਼ਬੂਤ ​​ਕਰਨ ਅਤੇ ਮਸ਼ਕੂਕ ਦੀ ਪਛਾਣ ਬਿਹਤਰ ਬਣਾਉਣ ਲਈ ਚਿਹਰੇ ਦੀ ਪਛਾਣ ਪ੍ਰਣਾਲੀ (ਐੱਫ ਆਰ ਐੱਸ) ਸਥਾਪਤ ਕੀਤੀ ਹੈ। ਇਹ ਪ੍ਰਣਾਲੀ ਦਿੱਲੀ ਪੁਲੀਸ ਵੱਲੋਂ ਜੰਤਰ ਮੰਤਰ ਉੱਤੇ ਹਾਲ ਹੀ ਵਿੱਚ ਤਾਇਨਾਤ ਕੀਤੇ ਗਏ ਉੱਨਤ ਸੈਟਅੱਪ ਦੀ ਤਰਜ਼ ’ਤੇ ਵਿਕਸਤ ਕੀਤੀ ਗਈ ਹੈ ਤਾਂ ਕਿ ਪੇਸ਼ੇਵਰ ਮੁਜਰਮਾਂ ਅਤੇ ਲੋੜੀਂਦੇ ਅਪਰਾਧੀਆਂ ਦੀ ਪਛਾਣ ਕੀਤੀ ਜਾ ਸਕੇ। ਤਕਨਾਲੋਜੀ ਦੀ ਵਰਤੋਂ ਨੂੰ ਪੁਲੀਸ ਦੇ ਆਧੁਨਿਕੀਕਰਨ ਅਤੇ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵੱਲ ਵੱਡੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

ਸ਼ਹੀਦ ਕਰਨੈਲ ਸਿੰਘ ਦੀ ਯਾਦ ਵਿੱਚ ਈਸੜੂ ਪਿੰਡ ’ਚ ਰਾਜ ਪੱਧਰੀ ਸਮਾਗਮ ਲਈ ਕੀਤੇ ਸੁਰੱਖਿਆ ਪ੍ਰਬੰਧਾਂ ਦੌਰਾਨ ਖੰਨਾ ਪੁਲੀਸ ਨੇ ਇਸ ਤਕਨਾਲੋਜੀ ਦੀ ਅਜ਼ਮਾਇਸ਼ ਕੀਤੀ। ਇਹ ਸਿਸਟਮ ਉੱਚ ਤਕਨੀਕੀ ਵੈਨ ਵਿੱਚ ਲੱਗਾ ਸੀ ਜਿਸ ਤੋਂ ਲਾਈਵ ਸਕੈਨਿੰਗ ਕੀਤੀ ਗਈ। ਸਮਾਗਮ ਵਾਲੀ ਥਾਂ ’ਤੇ ਸੀ ਸੀ ਟੀ ਵੀ ਕੈਮਰੇ ਵੀ ਲਾਏ ਗਏ ਸਨ। ਸਮਾਗਮ ਵਿੱਚ ਸ਼ਾਮਲ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਖੰਨਾ ਪੁਲੀਸ ਵੱਲੋਂ ਕੀਤੇ ਸੁਰੱਖਿਆ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਹੈ। ਖੰਨਾ ਪੁਲੀਸ ਦੀ ਇਹ ਪਹਿਲਕਦਮੀ ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਦੇ ਧਿਆਨ ਵਿੱਚ ਵੀ ਲਿਆਂਦੀ ਗਈ ਹੈ। ਪੰਜਾਬ ਪੁਲੀਸ ਦੇ ਤਕਨੀਕੀ ਸੇਵਾ ਵਿੰਗ ਨੂੰ ਹੁਣ ਇਸ ਸਬੰਧੀ ਪੇਸ਼ਕਾਰੀ ਦਿੱਤੀ ਜਾਵੇਗੀ, ਉਥੋਂ ਹਰੀ ਝੰਡੀ ਮਗਰੋਂ ਇਸ ਨੂੰ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾ ਸਕਦਾ ਹੈ।

Advertisement

ਖੰਨਾ ਦੇ ਐੱਸ ਐੱਸ ਪੀ ਦਰਪਣ ਆਹਲੂਵਾਲੀਆ ਦੇ ਦਿਮਾਗ ਦੀ ਉਪਜ ਇਹ ਸਿਸਟਮ ਖੰਨਾ ਪੁਲੀਸ ਦੇ ਸਾਈਬਰ ਅਤੇ ਤਕਨੀਕੀ ਵਿੰਗ ਵੱੱਲੋਂ ਵਿਕਸਤ ਕੀਤਾ ਗਿਆ ਹੈ। ਐੱਸ ਐੱਸ ਪੀ ਨੇ ਦੱੱਸਿਆ ਕਿ ਇਸ ਸਾਲ ਈਸੜੂ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਸਭ ਤੋਂ ਵੱਡ ਖਿੱਚ ਚਿਹਰੇ ਦੀ ਪਛਾਣ ਵਾਲੀ ਪ੍ਰਣਾਲੀ ਦੀ ਤਾਇਨਾਤੀ ਸੀ। ਪੰਜਾਬ ਵਿੱਚ ਆਪਣੀ ਕਿਸਮ ਦੀ ਇਹ ਪਹਿਲੀ ਵਰਤੋਂ ਸੀ। ਤਕਨਾਲੋਜੀ ਦੀ ਮਦਦ ਨਾਲ ਸੀ ਸੀ ਟੀ ਵੀ ਫੁਟੇਜ ਅਤੇ ਲਾਈਵ ਕੈਮਰਾ ਫੀਡ ਦੀ ਵਰਤੋਂ ਕਰ ਕੇ ਮਸ਼ਕੂਕ ਅਤੇ ਲੋੜੀਂਦੇ ਅਪਰਾਧੀਆਂ ਦੀ ਪਛਾਣ ਕਰਨ ਦੇ ਪ੍ਰਬੰਧ ਕੀਤੇ ਗਏ ਸਨ। ਲੋੜੀਂਦੇ ਵਿਅਕਤੀ ਦੀ ਫੋਟੋ ਅਤੇ ਸਬੰਧਤ ਵੇਰਵਿਆਂ ਨੂੰ ਐੱਫ ਆਰ ਐੱਸ ’ਤੇ ਅਪਲੋਡ ਕਰਨ ਤੋਂ ਬਾਅਦ ਸੀ ਸੀ ਟੀ ਵੀ ਕੈਮਰਿਆਂ ਅਤੇ ਲਾਈਵ ਫੀਡ ਵਿੱਚ ਜੇ ਕੋਈ ਸੰਭਾਵੀ ਮੇਲ ਪਤਾ ਲੱਗਦਾ ਹੈ, ਤਾਂ ਸਿਸਟਮ ਤੁਰੰਤ ਵਿਅਕਤੀ ਦਾ ਨਾਮ, ਸਥਾਨ ਅਤੇ ਖੋਜ ਦੀ ਮਿਤੀ ਅਤੇ ਸਮਾਂ ਪ੍ਰਦਰਸ਼ਿਤ ਕਰਦੇ ਹੋਏ ਚਿਤਾਵਨੀ ਜਾਰੀ ਕਰਦਾ ਹੈ। ਹਰੇਕ ਚਿਤਾਵਨੀ ਡੈਸ਼ਬੋਰਡ ’ਤੇ ਲੌਗ ਹੋ ਜਾਂਦੀ ਹੈ, ਜਿਸ ਨਾਲ ਪੁਲੀਸ ਅਧਿਕਾਰੀ ਤਸਦੀਕ ਅਤੇ ਹੋਰ ਜਾਂਚ ਕਰ ਸਕਦੇ ਹਨ।

Advertisement

Advertisement
×