DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਵਰਕਸ਼ਾਪ ਵਿੱਚ ਟੈਂਕਰ ਫਟਣ ਨਾਲ ਧਮਾਕਾ; ਫੋਰਮੈਨ ਦੀ ਮੌਤ; ਇੱਕ ਮੁਲਾਜ਼ਮ ਜ਼ਖ਼ਮੀ

ਧਮਾਕਾ ਇੰਨਾ ਜ਼ੋਰਦਾਰ ਸੀ ਕਿ ਵਰਕਸ਼ਾਪ ਦੀ ਟੀਨ ਦੀ ਛੱਤ ਉੱਡ ਗਈ ਅਤੇ ਟੈਂਕਰ ਦੇ ਪਰਖਚੇ ਉੱਡ ਕੇ ਦੂਰ-ਦੂਰ ਤੱਕ ਖਿੱਲਰ ਗਏ।

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਪਠਾਨਕੋਟ ਦੇ ਸਰਨਾ ਸਥਿਤ ਛੋਟੀ ਨਹਿਰ ਨੇੜੇ ਇੱਕ ਵਰਕਸ਼ਾਪ ਵਿੱਚ ਮੁਰੰਮਤ ਦੌਰਾਨ ਵੈਲਡਿੰਗ ਕਰਦੇ ਸਮੇਂ ਟੈਂਕਰ ਵਿੱਚ ਧਮਾਕਾ ਹੋ ਗਿਆ, ਜਿਸ ਨਾਲ ਇੱਕ ਫੋਰਮੈਨ ਦੀ ਮੌਤ ਹੋ ਗਈ ਜਦਕਿ ਉਸ ਦਾ ਇੱਕ ਸਾਥੀ ਮੁਲਾਜ਼ਮ ਜ਼ਖ਼ਮੀ ਹੋ ਗਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਵਰਕਸ਼ਾਪ ਦੀ ਟੀਨ ਦੀ ਛੱਤ ਉੱਡ ਗਈ ਅਤੇ ਟੈਂਕਰ ਦੇ ਪਰਖਚੇ ਉੱਡ ਕੇ ਦੂਰ-ਦੂਰ ਤੱਕ ਖਿੱਲਰ ਗਏ।

ਮ੍ਰਿਤਕ ਦੀ ਪਛਾਣ ਪਿੰਡ ਬਲਸੂਆ ਦੇ ਵਸਨੀਕ 60 ਸਾਲਾ ਦੌਲਤ ਰਾਮ ਵਜੋਂ ਹੋਈ ਹੈ, ਜੋ ਪਿਛਲੇ 20 ਸਾਲਾਂ ਤੋਂ ਵਰਕਸ਼ਾਪ ਵਿੱਚ ਫੋਰਮੈਨ ਵਜੋਂ ਸੇਵਾਵਾਂ ਨਿਭਾ ਰਿਹਾ ਸੀ। ਜ਼ਖ਼ਮੀ ਮੁਲਾਜ਼ਮ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਅਨੁਸਾਰ ਉਸ ਦੀ ਹਾਲਤ ਸਥਿਰ ਹੈ।

Advertisement

ਜਲਣਸ਼ੀਲ ਗੈਸ ਕਾਰਨ ਹੋਇਆ ਭਿਆਨਕ ਧਮਾਕਾ

Advertisement

ਜਾਣਕਾਰੀ ਅਨੁਸਾਰ ਸੂਰਿਆ ਟੈਂਕਰ ਵਰਕਸ਼ਾਪ ਵਿੱਚ ਇੱਕ ਟੈਂਕਰ ਦੀ ਮੁਰੰਮਤ ਲਈ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਟੈਂਕਰ ਦੇ ਅੰਦਰ ਜਮ੍ਹਾਂ ਹੋਈ ਜਲਣਸ਼ੀਲ ਗੈਸ ਨੇ ਅੱਗ ਫੜ ਲਈ, ਜਿਸ ਕਾਰਨ ਜ਼ੋਰਦਾਰ ਧਮਾਕਾ ਹੋ ਗਿਆ। ਧਮਾਕੇ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ ਅਤੇ ਆਲੇ-ਦੁਆਲੇ ਦੇ ਲੋਕ ਤੁਰੰਤ ਮੌਕੇ ’ਤੇ ਪਹੁੰਚ ਗਏ।

ਮ੍ਰਿਤਕ ਦੌਲਤ ਰਾਮ ਦੀ ਫਾਈਲ ਫੋਟੋ। ਫੋਟੋ; ਐੱਨ ਪੀ ਧਵਨ
ਮ੍ਰਿਤਕ ਦੌਲਤ ਰਾਮ ਦੀ ਫਾਈਲ ਫੋਟੋ। ਫੋਟੋ; ਐੱਨ ਪੀ ਧਵਨ

ਪੁਲੀਸ ਜਾਂਚ ਅਤੇ ਪਰਿਵਾਰਕ ਬਿਆਨ

ਸੂਚਨਾ ਮਿਲਦੇ ਹੀ ਪੁਲੀਸ ਟੀਮ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਵਰਕਸ਼ਾਪ ਦੇ ਮਾਲਕ ਨੇ ਦੌਲਤ ਰਾਮ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਪਿਛਲੇ ਦੋ ਦਹਾਕਿਆਂ ਤੋਂ ਉਨ੍ਹਾਂ ਨਾਲ ਜੁੜੇ ਹੋਏ ਸਨ ਅਤੇ ਆਪਣੇ ਕੰਮ ਵਿੱਚ ਬਹੁਤ ਨਿਪੁੰਨ ਸਨ।

ਜਾਂਚ ਅਧਿਕਾਰੀ ਏ.ਐੱਸ.ਆਈ. ਸੁਰਿੰਦਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਟੈਂਕਰ ਦੇ ਅੰਦਰ ਗੈਸ ਬਣਨ ਕਾਰਨ ਧਮਾਕਾ ਹੋਣ ਦੀ ਸੰਭਾਵਨਾ ਸਾਹਮਣੇ ਆਈ ਹੈ। ਪੁਲੀਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਭਲਕੇ ਪੋਸਟਮਾਰਟਮ ਕਰਵਾਇਆ ਜਾਵੇਗਾ।

Advertisement
×