ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਬਜ਼ੁਰਗ ਗ੍ਰਿਫ਼ਤਾਰ
ਧਨੋਲਾ/ਬਰਨਾਲਾ (ਰਵਿੰਦਰ ਰਵੀ): ਨੇੜਲੇ ਪਿੰਡ ਹਰੀਗੜ੍ਹ ਵਿੱਚ ਕੱਲ੍ਹ ਰਾਤ 75 ਸਾਲ ਦੇ ਬੁਜ਼ੁਰਗ ਵੱਲੋਂ ਸਰਕਾਰੀ ਸਕੂਲ ਵਿੱਚ ਪਾਣੀ ਪੀਣ ਗਈ 9 ਸਾਲ ਦੀ ਬੱਚੀ ਨਾਲ ਕਥਿਤ ਤੌਰ ’ਤੇ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ। ਇਸ ਸਬੰਧੀ ਧਨੌਲਾ ਪੁਲੀਸ ਨੇ ਕੇਸ ਦਰਜ ਕਰ...
Advertisement
ਧਨੋਲਾ/ਬਰਨਾਲਾ (ਰਵਿੰਦਰ ਰਵੀ): ਨੇੜਲੇ ਪਿੰਡ ਹਰੀਗੜ੍ਹ ਵਿੱਚ ਕੱਲ੍ਹ ਰਾਤ 75 ਸਾਲ ਦੇ ਬੁਜ਼ੁਰਗ ਵੱਲੋਂ ਸਰਕਾਰੀ ਸਕੂਲ ਵਿੱਚ ਪਾਣੀ ਪੀਣ ਗਈ 9 ਸਾਲ ਦੀ ਬੱਚੀ ਨਾਲ ਕਥਿਤ ਤੌਰ ’ਤੇ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ। ਇਸ ਸਬੰਧੀ ਧਨੌਲਾ ਪੁਲੀਸ ਨੇ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਧਨੌਲਾ ਦੇ ਇੰਚਾਰਜ ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਬੱਚੀ ਦੇ ਪਿਤਾ ਜਗਤਾਰ ਸਿੰਘ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਦੀ ਨੌਂ ਸਾਲ ਦੀ ਬੇਟੀ ਸਰਕਾਰੀ ਸਕੂਲ ਹਰੀਗੜ੍ਹ ਵਿੱਚ ਵਾਟਰ ਕੂਲਰ ਤੋਂ ਪਾਣੀ ਪੀਣ ਗਈ ਸੀ, ਇਸੇ ਦੌਰਾਨ ਉੱਥੇ ਮੌਜੂਦ ਪਿੰਡ ਦੇ ਹੀ ਬੁਜ਼ੁਰਗ ਅਜਾਇਬ ਸਿੰਘ (75) ਉਸ ਨੂੰ ਸੁੰਨਸਾਨ ਥਾਂ ਵੱਲ ਲੈ ਗਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ। ਇਸੇ ਦੌਰਾਨ ਉੱਥੇ ਪਿੰਡ ਦਾ ਨੌਜਵਾਨ ਆਉਂਦਾ ਦੇਖ ਕੇ ਬਜ਼ੁਰਗ, ਬੱਚੀ ਨੂੰ ਛੱਡ ਕੇ ਭੱਜ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Advertisement
Advertisement