DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬਜ਼ੁਰਗ ਦੀ ਦੇਹ ਘਰ ਵਿੱਚ ਦਫ਼ਨਾਈ

ਪਿੰਡ ਖੁੰਡੇ ਹਲਾਲ ਵਿਖੇ ਲਾਸ਼ ਨੂੰ ਉਸ ਦੇ ਵਾਰਸਾਂ ਵੱਲੋਂ ਘਰ ਵਿੱਚ ਦਫ਼ਨਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਚਰਚਾ ਵਿੱਚ ਆਉਣ ਦੇ ਬਾਵਜੂਦ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਰਿਹਾ। ਮਹਿੰਦਰ ਸਿੰਘ (75) ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ।...

  • fb
  • twitter
  • whatsapp
  • whatsapp
Advertisement

ਪਿੰਡ ਖੁੰਡੇ ਹਲਾਲ ਵਿਖੇ ਲਾਸ਼ ਨੂੰ ਉਸ ਦੇ ਵਾਰਸਾਂ ਵੱਲੋਂ ਘਰ ਵਿੱਚ ਦਫ਼ਨਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਚਰਚਾ ਵਿੱਚ ਆਉਣ ਦੇ ਬਾਵਜੂਦ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਰਿਹਾ। ਮਹਿੰਦਰ ਸਿੰਘ (75) ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਘਰ ਵਿੱਚ ਦਫਨਾਉਣ ਲਈ ਜ਼ਮੀਨ ਪੁੱਟਣੀ ਸ਼ੁਰੂ ਕਰ ਦਿੱਤੀ। ਜਦੋਂ ਪਰਿਵਾਰ ਪਾਸੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮਹਿੰਦਰ ਦੀ ਇੱਛਾ ਸੀ ਕਿ ਉਸ ਦੀ ਦੇਹ ਨੂੰ ਘਰ ਹੀ ਦਫ਼ਨਾਇਆ ਜਾਵੇ। ਪਿੰਡ ਦੇ ਕੁਝ ਲੋਕਾਂ ਨੇ ਇਸ ’ਤੇ ਇਤਰਾਜ਼ ਕੀਤਾ। ਪਰ ਦੇਰ ਸ਼ਾਮ ਦੇਹ ਨੂੰ ਦਫਨਾ ਦਿੱਤਾ।

ਪ੍ਰਸ਼ਾਸਨ ਨੇ ਮਨਜ਼ੂਰੀ ਨਹੀਂ ਦਿੱਤੀ: ਐੱਸ ਡੀ ਐੱਮ

ਐੱਸ ਡੀ ਐੱਮ ਗੁਰਕਿਰਨ ਸਿੰਘ ਨੇ ਦੱਸਿਆ ਕਿ ਸਬੰਧਤ ਪਰਿਵਾਰ ਨੇ ਉਨ੍ਹਾਂ ਪਾਸੋਂ ਮਨਜ਼ੂਰੀ ਨਹੀਂ ਮੰਗੀ ਅਤੇ ਨਾ ਹੀ ਪ੍ਰਸ਼ਾਸਨ ਨੇ ਮਨਜ਼ੂਰੀ ਦਿੱਤੀ ਹੈ। ਕਿਸੇ ਵੱਲੋਂ ਕੋਈ ਇਤਰਾਜ਼ ਵੀ ਨਹੀਂ ਆਇਆ। ਜਿਵੇਂ ਹੀ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਤਾਂ ਉਨ੍ਹਾਂ ਥਾਣਾ ਲੱਖੇਵਾਲੀ ਦੀ ਡਿਊਟੀ ਲਾ ਦਿੱਤੀ, ਜੋ ਰਿਪੋਰਟ ਆਵੇਗੀ, ਉਸ ਮੁਤਾਬਕ ਕਾਰਵਾਈ ਕਰਾਂਗੇ।

Advertisement

Advertisement
Advertisement
×