DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Moga ਵਿੱਚ ਆਵਾਰਾ ਕੁੱਤਿਆਂ ਦੇ ਹਮਲੇ 'ਚ ਬਜ਼ੁਰਗ ਔਰਤ ਗੰਭੀਰ ਜ਼ਖ਼ਮੀ; ਫ਼ਰੀਦਕੋਟ ਰੈਫ਼ਰ, ਸਥਾਨਕ ਲੋਕਾਂ ਵੱਲੋਂ ਕਾਰਵਾਈ ਦੀ ਮੰਗ

ਹਾਲੀਆ ਸਮੇਂ ਵਿੱਚ ਮੋਗਾ 'ਚ ਕੁੱਤਿਆਂ ਦਾ ਇਹ ਤੀਜਾ ਭਿਆਨਕ ਹਮਲਾ

  • fb
  • twitter
  • whatsapp
  • whatsapp
featured-img featured-img
ਅਵਾਰਾ ਕੁੱਤਿਆਂ ਦੀ ਪੁਰਾਣੀ ਤਸਵੀਰ
Advertisement

ਮੋਗਾ ਦੇ ਇੰਦਰ ਸਿੰਘ ਗਿੱਲ ਨਗਰ ਦੀ ਇੱਕ ਬਜ਼ੁਰਗ ਔਰਤ ਅੱਜ ਆਵਾਰਾ ਕੁੱਤਿਆਂ ਦੇ ਇੱਕ ਹਿੰਸਕ ਝੁੰਡ ਵੱਲੋਂ ਕੀਤੇ ਗਏ ਹਮਲੇ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ।

ਪੀੜਤਾ ਨੂੰ ਸ਼ੁਰੂਆਤੀ ਐਮਰਜੈਂਸੀ ਡਾਕਟਰੀ ਦੇਖਭਾਲ ਲਈ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ। ਹਾਲਾਂਕਿ, ਉਸ ਦੇ ਕੁੱਤੇ ਦੇ ਵੱਢਣ ਦੇ ਜ਼ਖ਼ਮਾਂ ਅਤੇ ਡੂੰਘੇ ਟਿਸ਼ੂ ਦੀਆਂ ਸੱਟਾਂ ਦੀ ਗੰਭੀਰਤਾ ਨੂੰ ਦੇਖਦਿਆਂ, ਡਿਊਟੀ 'ਤੇ ਮੌਜੂਦ ਡਾਕਟਰਾਂ ਨੇ ਉਸ ਨੂੰ ਅੱਗੇ ਦੇ ਇਲਾਜ ਲਈ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਰੈਫ਼ਰ ਕਰ ਦਿੱਤਾ।

Advertisement

ਹਾਲੀਆ ਸਮੇਂ ਵਿੱਚ ਮੋਗਾ 'ਚ ਕੁੱਤਿਆਂ ਦਾ ਇਹ ਤੀਜਾ ਭਿਆਨਕ ਹਮਲਾ ਹੈ।

Advertisement

ਇਸ ਤਾਜ਼ਾ ਹਮਲੇ ਕਾਰਨ ਲੋਕਾਂ ਵਿੱਚ ਗੁੱਸਾ ਫਿਰ ਤੋਂ ਭੜਕ ਗਿਆ ਹੈ। ਸਥਾਨਕ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਸਖ਼ਤ ਆਲੋਚਨਾ ਕੀਤੀ ਹੈ। ਲੋਕਾਂ ਦੇ ਕਹਿਣਾ ਹੈ ਕਿ ਅਵਾਰਾ ਕੁੱਤਿਆਂ ਦੇ ਪਹਿਲਾਂ ਹੋਏ ਜਾਨਲੇਵਾ ਹਮਲਿਆਂ ਤੋਂ ਬਾਅਦ ਪ੍ਰਸ਼ਾਸਨ ਨੇ ਸਿਰਫ਼ ਦਿਖਾਵੇ ਲਈ ਹੀ ਕਾਰਵਾਈ ਕੀਤੀ ਹੈ।

ਦਰਅਸਲ, ਇਸ ਤੋਂ ਪਹਿਲਾਂ ਭਿੰਡਰਾ ਰੋਡ 'ਤੇ ਕਪੂਰ ਪਿੰਡ ਦੇ 50 ਸਾਲਾ ਖੇਤ ਮਜ਼ਦੂਰ ਸਰਬਜੀਤ ਸਿੰਘ ਨੂੰ ਕੁੱਤਿਆਂ ਵੱਲੋਂ ਨੋਚ ਕੇ ਮਾਰ ਦਿੱਤੇ ਜਾਣ ਅਤੇ ਉਸ ਤੋਂ ਸਿਰਫ਼ ਇੱਕ ਦਿਨ ਬਾਅਦ ਉਸੇ ਇਲਾਕੇ ਵਿੱਚ ਦੋ ਖੇਤ ਮਜ਼ਦੂਰਾਂ 'ਤੇ ਇੱਕ ਹੋਰ ਹਮਲਾ ਹੋਣ ਕਾਰਨ, ਮੋਗਾ ਨਗਰ ਨਿਗਮ ਨੇ ਕੁਝ ਦਿਨ ਪਹਿਲਾਂ ਥੋੜ੍ਹੇ ਸਮੇਂ ਲਈ ਹੀ ਇੱਕ ਮੁਹਿੰਮ ਸ਼ੁਰੂ ਕੀਤੀ ਸੀ।

ਵਿਧਾਇਕਾਂ ਦੇ ਪ੍ਰਦਰਸ਼ਨ ਅਤੇ ਕਾਫ਼ੀ ਹੰਗਾਮੇ ਤੋਂ ਬਾਅਦ, ਅਧਿਕਾਰੀਆਂ ਨੇ ਦੋ ਦਿਨਾਂ ਦੇ ਅੰਦਰ ਲਗਪਗ ਦੋ ਦਰਜਨ ਆਵਾਰਾ ਕੁੱਤੇ ਫੜ ਲਏ। ਹਾਲਾਂਕਿ, ਇਲਾਕੇ ਦੇ ਲੋਕਾਂ ਦਾ ਦੋਸ਼ ਹੈ ਕਿ ਇਹ ਕਾਰਵਾਈ ਸਿਰਫ਼ ਉਸ ਸਮੇਂ ਦੇ ਲੋਕਾਂ ਦੇ ਗੁੱਸੇ ਨੂੰ ਠੰਢਾ ਕਰਨ ਲਈ ਕੇਵਲ ਇੱਕ "ਦਿਖਾਵੇ ਦੀ ਰਸਮੀ ਕਾਰਵਾਈ" ਹੀ ਸੀ।

ਲੋਕਾਂ ਦਾ ਗੁੱਸਾ ਠੰਢਾ ਹੋਣ ਤੋਂ ਬਾਅਦ ਇਹ ਮੁਹਿੰਮ ਬੰਦ ਹੋ ਗਈ, ਜਿਸ ਨਾਲ ਹਾਲਾਤ ਫਿਰ ਤੋਂ ਪਹਿਲਾਂ ਵਰਗੇ ਹੋ ਗਏ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਅਸਥਾਈ ਕਦਮ ਲਗਾਤਾਰ ਨਸਬੰਦੀ ਅਤੇ ਕੁੱਤਿਆਂ ਦੀ ਗਿਣਤੀ ਨੂੰ ਕੰਟਰੋਲ ਕਰਕੇ ਅਸਲ ਸਮੱਸਿਆ ਨੂੰ ਹੱਲ ਕਰਨ ਵਿੱਚ ਨਾਕਾਮ ਰਹੇ ਹਨ। ਇਸੇ ਕਰਕੇ ਸ਼ਹਿਰ ਦੀਆਂ ਸੜਕਾਂ 'ਤੇ ਘੁੰਮ ਰਹੇ ਖ਼ਤਰਨਾਕ ਕੁੱਤਿਆਂ ਦੇ ਝੁੰਡਾਂ ਦਾ ਸ਼ਿਕਾਰ ਬੱਚੇ ਅਤੇ ਬਜ਼ੁਰਗ ਅਜੇ ਵੀ ਲਗਾਤਾਰ ਬਣ ਰਹੇ ਹਨ।

ਹਾਲਾਂਕਿ ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਇਸ ਸਮੱਸਿਆ ਤੋਂ ਰਾਹਤ ਦਿਵਾਉਣ ਦਾ ਭਰੋਸਾ ਦਿੱਤਾ ਹੈ, ਪਰ ਵਾਰ-ਵਾਰ ਵਾਪਰ ਰਹੀਆਂ ਘਟਨਾਵਾਂ ਨੇ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

Advertisement
×