ਪਿੰਡਾਂ ਦੀ ਤੜਕਸਾਰ ਤਲਾਸ਼ੀ ਤੋਂ ਲੋਕਾਂ ਵਿੱਚ ਦਹਿਸ਼ਤ

ਪਿੰਡਾਂ ਦੀ ਤੜਕਸਾਰ ਤਲਾਸ਼ੀ ਤੋਂ ਲੋਕਾਂ ਵਿੱਚ ਦਹਿਸ਼ਤ

ਰਾਜਿੰਦਰ ਵਰਮਾ
ਭਦੌੜ, 10 ਜੁਲਾਈ

ਨੇੜਲੇ ਪਿੰਡ ਮੱਝੂਕੇ ਵਿਖੇ ਤੜਕੇ 5 ਵਜੇ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਭਾਰੀ ਪੁਲੀਸ ਪਿੰਡ ਦੀ ਘੇਰਾਬੰਦੀ ਕਰਕੇ ਘਰਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ।

ਮੱਝੂਕੇ ਵਿਖੇ ਬਲਜੀਤ ਸਿੰਘ ਬਰਾੜ ਡੀਐੱਸਪੀ ਬਰਨਾਲਾ, ਰਛਪਾਲ ਸਿੰਘ ਢੀਂਡਸਾ ਡੀਐੱਸਪੀ ਦੀ ਅਗਵਾਈ ਵਿਚ ਵੱਖ-ਵੱਖ ਥਾਣਿਆਂ ਦੀਆਂ ਟੀਮਾਂ ਬਣਾ ਕੇ ਘਰਾਂ ਦੀ ਤਲਾਸ਼ੀ ਲਈ ਗਈ। ਇਸ ਪਿੰਡ ’ਚੋਂ ਕੁੱਝ ਨਾ ਕਿਲਿਆਂ ਤਾਂ ਪੁਲੀਸ ਨੇ ਪਿੰਡ ਤਲਵੰਡੀ ਦੀ ਘੇਰਾਬੰਦੀ ਕਰਕੇ ਪਿੰਡ ਵਿੱਚ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਪਰ ਉੱਥੇ ਵੀ ਪੁਲੀਸ ਦੇ ਹੱਥ ਕੁੱਝ ਨਾ ਲੱਗਾ। ਸ੍ਰੀ ਬਰਾੜ ਨੇ ਦੱਸਿਆ ਕਿ ਪਿੰਡਾਂ ਦੀ ਤਲਾਸ਼ੀ ਲਈ ਗਈ। ਪੁਲੀਸ ਵੱਲੋਂ ਹੋਰ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਗਿਆ। ਸੂਤਰਾਂ ਅਨੁਸਾਰ ਪੁਲੀਸ ਕਿਸੇ ਨਾਮੀ ਗੈਂਗਸਟਰ ਦੀ ਭਾਲ ਵਿੱਚ ਪਿੰਡਾਂ ਦੀ ਤਲਾਸ਼ੀ ਲੈ ਰਹੀ ਹੈ। ਇਸ ਸਮੇਂ ਅਮਨਦੀਪ ਕੌਰ ਐੱਸਐੱਚਓ ਟੱਲੇਵਾਲ, ਕਿਰਨਦੀਪ ਕੌਰ ਤਪਾ, ਅਜੈਬ ਸਿੰਘ ਸ਼ਹਿਣਾ, ਕਮਲਜੀਤ ਸਿੰਘ ਐੱਸਐੱਚਓ ਰੂੜੇਕੇ ਕਲਾਂ ਅਤੇ ਏਐੱਸਆਈ ਅਮਰਜੀਤ ਸਿੰਘ ਹਾਜ਼ਰ ਸਨ।

ਪਿੰਡ ਮੱਝੂਕੇ ਤੇ ਤਲਵੰਡੀ ਵਿਖੇ ਪੁਲੀਸ ਜੋ ਭਾਲਦੀ ਸੀ ਉਹ ਤਾਂ ਨਹੀਂ ਮਿਲਿਆ ਪਰ ਕੁੱਝ ਲਾਹਣ ਦੇ ਸ਼ੌਕੀਨ ਜ਼ਰੂਰ ਅੜਿੱਕੇ ਆ ਗਏ, ਜਦੋਂ ਪੁਲੀਸ ਘਰਾਂ ਦੀ ਤਲਾਸ਼ੀ ਲੈ ਰਹੀ ਸੀ ਤਾਂ ਕੁਝ ਵਿਅਕਤੀਆਂ ਦੇ ਘਰਾਂ ਵਿੱਚ ਘਰ ਦੀ ਕੱਢੀ ਦਾਰੂ ਪਈ ਸੀ ਜੋ ਪੁਲੀਸ ਨੇ ਆਪਣੇ ਕਬਜ਼ੇ ਵਿੱਚ ਲੈ ਲਈ ਤੇ ਕੁਝ ਨੇ ਨਾਲੀਆਂ ਤੇ ਫਲੱਸ਼ਾਂ ਵਿੱਚ ਡੋਲ ਦਿੱਤੀ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All