DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਾਣਜੇ ਦੇ ਘਰ ED ਦੀ ਛਾਪੇਮਾਰੀ

ਦੁਪਹਿਰ ਕਰੀਬ 2:30 ਵਜੇ ਪਹੁੰਚੀ ਈਡੀ ਦੀ ਟੀਮ

  • fb
  • twitter
  • whatsapp
  • whatsapp
featured-img featured-img
Photo: A video grab X/ @ParmeetBidowali
Advertisement

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਾਣਜੇ ਗੁਰਪ੍ਰੀਤ ਸਿੰਘ ਪ੍ਰਿੰਸ ਦੇ ਘਰ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਛਾਪੇਮਾਰੀ ਦੁਪਹਿਰ ਕਰੀਬ 2:30 ਵਜੇ ਸ਼ੁਰੂ ਹੋਈ ਅਤੇ ਖਬਰ ਲਿਖੇ ਜਾਣ ਤੱਕ ਅਜੇ ਵੀ ਜਾਰੀ ਸੀ। ਜਿਵੇਂ ਹੀ ਈ ਡੀ ਦੇ ਅਧਿਕਾਰੀ ਪੁਲੀਸ ਸਮੇਤ ਤਲਾਸ਼ੀ ਮੁਹਿੰਮ ਲਈ ਪ੍ਰਿੰਸ ਦੇ ਘਰ ਪਹੁੰਚੇ, ਵਸਨੀਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ।

ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਪ੍ਰਿੰਸ ਨੂੰ ਅਕਸਰ ਆਪਣੇ ਮਾਮੇ (ਹਰਦੀਪ ਮੁੰਡੀਆਂ) ਨਾਲ ਕਈ ਸਮਾਗਮਾਂ ਵਿੱਚ ਦੇਖਿਆ ਜਾਂਦਾ ਸੀ। ਪਰਿਵਾਰ ਦੇ ਇੱਕ ਕਰੀਬੀ ਨੇ ਦੱਸਿਆ, “ਪ੍ਰਿੰਸ ਕੈਬਨਿਟ ਮੰਤਰੀ ਮੁੰਡੀਆਂ ਦੇ ਦਫ਼ਤਰ ਦੇ ਪਿਛਲੇ ਪਾਸੇ ਸਿਰਫ਼ 100 ਵਰਗ ਗਜ਼ ਦੇ ਘਰ ਵਿੱਚ ਰਹਿੰਦਾ ਹੈ। ਉਸ ਦੀ ਪਤਨੀ ਧਨਾਸੂ ਵਿਖੇ ਟਾਟਾ ਸਟੀਲਜ਼ ਵਿੱਚ ਕੰਮ ਕਰਦੀ ਹੈ। ਲਗਪਗ ਇੱਕ ਹਫ਼ਤੇ ਦੇ ਅੰਦਰ-ਅੰਦਰ ਪ੍ਰਿੰਸ ਪੱਕੇ ਤੌਰ 'ਤੇ ਨਿਊਜ਼ੀਲੈਂਡ ਜਾਣ ਵਾਲਾ ਸੀ ਅਤੇ ਇਸ ਮੌਜੂਦਾ ਛਾਪੇ ਨੇ ਸਾਹਨੇਵਾਲ ਵਿੱਚ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।”

Advertisement

ਸੂਤਰਾਂ ਨੇ ਦੱਸਿਆ ਕਿ ਭਾਵੇਂ ਪ੍ਰਿੰਸ ਦਾ ਘਰ ਛੋਟਾ ਹੈ ਪਰ ਜਿਸ ਕਲੋਨੀ ਵਿੱਚ ਇਹ ਸਥਿਤ ਹੈ, ਉਸ ਨੂੰ ਕਥਿਤ ਤੌਰ 'ਤੇ ਮੰਤਰੀ ਵੱਲੋਂ ਹੀ ਵਿਕਸਤ ਕੀਤਾ ਗਿਆ ਸੀ ਅਤੇ ਉੱਥੇ ਮੁੰਡੀਆਂ ਦਾ ਆਪਣਾ ਇੱਕ ਫਾਰਮਹਾਊਸ ਵੀ ਹੈ। ਸੂਤਰ ਨੇ ਕਿਹਾ, "ਪ੍ਰਿੰਸ ਹਮੇਸ਼ਾ ਮੰਤਰੀ ਦੇ ਨਾਲ ਰਹਿੰਦਾ ਸੀ ਅਤੇ ਕਥਿਤ ਤੌਰ 'ਤੇ ਉਸ ਦੇ ਸਾਰੇ ਵਿੱਤੀ ਮਾਮਲਿਆਂ ਤੇ ਕਾਰੋਬਾਰਾਂ ਨੂੰ ਸੰਭਾਲਦਾ ਸੀ।''

Advertisement

Advertisement
×