ਈਡੀ ਵੱਲੋਂ ਅਦਾਕਾਰ ਡੀਨੋ ਮੋਰੀਆ ਤਲਬ
ਮੁੰਬਈ: ਮਿੱਠੀ ਨਦੀ ਡੀਸਿਲਟਿੰਗ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਨੇ ਅੱਜ ਅਦਾਕਾਰ ਡੀਨੋ ਮੋਰੀਆ, ਉਸ ਦੇ ਭਰਾ ਅਤੇ ਕੁਝ ਬੀਐੱਮਸੀ ਅਧਿਕਾਰੀਆਂ ਸਮੇਤ ਘੱਟੋ-ਘੱਟ ਅੱਠ ਵਿਅਕਤੀਆਂ ਨੂੰ ਅਗਲੇ ਹਫ਼ਤੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਇਸ ਦੌਰਾਨ...
Advertisement
ਮੁੰਬਈ: ਮਿੱਠੀ ਨਦੀ ਡੀਸਿਲਟਿੰਗ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਨੇ ਅੱਜ ਅਦਾਕਾਰ ਡੀਨੋ ਮੋਰੀਆ, ਉਸ ਦੇ ਭਰਾ ਅਤੇ ਕੁਝ ਬੀਐੱਮਸੀ ਅਧਿਕਾਰੀਆਂ ਸਮੇਤ ਘੱਟੋ-ਘੱਟ ਅੱਠ ਵਿਅਕਤੀਆਂ ਨੂੰ ਅਗਲੇ ਹਫ਼ਤੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਇਸ ਦੌਰਾਨ ਉਨ੍ਹਾਂ ਕੋਲੋਂ 65 ਕਰੋੜ ਰੁਪਏ ਦੇ ਘਪਲੇ ਬਾਰੇ ਪੁੱਛ-ਪੜਤਾਲ ਕੀਤੀ ਜਾਵੇਗੀ। ਸਾਰਿਆਂ ਨੂੰ ਵੱਖ-ਵੱਖ ਤਰੀਕਾਂ ’ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਬੀਤੇ ਦਿਨ ਜਾਂਚ ਏਜੰਸੀ ਨੇ ਮਹਾਰਾਸ਼ਟਰ ਦੇ ਮੁੰਬਈ ਤੇ ਕੇਰਲਾ ਦੇ ਕੋਚੀ ਵਿੱਚ ਡੀਨੋ ਮੋਰੀਆ ਤੇ ਬੀਐੱਮਸੀ ਅਧਿਕਾਰੀਆਂ ਦੇ 15 ਟਿਕਾਣਿਆਂ ’ਤੇ ਛਾਪੇ ਮਾਰੇ ਸਨ। -ਪੀਟੀਆਈ
Advertisement
Advertisement
×