DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਿੱਖਿਆ ਵਿਭਾਗ ਈ ਟੀ ਟੀ ਅਧਿਆਪਕਾਂ ਦੀ ਭਰਤੀ ਦੀ ਜਾਂਚ ਕਰਵਾਏਗਾ

ਸੇਵਾਮੁਕਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਪੜਤਾਲੀਆ ਅਫ਼ਸਰ ਨਿਯੁਕਤ

  • fb
  • twitter
  • whatsapp
  • whatsapp
Advertisement

ਸਿੱਖਿਆ ਵਿਭਾਗ ਵੱਲੋਂ ਸਾਲ 2015 ਅਤੇ 2016 ਵਿੱਚ ਕ੍ਰਮਵਾਰ 4500 ਅਤੇ 2005 ਈ ਟੀ ਟੀ ਅਧਿਆਪਕਾਂ ਦੀ ਭਰਤੀ ਸਬੰਧੀ ਨਿਰਪੱਖ ਪੜਤਾਲ ਕਰਾਉਣ ਦਾ ਫ਼ੈਸਲਾ ਲਿਆ ਗਿਆ ਹੈ। ਸਕੂਲ ਸਿੱਖਿਆ ਵਿਭਾਗ ਦੀ ਸਕੱਤਰ ਸੋਨਾਲੀ ਗਿਰੀ ਵੱਲੋਂ ਜਾਰੀ ਨਿਰਦੇਸ਼ਾਂ ਵਿੱਚ ਕਿਹਾ ਗਿਆ ਕਿ ਸਮੁੱਚੀ ਜਾਂਚ ਲਈ ਸੇਵਾਮੁਕਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਣਜੀਤ ਕੁਮਾਰ ਜੈਨ ਨੂੰ ਪੜਤਾਲੀਆ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਹ ਇੱਕ ਮਹੀਨੇ ਦੇ ਅੰਦਰ ਵਿਭਾਗ ਨੂੰ ਰਿਪੋਰਟ ਸੌਂਪਣਗੇ।

ਸਕੱਤਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ 4500 ਈ ਟੀ ਟੀ ਅਤੇ 2005 ਈ ਟੀ ਟੀ ਅਧਿਆਪਕਾਂ ਦੀ ਭਰਤੀ ਦੌਰਾਨ ਕਈ ਉਮੀਦਵਾਰ ਦੋਵੇਂ ਭਰਤੀਆਂ ਵਿੱਚ ਸਾਂਝੇ ਉਮੀਦਵਾਰ ਸਨ। ਡਾਇਰੈਕਟੋਰੇਟ ਸਿੱਖਿਆ ਭਰਤੀ ਬੋਰਡ ਵੱਲੋਂ ਸਬੰਧਤ ਭਰਤੀ ਦੀ ਸਿਲੈਕਸ਼ਨ ਸੂਚੀ ਸਮੇਂ ਡਾਇਰੈਕਟੋਰੇਟ ਸਕੂਲ ਸਿੱਖਿਆ (ਪ੍ਰਾਇਮਰੀ) ਵੱਲੋਂ ਸਮੇਂ ਸਿਰ ਅਤੇ ਸਹੀ ਢੰਗ ਨਾਲ ਸਬੰਧਤ ਉਮੀਦਵਾਰਾਂ ਤੋਂ ਆਪਸ਼ਨ ਨਹੀਂ ਲਈ ਗਈ। ਇਸੇ ਕਾਰਨ ਕੁਝ ਕੈਟੇਗਰੀਆਂ ਵਿੱਚ ਇਸ਼ਤਿਹਾਰਤ ਪੋਸਟਾਂ ਤੋਂ ਵੱਧ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਹੋ ਗਏ। ਸਕੱਤਰ ਵੱਲੋਂ ਡਾਇਰੈਕਟਰ, ਸਕੂਲ ਸਿੱਖਿਆ (ਐਲੀਮੈਂਟਰੀ) ਨੂੰ ਭਰਤੀ ਮਾਮਲਿਆਂ ਨਾਲ ਸਬੰਧਤ ਸਮੁੱਚਾ ਰਿਕਾਰਡ ਤੁਰੰਤ ਪੜਤਾਲੀਆ ਅਫ਼ਸਰ ਨੂੰ ਪੁੱਜਦਾ ਕਰਨ ਅਤੇ ਸਹਿਯੋਗ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੋਵੇਂ ਭਰਤੀ ਮਾਮਲਿਆਂ ਵਿੱਚ ਜੇ ਪੜਤਾਲੀਆਂ ਅਫ਼ਸਰ ਵੱਲੋਂ ਪੜਤਾਲ ਦੌਰਾਨ ਕੰਪਿਊਟਰ/ਸਟੈਨੋ/ਕਲਰਕ/ਸਟੇਸ਼ਨਰੀ ਆਦਿ) ਮੰਗੀ ਜਾਵੇ ਤਾਂ ਤੁਰੰਤ ਉਪਲਬਧ ਕਰਵਾਇਆ ਜਾਵੇ।

Advertisement

Advertisement
Advertisement
×