DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Basmati Production: ਪੰਜਾਬ ’ਚ ਬਾਸਮਤੀ ਦੀ ਬੰਪਰ ਪੈਦਾਵਾਰ ਦੇ ਆਸਾਰ

ਕੌਮਾਂਤਰੀ ਬਾਜ਼ਾਰ ’ਚ ਮੰਗ ਸਦਕਾ ਚੰਗੇ ਭਾਅ ਮਿਲਣ ਦੀ ਆਸ

  • fb
  • twitter
  • whatsapp
  • whatsapp
featured-img featured-img
ਪਟਿਆਲਾ ਦੀ ਦਾਣਾ ਮੰਡੀ ਵਿੱਚ ਐਤਵਾਰ ਨੂੰ ਭਾਰੀ ਮੀਂਹ ਕਾਰਨ ਭਿੱਜਿਆ ਝੋਨਾ। -ਫੋਟੋ: ਰਾਜੇਸ਼ ਸੱਚਰ
Advertisement
Punjab Basmati Production: ਪੰਜਾਬ ’ਚ ਐਤਕੀਂ ਬਾਸਮਤੀ ਦੀ ਬੰਪਰ ਪੈਦਾਵਾਰ ਦੀ ਆਸ ਹੈ ਅਤੇ ਸ਼ੁਰੂਆਤੀ ਭਾਅ ਵੀ ਚੰਗਾ ਸੰਕੇਤ ਦੇ ਰਹੇ ਹਨ ਪਰ ਅਣਕਿਆਸੇ ਮੀਂਹ ਕਾਰਨ ਅੱਜ ਮਾਝੇ ਵਿੱਚ ਫ਼ਸਲ ਡਿੱਗ ਪਈ ਹੈ। ਇਸ ਵਾਰ ਬਾਸਮਤੀ ਹੇਠ ਕਰੀਬ 7.2 ਲੱਖ ਹੈਕਟੇਅਰ ਰਕਬਾ ਹੈ ਜਦੋਂ ਕਿ ਪਿਛਲੇ ਵਰ੍ਹੇ ਇਹੋ ਰਕਬਾ 6.7 ਲੱਖ ਹੈਕਟੇਅਰ ਸੀ। ਮੁੱਢਲੇ ਰੁਝਾਨਾਂ ਅਨੁਸਾਰ ਬਾਸਮਤੀ ਦਾ ਝਾੜ ਵੀ ਪ੍ਰਤੀ ਏਕੜ 21 ਤੋਂ 23 ਕੁਇੰਟਲ ਨਿਕਲ ਰਿਹਾ ਹੈ। ਪਿਛਲੇ ਸਾਲ ਬਾਸਮਤੀ ਦਾ ਝਾੜ 16 ਤੋਂ 18 ਕੁਇੰਟਲ ਪ੍ਰਤੀ ਏਕੜ ਰਿਹਾ ਸੀ।

ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੀ ਅਗਵਾਈ ਹੇਠ ਹੋਏ ਸਰਵੇ ’ਚ ਵੀ ਐਤਕੀਂ ਪੰਜਾਬ ’ਚ ਬਾਸਮਤੀ ਦੀ ਭਰਪੂਰ ਫ਼ਸਲ ਰਹਿਣ ਦੇ ਅਨੁਮਾਨ ਹਨ। ਐਸੋਸੀਏਸ਼ਨ ਦੇ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ ਅਤੇ ਮੀਤ ਪ੍ਰਧਾਨ ਰਣਜੀਤ ਸਿੰਘ ਜੋਸਨ ਦਾ ਕਹਿਣਾ ਹੈ ਕਿ ਮੱਧ ਪੂਰਬੀ ਮੁਲਕ ਖ਼ੁਰਾਕ ਸੁਰੱਖਿਆ ਦੇ ਮੱਦੇਨਜ਼ਰ ਅਨਾਜ ਦਾ ਭੰਡਾਰਨ ਕਰਨ ਲੱਗੇ ਹਨ ਜਿਸ ਕਰ ਕੇ ਬਾਸਮਤੀ ਦੀ ਮੰਗ ਵਧੀ ਹੈ। ਬਾਸਮਤੀ ਦਾ ਪੰਜਾਬ ’ਚ ਝਾੜ 23-24 ਕੁਇੰਟਲ ਨਿਕਲ ਰਿਹਾ ਹੈ ਅਤੇ ਇਸ ਲਿਹਾਜ਼ ਨਾਲ ਸੂਬੇ ’ਚ ਪੈਦਾਵਾਰ 35 ਲੱਖ ਮੀਟਰਿਕ ਟਨ ਨੂੰ ਛੂਹ ਸਕਦੀ ਹੈ।

Advertisement

ਭਾਰਤ ’ਚੋਂ ਕਰੀਬ 70 ਫ਼ੀਸਦੀ ਬਾਸਮਤੀ ਮੱਧ ਪੂਰਬੀ ਦੇਸ਼ਾਂ ਨੂੰ ਬਰਾਮਦ ਕੀਤੀ ਜਾਂਦੀ ਹੈ। ਪਿਛਲੇ ਸਾਲ ਕੁੱਲ 65 ਲੱਖ ਮੀਟਰਿਕ ਟਨ ਬਾਸਮਤੀ ਬਰਾਮਦ ਹੋਈ ਸੀ। ਕੇਂਦਰੀ ਏਜੰਸੀਆਂ ਦੇ ਸਰਵੇ ਅਨੁਸਾਰ ਪੰਜਾਬ ’ਚ ਬਾਸਮਤੀ ਦੀ ਪੈਦਾਵਾਰ 30 ਲੱਖ ਮੀਟਰਿਕ ਟਨ ਹੋਣ ਦੀ ਸੰਭਾਵਨਾ ਹੈ। ਪੰਜਾਬ ਦੀਆਂ ਮੰਡੀਆਂ ’ਚ ਹੁਣ ਤੱਕ 7 ਲੱਖ ਮੀਟਰਿਕ ਟਨ ਬਾਸਮਤੀ ਦੀ ਫ਼ਸਲ ਆ ਚੁੱਕੀ ਹੈ। ਬਾਸਮਤੀ ਦੀ 1509 ਕਿਸਮ ਦਾ ਝਾੜ ਸਭ ਤੋਂ ਵੱਧ ਨਿਕਲ ਰਿਹਾ ਹੈ। ਭਾਅ ਇਸ ਵੇਲੇ ਚਾਰ ਹਜ਼ਾਰ ਤੋਂ 4200 ਰੁਪਏ ਪ੍ਰਤੀ ਕੁਇੰਟਲ ਹੈ ਜਦੋਂ ਕਿ ਪਿਛਲੇ ਸਾਲ ਇਹ ਭਾਅ ਤਿੰਨ ਹਜ਼ਾਰ ਤੋਂ 3200 ਰੁਪਏ ਪ੍ਰਤੀ ਕੁਇੰਟਲ ਰਿਹਾ ਸੀ।

Advertisement

ਸਰਹੱਦੀ ਜ਼ਿਲ੍ਹੇ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫ਼ਾਜ਼ਿਲਕਾ, ਫ਼ਿਰੋਜ਼ਪੁਰ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ’ਚ ਬਾਸਮਤੀ ਦੀ ਕਾਸ਼ਤ ਕੀਤੀ ਜਾਂਦੀ ਹੈ। ਕੋਟਕਪੂਰਾ ਮੰਡੀ ’ਚ ਬਾਸਮਤੀ ਦੀ ਕਿਸਮ 1718 ਦਾ ਭਾਅ 4100 ਰੁਪਏ ਅਤੇ 1509 ਕਿਸਮ ਦੀ ਭਾਅ ਕਿਸਾਨਾਂ ਨੂੰ ਚਾਰ ਹਜ਼ਾਰ ਤੋਂ 4400 ਰੁਪਏ ਤੱਕ ਵਿਕਣ ਦੀ ਸੂਚਨਾ ਹੈ ਜਦੋਂ ਕਿ ਅੰਮ੍ਰਿਤਸਰ ਮੰਡੀ ’ਚ 4300 ਰੁਪਏ ਤੱਕ ਵਿਕੀ ਹੈ। ਹਰਪ੍ਰੀਤ ਸਿੰਘ ਬਟਾਲਾ ਨੇ ਦੱਸਿਆ ਕਿ ਬਟਾਲਾ ਮੰਡੀ ’ਚ ਵੀ 4500 ਰੁਪਏ ਤੱਕ ਬਾਸਮਤੀ ਦੀ ਫ਼ਸਲ ਵਿਕ ਚੁੱਕੀ ਹੈ।

ਸਾਲ 2014-15 ’ਚ ਪੰਜਾਬ ’ਚ ਰਿਕਾਰਡ 8.57 ਲੱਖ ਹੈਕਟੇਅਰ ਰਕਬਾ ਬਾਸਮਤੀ ਹੇਠ ਸੀ ਅਤੇ ਉਸ ਸਾਲ 36 ਲੱਖ ਮੀਟਰਿਕ ਟਨ ਫ਼ਸਲ ਦੀ ਪੈਦਾਵਾਰ ਹੋਈ ਸੀ। ਵੇਰਵਿਆਂ ਅਨੁਸਾਰ ਪੰਜਾਬ ’ਚ ਬਾਸਮਤੀ ਦਾ ਕਾਰੋਬਾਰ ਕਰਨ ਵਾਲੇ 250 ਦੇ ਕਰੀਬ ਚੌਲ ਮਿੱਲਾਂ ਹਨ ਜਿਨ੍ਹਾਂ ਦੀ ਕਰੀਬ 45 ਲੱਖ ਮੀਟਰਿਕ ਟਨ ਦੀ ਸਮਰੱਥਾ ਹੈ। ਸ੍ਰੀ ਜੋਸਨ ਦੱਸਦੇ ਹਨ ਕਿ ਪਿਛਲੇ ਵਰ੍ਹਿਆਂ ’ਚ ਦੂਜੇ ਸੂਬਿਆਂ ਵੱਲ ਰੁਖ਼ ਕਰਨਾ ਪੈਂਦਾ ਰਿਹਾ ਹੈ ਤਾਂ ਜੋ ਪੂਰੀ ਸਮਰੱਥਾ ’ਤੇ ਸ਼ੈੱਲਰ ਚਲਾਏ ਜਾ ਸਕਣ। ਇਸ ਵਾਰ ਉੱਤਰ ਪ੍ਰਦੇਸ਼ ’ਚ ਵੀ ਬਾਸਮਤੀ ਦੀ ਪੈਦਾਵਾਰ ਚੰਗੀ ਦੱਸੀ ਜਾ ਰਹੀ ਹੈ।

Advertisement
×