DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਬਿਜਲੀ ਕਾਮਿਆਂ ਨੇ ਸਮੂਹਿਕ ਛੁੱਟੀ ਦੋ ਦਿਨ ਹੋਰ ਵਧਾਈ

ਪਹਿਲਾਂ ਚਾਰ ਦਿਨ ਦੀ ਸਮੂਹਿਕ ਛੁੱਟੀ ਦਾ ਕੀਤਾ ਸੀ ਐਲਾਨ; ਹੁਣ 25 ਤੇ 26 ਨੂੰ ਵੀ ਰਹੇਗੀ ਹੜਤਾਲ

  • fb
  • twitter
  • whatsapp
  • whatsapp
featured-img featured-img
ਮਾਨਸਾ ਵਿੱਚ ਬਿਜਲੀ ਮੁਲਾਜ਼ਮਾਂ ਦੇ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਆਗੂ। -ਫੋਟੋ: ਸੁਰੇਸ਼
Advertisement

ਬਿਜਲੀ ਮੁਲਾਜ਼ਮਾਂ ਦੀਆਂ 16 ਜਥੇਬੰਦੀਆਂ ’ਤੇ ਅਧਾਰਤ ਸਾਂਝੇ ਥੜ੍ਹੇ ਦੇ ਸੱਦੇ ‘ਤੇ ਬਿਜਲੀ ਕਾਮੇ ਅੱਜ ਲਗਾਤਾਰ ਚੌਥੇ ਦਿਨ ਵੀ ਸਮੂਹਿਕ ਛੁੱਟੀ ’ਤੇ ਰਹੇ। ਉਧਰ ਸਰਕਾਰ ’ਤੇ ਮੰਗਾਂ ਸਬੰਧੀ ਕੋਈ ਅਸਰ ਨਾ ਹੋਣ ਦੇ ਰੋਸ ਵਜੋਂ ਇਨ੍ਹਾਂ ਬਿਜਲੀ ਕਾਮਿਆਂ ਨੇ ਆਪਣੀ ਸਮੂਹਿਕ ਛੁੱਟੀ ਦੋ ਦਿਨਾਂ ਲਈ ਹੋਰ ਵਧਾ ਦਿੱਤੀ ਹੈ, ਜਿਸ ਤਹਿਤ ਹੁਣ 25 ਅਤੇ 26 ਜੁਲਾਈ ਨੂੰ ਵੀ ਇਹ ਕਾਮੇ ਸੂਬਾਈ ਹੜਤਾਲ ’ਤੇ ਰਹਿਣਗੇ।

ਪਾਵਰਕੌਮ ਦੇ ਪਟਿਆਲਾ ਸਥਿਤ ਮੁੱਖ ਦਫਤਰ ਤੋਂ ਪੰਜਾਬ ਪੱਧਰੀ ਰਿਪੋਰਟ ਜਾਰੀ ਕਰਦਿਆਂ ਸਾਂਝੇ ਥੜ੍ਹੇ ਦੇ ਆਗੂਆਂ ਹਰਪਾਲ ਧਾਲੀਵਾਲ, ਕੁਲਵਿੰਦਰ ਢਿੱਲੋਂ, ਮਨਜੀਤ ਬਾਸਰਕੇ, ਗੁਰਵੇਲ ਬੱਲਪੁਰੀਆ, ਗੁਰਭੇਜ ਢਿੱਲੋਂ, ਰਵੇਲ ਸਹਾਏਪੁਰ, ਦੇਵਿੰਦਰ ਪਿਸ਼ੌਰ, ਕੌਰ ਸਿੰਘ ਸੋਹੀ, ਰਣਜੀਤ ਢਿੱਲੋਂ, ਜਸਵੀਰ ਆਂਡਲੂ, ਬਲਕੌਰ ਮਾਨ, ਪਵਨਪ੍ਰੀਤ ਸਿੰਘ, ਰਾਧੇ ਸ਼ਿਆਮ, ਬਾਬਾ ਅਮਰਜੀਤ ਸਿੰਘ, ਦਲੀਪ ਕੁਮਾਰ ਅਤੇ ਗੁਰਪਿਆਰ ਸਿੰਘ ਨੇ ਦੱਸਿਆ ਕਿ ਅੱਜ ਵੀ ਰੋਸ ਰੈਲੀਆਂ ਕੀਤੀਆਂ ਗਈਆਂ।

Advertisement

ਉਹ ਹਜ਼ਾਰਾਂ ਖਾਲੀ ਅਸਾਮੀਆਂ ਨੂੰ ਨਵੀਂ ਰੈਗੂਲਰ ਭਰਤੀ ਰਾਹੀਂ ਭਰਨ, ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਨ ਤੋਂ ਗ਼ੁਰੇਜ਼ ਕਰਨ, ਸੋਧੇ ਸਕੇਲ ਲਾਗੂ ਹੋਣ ਤੋਂ ਬਾਅਦ ਤਰੱਕੀਆਂ ਵਾਲੇ ਕਰਮਚਾਰੀਆਂ ਨੂੰ ਪੇਅ ਬੈਂਡ ਲਾਭ ਨਾ ਦੇਣ, ਕੰਟਰੈਕਟ ਸਮੇਂ ਨੂੰ ਰੈਗੂਲਰ ਸੇਵਾ ਵਿੱਚ ਜੋੜਨ, 200 ਰੁਪਏ ਵਿਕਾਸ ਟੈਕਸ ਦੀ ਕਟੌਤੀ ਬੰਦ ਕਰਨ ਸਣੇ ਹੋਰ ਮੰਗਾਂ ਦੀ ਪੂਰਤੀ ‘ਤੇ ਜ਼ੋਰ ਦੇ ਰਹੇ ਹਨ।

Advertisement

ਸਮੂਹਿਕ ਛੁੱਟੀ ਰੂਪੀ ਹੜਤਾਲ ਵਿਚ ਪੀ ਐੱਸ ਈ ਬੀ ਐਂਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰਜ਼, ਗਰਿੱਡ ਸਬ ਸਟੇਸ਼ਨ ਐਂਪਲਾਈਜ਼ ਯੂਨੀਅਨ (24), ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ, ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਤੇ ਪੈਨਸ਼ਨ ਵੈਲਫੇਅਰ ਫੈਡਰੇਸ਼ਨ ਜਥੇਬੰਦੀਆਂ ਹਿੱਸਾ ਲੈ ਰਹੀਆਂ ਹਨ।

Advertisement
×