DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵਿਦਿਅਕ ਸੰਸਥਾਵਾਂ ਤੇ ਅਧਿਆਪਕ ਮਾਰ ਹੇਠ: ਧਰਮਵੀਰ ਗਾਂਧੀ

ਅਧਿਆਪਕਾਂ ਦੀ ਅਹਿਮੀਅਤ ਅਤੇ ਸਮਾਜਿਕ ਚੁਣੌਤੀਆਂ ਵਰਗੇ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ

  • fb
  • twitter
  • whatsapp
  • whatsapp
featured-img featured-img
ਬਸੀ ਗੁੱਜਰਾਂ ਸੰਸਥਾ ਵਿੱਚ ਬੂਟਾ ਲਾਉਂਦੇ ਹੋਏ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ।
Advertisement

ਅਧਿਆਪਕ ਦਿਵਸ ਮੌਕੇ ਵਿਦਿਅਕ ਸੰਸਥਾ ਬਸੀ ਗੁੱਜਰਾਂ ਵੱਲੋਂ ਪਹਿਲਾ ਸਵਰਨ ਭੰਗੂ ਯਾਦਗਾਰੀ ਭਾਸ਼ਣ ਕਰਵਾਇਆ ਗਿਆ। ਇਸ ਵਿੱਚ ਅਧਿਆਪਕਾਂ ਦੀ ਅਹਿਮੀਅਤ ਅਤੇ ਸਮਾਜਿਕ ਚੁਣੌਤੀਆਂ ਵਰਗੇ ਵਿਸ਼ਿਆਂ ਉੱਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਸ਼ਾਮਲ ਹੋਏ। ਇਸ ਤੋਂ ਇਲਾਵਾ ਲਗਪਗ 250 ਅਧਿਆਪਕਾਂ, ਮਾਪਿਆਂ, ਪ੍ਰਬੰਧਕਾਂ, ਕਮੇਟੀ ਦੇ ਅਹੁਦੇਦਾਰਾਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਵਿਦਿਅਕ ਸੰਸਥਾ ਬਸੀ ਗੁੱਜਰਾਂ ਦੀ ਨਿਰਦੇਸ਼ਕ ਅਮਨਦੀਪ ਕੌਰ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਸਵਰਨ ਸਿੰਘ ਭੰਗੂ ਅਧਿਆਪਕਾਂ ਦਾ ਬੇਹੱਦ ਸਤਿਕਾਰ ਕਰਦੇ ਸਨ। ਸਮਾਗਮ ਦੇ ਮੁੱਖ ਮਹਿਮਾਨ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਅਜੋਕਾ ਪੰਜਾਬੀ ਅਤੇ ਭਾਰਤੀ ਸਮਾਜ ਗੰਭੀਰ ਸਥਿਤੀਆਂ ਵਿੱਚੋਂ ਗੁਜ਼ਰ ਰਿਹਾ ਹੈ, ਜਿਸ ਦਾ ਸਭ ਤੋਂ ਵੱਧ ਅਸਰ ਵਿਦਿਅਕ ਸੰਸਥਾਵਾਂ ਤੇ ਅਧਿਆਪਕਾਂ ਉੱਪਰ ਪੈ ਰਿਹਾ ਹੈ। ਇਨ੍ਹਾਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਸਵਰਨ ਸਿੰਘ ਭੰਗੂ ਅਤੇ ਉਨ੍ਹਾਂ ਦੀ ਟੀਮ ਨੇ ਲੋਕਾਂ ਦੀ ਮਦਦ ਨਾਲ ਇਸ ਵਿਲੱਖਣ ਸੰਸਥਾ ਦੀ ਸਥਾਪਨਾ ਕੀਤੀ, ਜਿੱਥੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਡਾ. ਗਾਂਧੀ ਨੇ ਕਿਹਾ ਕਿ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਉਹ ਵੀ ਇਸ ਸੰਸਥਾ ਦਾ ਅਟੁੱਟ ਅੰਗ ਹਨ। ਉਨ੍ਹਾਂ ਇਲਾਕੇ ਵਿੱਚ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਦਸ ਲੱਖ ਦੀ ਰਾਸ਼ੀ ਆਪਣੇ ਅਖ਼ਤਿਆਰੀ ਫੰਡ ਵਿੱਚੋਂ ਖੇਡ ਮੈਦਾਨ ਲਈ ਦੇਣ ਦਾ ਐਲਾਨ ਕੀਤਾ। ਇਸ ਮੌਕੇ ਬਾਲ ਜਗਤ ਦੀ ਅਹਿਮ ਸ਼ਖ਼ਸੀਅਤ ਡਾ. ਰਮਾ ਰਤਨ, ਬਾਲ ਜਗਤ ਦੇ ਪ੍ਰਸਿੱਧ ਗਾਇਕ ਕਮਲਜੀਤ ਨੀਲੋਂ, ਪ੍ਰਸਿੱਧ ਚਿੱਤਰਕਾਰ ਰਾਹੀ ਮਹਿੰਦਰ ਸਿੰਘ, ਵਿਦਿਅਕ ਮਾਹਿਰ ਡਾ. ਕੁਲਦੀਪ ਸਿੰਘ, ਸਾਬਕਾ ਐੱਸ ਡੀ ਐੱਮ ਦਲਜੀਤ ਸਿੰਘ, ਪ੍ਰੋ. ਸੰਤੋਖ ਸਿੰਘ, ਤਰਕਸ਼ੀਲ ਆਗੂ ਅਸ਼ੋਕ ਕੁਮਾਰ, ਪ੍ਰਸਿੱਧ ਅਦਾਕਾਰਾ ਅਤੇ ਮਾਲਵਾ ਰੂਰਲ ਐਜੂਕੇਸ਼ਨਲ ਕਮੇਟੀ ਦੇ ਚੇਅਰਪਰਸਨ ਗੁਰਪ੍ਰੀਤ ਕੌਰ ਭੰਗੂ ਨੇ ਵੀ ਵਿਚਾਰ ਰੱਖੇ। ਇਸ ਦੌਰਾਨ ਸੰਸਥਾ ਵਿੱਚ ਡਾ. ਗਾਂਧੀ ਦੀ ਅਗਵਾਈ ਹੇਠ ਬੂਟੇ ਵੀ ਲਾਏ ਗਏ। ਮੰਚ ਸੰਚਾਲਨ ਬੇਅੰਤ ਕੌਰ ਅਤੇ ਕਰਨਦੀਪ ਕੌਰ ਨੇ ਥਂਛਾਂ। ਇਸ ਮੌਕੇ ਅਮਰਬੀਰ ਬਾਗੀ, ਕੁਲਦੀਪ ਕੌਰ, ਚੌਧਰੀ ਤੀਰਥ ਰਾਮ, ਕਰਮਜੀਤ ਸਿੰਘ, ਮਲਕੀਤ ਰੌਣੀ, ਅਮਰ ਸਿੰਘ, ਜਗਰੂਪ ਸਿੰਘ ਅਤੇ ਵਰਿੰਦਰ ਕੌਰ ਆਦਿ ਹਾਜ਼ਰ ਸਨ।

Advertisement
Advertisement
×