Engineer Day: 15 ਨੂੰ ਮਨਾਇਆ ਜਾਵੇਗਾ ਇੰਜਨੀਅਰ ਦਿਵਸ
‘ਕੌਂਸਲ ਆਫ ਡਿਪਲੋਮਾ ਇੰਜਨੀਅਰ ਪੰਜਾਬ’ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਦੇ 11 ਕੇਂਦਰਾਂ ’ਤੇ 15 ਸਤੰਬਰ ਨੂੰ ‘ਇੰਜਨੀਅਰ ਦਿਵਸ’ ਮਨਾਇਆ ਜਾਵੇਗਾ। ਇਸ ਦੌਰਾਨ ਇੰਜਨੀਅਰ ਭਾਈਚਾਰੇ ਦੀਆਂ ਮੰਗਾਂ ਵੀ ਜ਼ੋਰਸ਼ੋਰ ਨਾਲ ਚੁੱਕੀਆਂ ਜਾਣਗੀਆਂ। ਇਹ ਫ਼ੈਸਲਾ ਸੂਬਾਈ ਚੇਅਰਮੈਨ...
‘ਕੌਂਸਲ ਆਫ ਡਿਪਲੋਮਾ ਇੰਜਨੀਅਰ ਪੰਜਾਬ’ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਦੇ 11 ਕੇਂਦਰਾਂ ’ਤੇ 15 ਸਤੰਬਰ ਨੂੰ ‘ਇੰਜਨੀਅਰ ਦਿਵਸ’ ਮਨਾਇਆ ਜਾਵੇਗਾ। ਇਸ ਦੌਰਾਨ ਇੰਜਨੀਅਰ ਭਾਈਚਾਰੇ ਦੀਆਂ ਮੰਗਾਂ ਵੀ ਜ਼ੋਰਸ਼ੋਰ ਨਾਲ ਚੁੱਕੀਆਂ ਜਾਣਗੀਆਂ। ਇਹ ਫ਼ੈਸਲਾ ਸੂਬਾਈ ਚੇਅਰਮੈਨ ਕਰਮਜੀਤ ਸਿੰਘ ਬੀਹਲਾ ਦੀ ਅਗਵਾਈ ਹੇਠ ਹੋਈ ਕੌਂਸਲ ਦੀ ਮੀਟਿੰਗ ਵਿੱਚ ਕੀਤਾ ਗਿਆ।
ਮੀਟਿੰਗ ਮਗਰੋਂ ਕੌਂਸਲ ਦੇ ਸਰਪ੍ਰਸਤ ਸੁਖਮਿੰਦਰ ਲਵਲੀ ਅਤੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਪੰਜਾਬ ਭਰ ਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਇੰਜਨੀਅਰ 23 ਜ਼ਿਲ੍ਹਿਆਂ ਦੇ 11 ਸੂਬਾਈ ਕੇਂਦਰਾਂ ’ਤੇ ਇਕੱਠੇ ਹੋ ਕੇ ਦਿਹਾੜਾ ਮਨਾਉਣਗੇ। ਇਸ ਮੌਕੇ ਕੌਂਸਲ ਨੂੰ ਹੋਰ ਮਜ਼ਬੂਤ ਕਰਨ ਲਈ ਜ਼ਿਲ੍ਹਾ ਕਮੇਟੀਆਂ ਦਾ ਪੁਨਰਗਠਨ ਵੀ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਸਮਾਗਮਾਂ ਦੌਰਾਨ ਖੋਹਿਆ ਗਿਆ ਪੈਟਰੋਲ ਭੱਤਾ ਬਹਾਲ ਕਰਵਾਉਣ, ਤਰੱਕੀ ਕੋਟਾ 50 ਤੋਂ ਵਧਾ ਕੇ 75 ਫ਼ੀਸਦੀ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਜੂਨੀਅਰ ਇੰਜਨੀਅਰਾਂ ਦੇ ਸਕੇਲ ਦਾ ਸਟੇਟਸ ਬਹਾਲ ਕਰਨ ਸਮੇਤ ਹੋਰ ਮੰਗਾਂ ਉਠਾਈਆਂ ਜਾਣਗੀਆਂ। ਮੀਟਿੰਗ ਵਿੱਚ ਜਲ ਸਰੋਤ ਪ੍ਰਬੰਧਨ ਵਿਭਾਗ ਦੇ ਪ੍ਰਧਾਨ ਧਰਮਜੀਤ ਸਿੰਘ ਤੇ ਜਨਰਲ ਸਕੱਤਰ ਸੰਦੀਪ ਕੁਮਾਰ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਧਾਨ ਦੀਪਾਂਸ਼ ਗੁਪਤਾ ਤੇ ਜਨਰਲ ਸਕੱਤਰ ਸੁਖਰਾਜ ਪੰਨੂ, ਸੀਵਰੇਜ ਬੋਰਡ ਦੇ ਪ੍ਰਧਾਨ ਗੁਰਵਿੰਦਰ ਫਿਰੋਜ਼ਪੁਰ ਤੇ ਜਨਰਲ ਸਕੱਤਰ ਦਵਿੰਦਰ ਕੁਮਾਰ, ਆਲ ਇੰਡੀਆ ਕੌਂਸਲ ਦੇ ਕਰਮਜੀਤ ਖੋਖਰ, ਦਸ਼ਰਥ ਜਾਖੜ, ਕਮਰਜੀਤ ਮਾਨ ਤੇ ਅਰਵਿੰਦ ਸੈਣੀ, ਟਿਊਬਵੈੱਲ ਕਾਰਪੋਰੇਸ਼ਨ ਦੇ ਪ੍ਰਧਾਨ ਕੰਵਲਜੀਤ ਸਿੰਘ, ਭਵਨ ਤੇ ਮਾਰਗ ਵਿਭਾਗ ਤੋਂ ਕੁਲਵਿੰਦਰ ਸਿੰਘ, ਬਿਜਲੀ ਵਿੰਗ ਤੋਂ ਚਰਨਦੀਪ ਚਹਿਲ ਤੇ ਸੰਦੀਪ ਧਾਲੀਵਾਲ ਦੇ ਨਾਲ-ਨਾਲ ਸੁਖਜਿੰਦਰ ਸਿੰਘ ਤੇ ਵਰਿੰਦਰ ਸਿੰਘ ਵੀ ਹਾਜ਼ਰ ਸਨ।

