DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਟੀ ਬੀ ਦੀ ਛੇਤੀ ਜਾਂਚ ਤੇ ਢੁਕਵੇਂ ਇਲਾਜ ’ਤੇ ਜ਼ੋਰ

ਕੌਮੀ ਕਾਨਫਰੰਸ ’ਚ ਡਾ. ਅਜੀਤ ਕੁਮਾਰ, ਡਾ. ਉਮਾ ਦੇਵੀ ਅਤੇ ਡਾ. ਰੋਹਿਤ ਭਾਟੀਆ ਦਾ ਸਨਮਾਨ

  • fb
  • twitter
  • whatsapp
  • whatsapp
featured-img featured-img
ਡਾ. ਰੋਹਿਤ ਭਾਟੀਆ ਦਾ ਸਨਮਾਨ ਕਰਦੇ ਹੋਏ ਚੇਅਰਮੈਨ ਵੀ ਕੇ ਅਰੋੜਾ ਅਤੇ ਹੋਰ।
Advertisement

ਇਥੋਂ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਟੀ ਬੀ ਅਤੇ ਛਾਤੀ ਦੇ ਰੋਗਾਂ ਸਬੰਧੀ 81ਵੀਂ ਕੌਮੀ ਕਾਨਫਰੰਸ ਨੈਟਕੌਨ-2026 ’ਚ ਅੱਜ ਮਾਹਿਰਾਂ ਨੇ ਟੀ ਬੀ ਅਤੇ ਫੇਫੜਿਆਂ ਦੀਆਂ ਹੋਰ ਬਿਮਾਰੀਆਂ ਦੀ ਛੇਤੀ ਜਾਂਚ, ਨਵੀਂਆਂ ਤਕਨੀਕਾਂ ਅਤੇ ਮਰੀਜ਼ਾਂ ਨੂੰ ਬਿਮਾਰੀ ਦੀ ਕਿਸਮ ਦੇ ਅਨੁਸਾਰ ਸਹੀ ਇਲਾਜ ਮੁਹੱਈਆ ਕਰਵਾਉਣ ’ਤੇ ਜ਼ੋਰ ਦਿੱਤਾ| ਮਾਹਿਰਾਂ ਨੇ ਇਨ੍ਹਾਂ ਖੇਤਰਾਂ ਵਿੱਚ ਹੋਈਆਂ ਨਵੀਆਂ ਤਰੱਕੀਆਂ ਅਤੇ ਇਲਾਜ ਦੇ ਆਧੁਨਿਕ ਤਰੀਕਿਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ|

ਕਾਨਫਰੰਸ ਦੇ ਆਰਗੇਨਾਈਜ਼ਿੰਗ ਚੇਅਰਮੈਨ ਡਾ. ਵਿਸ਼ਾਲ ਚੋਪੜਾ ਅਤੇ ਸਕੱਤਰ ਡਾ. ਕ੍ਰਾਂਤੀ ਗਰਗ ਨੇ ਦੱਸਿਆ ਕਿ ਅੱਜ ਵਿਚਾਰ-ਚਰਚਾ ਦੌਰਾਨ ਮਾਹਿਰਾਂ ਨੇ ਜ਼ੋਰ ਦਿੱਤਾ ਕਿ ਨਵੀਆਂ ਦਵਾਈਆਂ ਦੀ ਉਪਲਬਧਤਾ, ਜਲਦੀ ਅਤੇ ਸਹੀ ਜਾਂਚ, ਸਮੇਂ ਸਿਰ ਇਲਾਜ ਅਤੇ ਲੋਕਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਰਾਹੀਂ ਟੀ ਬੀ ਮੁਕਤ ਭਾਰਤ ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ| ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲਗਾਤਾਰ ਖੰਘ, ਲੰਮੇ ਸਮੇਂ ਤੱਕ ਬੁਖਾਰ ਜਾਂ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਭਾਰ ਘਟਣ ਵਰਗੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ|

Advertisement

ਇਸ ਦੌਰਾਨ ਦੇਸ਼ ਭਰ ਤੋਂ ਪਹੁੰਚੇ ਪ੍ਰਮੁੱਖ ਮਾਹਿਰਾਂ ਨੇ ਟੀ ਬੀ ਅਤੇ ਵੱਖ-ਵੱਖ ਫੇਫੜਿਆਂ ਦੀਆਂ ਬਿਮਾਰੀਆਂ ਦੀ ਜਾਂਚ ਅਤੇ ਇਲਾਜ ਸਬੰਧੀ ਨਵੀਆਂ ਪਹੁੰਚਾਂ ’ਤੇ ਆਧਾਰਿਤ ਵਿਗਿਆਨਕ ਸੈਸ਼ਨਾਂ ਵਿੱਚ ਹਿੱਸਾ ਲਿਆ| ਏਮਜ਼, ਨਵੀਂ ਦਿੱਲੀ, ਪੀ ਜੀ ਆਈ ਚੰਡੀਗੜ੍ਹ ਅਤੇ ਪੀ ਜੀ ਆਈ ਰੋਹਤਕ ਵਰਗੀਆਂ ਪ੍ਰਮੁੱਖ ਮੈਡੀਕਲ ਸੰਸਥਾਵਾਂ ਤੋਂ ਆਏ ਮਾਹਿਰਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ|

Advertisement

ਏਮਜ਼ ਨਵੀਂ ਦਿੱਲੀ ਦੇ ਨਿਊਰੋਲੋਜਿਸਟ ਡਾ. ਰੋਹਿਤ ਭਾਟੀਆ ਨੇ ਟੀ ਬੀ ਮੈਨਿੰਜਾਈਟਿਸ ਬਾਰੇ ਜਾਣਕਾਰੀ ਦਿੱਤੀ| ਉਨ੍ਹਾਂ ਮੌਜੂਦਾ ਇਲਾਜ ਪ੍ਰਣਾਲੀ ਦੀ ਸਮੀਖਿਆ ਅਤੇ ਇਸ ਵਿੱਚ ਲੋੜ ਅਨੁਸਾਰ ਤਬਦੀਲੀ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ, ਤਾਂ ਜੋ ਇਸ ਬਿਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਅਤੇ ਲੰਮੇ ਸਮੇਂ ਤੱਕ ਰਹਿਣ ਵਾਲੀਆਂ ਸਿਹਤ ਸਮੱਸਿਆਵਾਂ ਨੂੰ ਘਟਾਇਆ ਜਾ ਸਕੇ| ਇਸ ਮੌਕੇ ਡਾ. ਅਜੀਤ ਕੁਮਾਰ, ਡਾ. ਉਮਾ ਦੇਵੀ ਅਤੇ ਡਾ. ਰੋਹਿਤ ਭਾਟੀਆ ਨੂੰ ਛਾਤੀ ਦੇ ਰੋਗਾਂ ਦੇ ਖੇਤਰ ਵਿੱਚ ਉਨ੍ਹਾਂ ਦੇ ਅਹਿਮ ਅਤੇ ਜੀਵਨ ਭਰ ਦੇ ਯੋਗਦਾਨ ਲਈ ਵੱਕਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ|

Advertisement
×