DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਬੱਸ ਸਟਾਪ 'ਤੇ ਰੱਖਿਆ ਟਿਕਟਾਂ ਦਾ ਖੋਖਾ ਹਾਦਸਿਆਂ ਨੂੰ ਦੇ ਰਿਹਾ ਸੱਦਾ; ਸਵਾਰੀਆਂ ਨੇ ਕੀਤੀ ਹਟਾਉਣ ਦੀ ਮੰਗ

ਰਾਜਪੁਰਾ ਦੇ ਗਗਨ ਚੌਕ ਵਿਖੇ ਚੰਡੀਗੜ੍ਹ ਵਾਲੇ ਪਾਸੇ ਜਾਣ ਵਾਲੀਆਂ ਬੱਸਾਂ ਦੀਆਂ ਟਿਕਟਾਂ ਕੱਟਣ ਲਈ ਰੱਖਿਆ ਗਿਆ ਖੋਖਾ ਹਾਦਸਿਆਂ ਦਾ ਕਾਰਨ ਬਣ ਸਕਦਾ ਹੈ। ਇੱਥੋਂ ਬਨੂੜ, ਮੁਹਾਲੀ, ਜ਼ੀਰਕਪੁਰ, ਚੰਡੀਗੜ੍ਹ ਅਤੇ ਪੰਚਕੂਲਾ ਜਾਣ ਵਾਲੀਆਂ ਬੱਸਾਂ ਫੜਨ ਲਈ ਹਰ ਰੋਜ਼ ਵੱਡੀ ਗਿਣਤੀ...

  • fb
  • twitter
  • whatsapp
  • whatsapp
featured-img featured-img
ਰਾਜਪੁਰਾ ਦੇ ਗਗਨ ਚੌਂਕ ਬੱਸ ਸਟਾਪ ਉੱਤੇ ਰੱਖਿਆ ਖੋਖਾ। ਫੋਟੋ; ਦਰਸ਼ਨ ਸਿੰਘ ਮਿੱਠਾ
Advertisement

ਰਾਜਪੁਰਾ ਦੇ ਗਗਨ ਚੌਕ ਵਿਖੇ ਚੰਡੀਗੜ੍ਹ ਵਾਲੇ ਪਾਸੇ ਜਾਣ ਵਾਲੀਆਂ ਬੱਸਾਂ ਦੀਆਂ ਟਿਕਟਾਂ ਕੱਟਣ ਲਈ ਰੱਖਿਆ ਗਿਆ ਖੋਖਾ ਹਾਦਸਿਆਂ ਦਾ ਕਾਰਨ ਬਣ ਸਕਦਾ ਹੈ। ਇੱਥੋਂ ਬਨੂੜ, ਮੁਹਾਲੀ, ਜ਼ੀਰਕਪੁਰ, ਚੰਡੀਗੜ੍ਹ ਅਤੇ ਪੰਚਕੂਲਾ ਜਾਣ ਵਾਲੀਆਂ ਬੱਸਾਂ ਫੜਨ ਲਈ ਹਰ ਰੋਜ਼ ਵੱਡੀ ਗਿਣਤੀ ਵਿੱਚ ਸਵਾਰੀਆਂ ਇਕੱਠੀਆਂ ਹੁੰਦੀਆਂ ਹਨ।

ਸਵੇਰ ਦੇ ਸਮੇਂ ਸਰਕਾਰੀ ਅਤੇ ਗ਼ੈਰ-ਸਰਕਾਰੀ ਮੁਲਾਜ਼ਮਾਂ, ਸਕੂਲ-ਕਾਲਜ ਦੇ ਵਿਦਿਆਰਥੀਆਂ ਅਤੇ ਹੋਰ ਯਾਤਰੀਆਂ ਦੀ ਭੀੜ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ। ਸਵਾਰੀਆਂ ਨੇ ਦੱਸਿਆ ਕਿ ਸਰਹਿੰਦ ਵੱਲੋਂ ਆਉਣ ਵਾਲੀ ਬੱਸ ਨੂੰ ਖੋਖੇ ਦੇ ਦੂਜੇ ਪਾਸੇ ਖੜ੍ਹੇ ਯਾਤਰੀ ਦਿਖਾਈ ਨਹੀਂ ਦਿੰਦੇ। ਇਸੇ ਤਰ੍ਹਾਂ ਖੋਖੇ ਦੇ ਪਿੱਛੇ ਖੜ੍ਹੀਆਂ ਸਵਾਰੀਆਂ ਨੂੰ ਵੀ ਆ ਰਹੀ ਬੱਸ ਦਾ ਸਮੇਂ ਸਿਰ ਪਤਾ ਨਹੀਂ ਲੱਗਦਾ, ਜਿਸ ਕਾਰਨ ਕਿਸੇ ਵੀ ਵੇਲੇ ਗੰਭੀਰ ਹਾਦਸਾ ਵਾਪਰ ਸਕਦਾ ਹੈ।

Advertisement

ਸਥਾਨਕ ਲੋਕਾਂ ਅਨੁਸਾਰ ਪਹਿਲਾਂ ਇਸ ਸਥਾਨ 'ਤੇ ਲੱਗੇ ਦਰੱਖਤ ਦੀ ਛਾਂ ਹੇਠ ਸਵਾਰੀਆਂ ਖੜ੍ਹ ਕੇ ਬੱਸਾਂ ਦੀ ਉਡੀਕ ਕਰਦੀਆਂ ਸਨ, ਪਰ ਨਗਰ ਕੌਂਸਲ ਵੱਲੋਂ ਉੱਥੇ ਖੋਖਾ ਰੱਖ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਖੋਖੇ ਨੂੰ ਕੁਝ ਦੂਰੀ ਅੱਗੇ ਬਾਬਾ ਮੋੜ ਮੰਦਰ ਦੇ ਨੇੜੇ ਸੁਰੱਖਿਅਤ ਥਾਂ 'ਤੇ ਰੱਖਿਆ ਜਾ ਸਕਦਾ ਹੈ। ਸਵਾਰੀਆਂ ਨੇ ਰਾਜਪੁਰਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਕਿਸੇ ਅਣਸੁਖਾਵੀਂ ਘਟਨਾ ਤੋਂ ਪਹਿਲਾਂ ਇਸ ਖੋਖੇ ਨੂੰ ਤੁਰੰਤ ਇੱਥੋਂ ਹਟਾ ਕੇ ਉਚਿਤ ਥਾਂ 'ਤੇ ਤਬਦੀਲ ਕੀਤਾ ਜਾਵੇ ਤਾਂ ਜੋ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

Advertisement

Advertisement
×